PAU ਵੱਲੋਂ ਬਣਾਏ ਬੀਜਾਂ 'ਤੇ ਹੋਇਆ ਵੱਡਾ ਘੁਟਾਲਾ, ਲੁਧਿਆਣਾ ਵਿੱਚ ਹੋਈ ਇਹ ਵੱਡੀ ਕਾਰਵਾਹੀ
Advertisement

PAU ਵੱਲੋਂ ਬਣਾਏ ਬੀਜਾਂ 'ਤੇ ਹੋਇਆ ਵੱਡਾ ਘੁਟਾਲਾ, ਲੁਧਿਆਣਾ ਵਿੱਚ ਹੋਈ ਇਹ ਵੱਡੀ ਕਾਰਵਾਹੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਿਆਰ ਬੀਜਾਂ ਦੀ ਕਾਪੀ ਕਰਕੇ ਘਟਿਆਂ ਕਿਸਮ ਦੇ ਬੀਜ ਵੇਚੇ ਗਏ 

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਿਆਰ ਬੀਜਾਂ ਦੀ ਕਾਪੀ ਕਰਕੇ ਘਟਿਆਂ ਕਿਸਮ ਦੇ ਬੀਜ ਵੇਚੇ ਗਏ

ਤਪਿਨ ਮਲਹੋਤਰਾ/ਚੰਡੀਗੜ੍ਹ : ਪੰਜਾਬ ਵਿੱਚ ਵੱਡਾ ਬੀਜ ਘੁਟਾਲਾ ਸਾਹਮਣੇ ਆਇਆ ਹੈ, ਪੰਜਾਬ ਐਗਰੀਕਲਚਰ ਯੂਨੀਵਰਸਿਟੀ (PAU) ਦੇ ਨਾਲ ਵੱਡੀ ਧੋਖਾਧੜੀ ਹੋਈ ਹੈ,  ਡੇਰਾ ਬਾਬਾ ਨਾਨਕ ਸਥਿਤ ਕਰਨਾਲ ਐਗਰੋ ਸੀਡ ਨਾਂ ਦੀ ਕੰਪਨੀ 'ਤੇ PAU ਦੇ ਬੀਜ ਦੀ ਕਾਪੀ ਤਿਆਰ ਕਰਕੇ ਘਟਿਆਂ ਕਿਸਮ ਦੇ ਬੀਜ ਤਿਆਰ ਕਰਨ ਦੇ ਇਲਜ਼ਾਮ ਲੱਗੇ ਨੇ, ਸਿਰਫ਼ ਇਨ੍ਹਾਂ ਹੀ ਨਹੀਂ ਇਹ ਬੀਜ ਪੂਰੇ ਪੰਜਾਬ ਵਿੱਚ ਸਪਲਾਈ ਕੀਤੇ ਜਾ ਰਹੇ ਸਨ, ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੁੱਖ ਅਫ਼ਸਰ ਖੇਤੀਬਾੜੀ ਨਰਿੰਦਰ ਬੈਨੀਪਾਲ ਨੇ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕਰਵਾਇਆ  , ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ

ਲੁਧਿਆਣਾ ਵਿੱਚ ਇੱਕ ਬੀਜ ਵੇਚਣ ਵਾਲੇ ਖਿਲਾਫ਼ ਕਾਰਵਾਹੀ

ਇੱਕ ਕਿਸਾਨ ਵੱਲੋਂ ਡੁਪਲੀਕੇਟ ਬੀਜ ਦੀ ਸ਼ਿਕਾਇਤ ਕੀਤੀ ਗਈ ਸੀ ਜਿਸ ਤੋਂ ਬਾਅਦ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਨੰਬਰ 1 ਦੇ ਸਾਹਮਣੇ ਇੱਕ ਬੀਜ ਸਟੋਰ 'ਤੇ ਛਾਪਾ ਮਾਰਿਆ ਗਿਆ ਅਤੇ ਬੀਜ ਦੇ ਨਮੂਨੇ ਲਏ ਗਏ,ਪੁਲਿਸ ਨੇ ਦੁਕਾਨ ਦੀਆਂ ਬਿੱਲ ਬੁੱਕਾਂ ਅਤੇ ਹੋਰ ਦਸਤਾਵੇਜ਼ ਕਬਜ਼ੇ ਵਿੱਚ ਲੈ  ਲਿਆ ਹੈ, ਇਸ ਸੰਬੰਧੀ ਪੁਲਿਸ ਵੱਲੋਂ ਧਾਰਾ 420 ਤਹਿਤ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਗਈ ਹੈ,ਮੁੱਖ ਖੇਤੀਬਾੜੀ ਅਫ਼ਸਰ ਡਾ. ਬੈਨੀਪਾਲ ਨੇ ਦੱਸਿਆ ਕਿ ਕਿਸੇ ਵੀ ਡੀਲਰ ਨੂੰ ਗੈਰ ਮਿਆਰੀ ਖਾਦ, ਬੀਜ ਅਤੇ ਕੀਟਨਾਸ਼ਕ ਦਵਾਈ ਕਿਸਾਨਾਂ ਨੂੰ ਸਪਲਾਈ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਦੋਸ਼ੀ ਪਾਏ ਗਏ ਡੀਲਰਾਂ ਖ਼ਿਲਾਫ਼ ਇਸ ਤਰ੍ਹਾਂ ਸਖ਼ਤ ਕਾਰਵਾਹੀ ਕੀਤੀ ਜਾਵੇਗੀ
 
ਜ਼ੀ ਪੰਜਾਬ ਹਰਿਆਣਾ ਹਿਮਾਚਲ ਦੀ ਪੜਤਾਲ

ਜ਼ੀ ਪੰਜਾਬ ਹਰਿਆਣਾ ਹਿਮਾਚਲ ਦੀ ਟੀਮ ਨੇ ਮੌਕੇ 'ਤੇ ਜਾਕੇ 128 ਅਤੇ 129 ਪੀਆਰ ਬੀਜ ਰੇਟ ਪਤਾ ਕੀਤਾ ਤਾਂ ਯੂਨੀਵਰਸਿਟੀ ਦੇ ਬੀਜ ਸਟੋਰ ਤੋਂ ਬੀਜ ਕੇਵਲ 62.50 ਪੈਸੇ ਪ੍ਰਤੀ ਕਿੱਲੋ ਮਿਲ ਰਿਹਾ ਸੀ ਜਦਕਿ ਕਿਸਾਨਾਂ ਨੂੰ ਇਹ ਬੀਜ ਬਾਹਰ 200 ਰੁਪਏ ਪ੍ਰਤੀ ਕਿੱਲੋ ਦਿੱਤਾ ਜਾ ਰਿਹਾ ਸੀ, ਇਹ ਗੱਲ ਸਾਫ ਹੈ ਕਿਸਾਨਾਂ ਨਾਲ ਵੱਡੇ ਪੱਧਰ 'ਤੇ ਘਪਲਾ ਹੋ ਰਿਹਾ ਸੀ

ਬੀਜ ਘੁਟਾਲੇ 'ਤੇ ਅਕਾਲੀ ਦਲ ਦਾ CM ਤੋਂ ਸਵਾਲ 

ਅਕਾਲੀ ਦਲ ਨੇ ਬੀਜ ਘੁਟਾਲੇ ਨੂੰ ਲੈਕੇ ਮੁੱਖ ਮੰਤਰੀ ਦੀ ਚੁੱਪੀ 'ਤੇ ਸਵਾਲ ਚੁੱਕੇ ਸਨ,ਅਕਾਲੀ ਦਲ ਦੇ ਬੁਲਾਰੇ  ਡਾਕਟਰ ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਪੁਲਿਸ ਨੂੰ ਖੇਤੀਬਾੜੀ ਵਿਭਾਗ ਵੱਲੋਂ ਬੇਨਕਾਬ   ਕੀਤੇ ਬੀਜ ਘੁਟਾਲੇ ਦੇ ਦੋਸ਼ੀਆਂ ਖ਼ਿਲਾਫ ਕਾਰਵਾਈ ਦਾ ਨਿਰਦੇਸ਼ ਦੇਣ, ਕਿਉਂਕਿ ਵਿਭਾਗ ਨੇ ਆਪ ਪਰਦਾਫਾਸ਼ ਕੀਤਾ ਗਿਆ ਸੀ ਕਿਸ ਤਰ੍ਹਾਂ ਨਾਲ  ਝੋਨੇ ਦੀਆਂ ਬਰੀਡਰ ਵੰਨਗੀਆਂ ਦੇ ਨਕਲੀ ਬੀਜ ਕਿਸਾਨਾਂ ਨੂੰ ਉੱਚੀਆਂ ਕੀਮਤਾਂ ਉੱਤੇ ਵੇਚੇ ਗਏ ਸਨ, ਉਨ੍ਹਾਂ ਕਿਹਾ ਸੀ ਕੀ  ਇੰਝ ਜਾਪਦਾ ਹੈ ਕਿ ਇਹ ਪਤਾ ਲੱਗਣ ਤੋਂ ਬਾਅਦ ਕਿ  ਬਰੀਡਰ ਬੀਜਾਂ ਦਾ ਉਤਪਾਦਕ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਪੁਸ਼ਤਪਨਾਹੀ ਹਾਸਿਲ ਹੈ, ਪੁਲਿਸ ਦੀ ਕਾਰਵਾਈ ਢਿੱਲੀ ਪੈ ਗਈ,ਅਕਾਲੀ ਆਗੂ ਨੇ ਕਿਹਾ ਸੀ ਕਿ ਕਿਉਂਕਿ ਖੇਤੀਬਾੜੀ ਮਹਿਕਮਾ ਮੁੱਖ ਮੰਤਰੀ ਕੋਲ ਹੈ, ਇਸ ਲਈ ਉਨ੍ਹਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਲੋੜੀਂਦੇ ਨਿਰਦੇਸ਼ ਜਾਰੀ ਕਰਨ  

 

 

 

Trending news