2 ਖ਼ਾਲਿਸਤਾਨੀ ਮੋਡੀਊਲ ਨੂੰ ਪੰਜਾਬ ਪੁਲਿਸ ਨੇ ਹਥਿਆਰਾਂ ਨਾਲ ਕੀਤਾ ਕਾਬੂ,ਵੱਡੀ ਵਾਰਦਾਤ ਦੀ ਫ਼ਿਰਾਕ 'ਚ ਸਨ
Advertisement

2 ਖ਼ਾਲਿਸਤਾਨੀ ਮੋਡੀਊਲ ਨੂੰ ਪੰਜਾਬ ਪੁਲਿਸ ਨੇ ਹਥਿਆਰਾਂ ਨਾਲ ਕੀਤਾ ਕਾਬੂ,ਵੱਡੀ ਵਾਰਦਾਤ ਦੀ ਫ਼ਿਰਾਕ 'ਚ ਸਨ

MP5 ਸੱਬ ਮਸ਼ੀਨ ਗੰਨ ਅਤੇ 9 MM Pistol, 2 ਮੋਬਾਈਲ ਬਰਾਮਦ 

MP5 ਸੱਬ ਮਸ਼ੀਨ ਗੰਨ ਅਤੇ 9 MM Pistol, 2 ਮੋਬਾਈਲ ਬਰਾਮਦ

ਚੰਡੀਗੜ੍ਹ : ਪੰਜਾਬ ਪੁਲਿਸ ਨੇ ਇੱਕ ਹੋਰ ਦਹਿਸ਼ਤਗਰਦੀ ਨੈੱਟਵਰਕ ਦਾ ਪਰਦਾਫ਼ਾਸ਼ ਕੀਤਾ ਹੈ, 2  ਖ਼ਾਲਿਸਤਾਨ ਮੋਡੀਊਲ ਨੂੰ ਪੁਲਿਸ ਨੇ ਹਥਿਆਰਾਂ ਨਾਲ ਗਿਰਫ਼ਤਾਰ ਕੀਤਾ ਹੈ, ਅੰਮ੍ਰਿਤਸਰ ਦੇ ਨਜ਼ਦੀਕ ਫੜੇ ਗਏ  2  ਖ਼ਾਲਿਸਤਾਨੀ ਮੋਡੀਊਲ ਗੁਰਮੀਤ ਸਿੰਘ ਅਤੇ ਵਿਕਰਮ ਸਿੰਘ ਤੋਂ ਜਰਮਨੀ ਦੀ ਬਣੀ ਹੋਈ MP5 ਸਬ ਮਸ਼ੀਨ ਗੰਨ,9 MM ਪਿਸਟਲ, 4 ਮੈਗਜ਼ੀਨ ਬਰਾਮਦ ਹੋਈ ਹੈ ਇਸ ਤੋਂ ਇਲਾਵਾ ਇੰਨਾ ਦੋਵਾਂ ਤੋਂ 2 ਮੋਬਾਈਲ ਫ਼ੋਨ, ਫ਼ੋਟੋ ਗਰਾਫ਼ ਅਤੇ ਭੜਕਾਊ ਮੈਸੇਜ ਮਿਲੇ ਨੇ, ਦੋਵਾਂ ਦੇ ਮੋਬਾਈਲ ਫ਼ੋਨ ਤੋਂ ਪੁਲਿਸ ਨੂੰ ਪਾਕਿਸਤਾਨ ਵਿੱਚ ਬੈਠੇ ਲੋਕਾਂ ਨਾਲ ਹੋਈ ਸ਼ੱਕੀ ਗੱਲਬਾਤ,ਅਤੇ ਜੀਓ ਲੋਕੇਸ਼ਨ ਬਾਰੇ ਪਤਾ ਚੱਲਿਆ ਹੈ,ਜਿਸ ਤੋਂ ਪਤਾ ਚੱਲਿਆ ਹੈ ਕਿ ਇਨ੍ਹਾਂ ਨੂੰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਡੀਜੀਪੀ ਦਿਨਕਰ ਗੁਪਤਾ ਨੇ ਖ਼ੁਲਾਸਾ ਕੀਤਾ ਹੈ ਕਿ ਫੜੇ ਗਏ ਦਹਿਸ਼ਤਗਰਦਾਂ ਤੋਂ ਵੱਡੀ ਗਿਣਤੀ ਵਿੱਚ ਪੋਸਟ ਅਤੇ ਵੈੱਬ ਲਿੰਕ ਵੀ ਮਿਲੇ ਨੇ ਜਿਸ ਵਿੱਚ ਖ਼ਾਲਿਸਤਾਨ ਬਣਾਉਣ ਬਾਰੇ ਪ੍ਰਚਾਰ ਕੀਤਾ ਰਿਹਾ ਹੈ, ਗਿਰਫ਼ਤਾਰ ਖਾਲਿਸਤਾਨੀ ਮੋਡੀਊਲ  ISI ਅਤੇ ਭਾਰਤ ਵਿਰੋਧੀ ਤਾਕਤਾਂ ਦੇ ਸੰਪਰਕ ਵਿੱਚ ਸਨ,ਪੁਲਿਸ ਨੇ ਦੋਵਾਂ ਖ਼ਿਲਾਫ਼ 120B, 121 IPC, 25, 54, 59 Arms Act r/w 13, 17, 18, 18B, 20 ਗੈਰ ਕਾਨੂੰਨੀ ਗਤਿਵਿਦਿਆ (Unlawful Activities (Prevention) Act ਅਧੀਨ ਮਾਮਲਾ ਦਰਜ ਕੀਤਾ ਗਿਆ ਹੈ

ਕਿਵੇਂ ਹੋਈ ਖ਼ਾਲਿਸਤਾਨੀ ਮੋਡੀਊਲ ਦੀ ਗਿਰਫ਼ਤਾਰੀ ?

ਡੀਜੀਪੀ ਦਿਨਕਰ ਗੁਪਤਾ ਨੇ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਦੋਵਾਂ ਖ਼ਾਲਿਸਤਾਨੀ ਮੋਡੀਯੂਲ ਗੁਰਮੀਤ ਸਿੰਘ ਅਤੇ ਵਿਕਰਮ ਸਿੰਘ ਨੂੰ ਇੱਕ ਸਥਾਨਕ ਸ਼ਖ਼ਸ ਦੀ ਜਾਣਕਾਰੀ 'ਤੇ ਵੀਰਵਾਰ ਰਾਤ ਅੰਮ੍ਰਿਤਸਰ ਦੀ ਪੇਂਡੂ ਪੁਲਿਸ ਦੀ ਟੀਮ ਨੇ ਗੁਰਦਾਸਪੁਰੀਆਂ ਢਾਬਾ ਜੀਟੀ ਕਰਨਾਲ ਰੋਡ ਜੰਡਿਆਲਾ ਤੋਂ ਗਿਰਫ਼ਤਾਰ ਕੀਤਾ ਗਿਆ ਹੈ,ਡੀਜੀਪੀ ਮੁਤਾਬਿਕ 44 ਸਾਲ ਦੇ ਗੁਰਮੀਤ ਸਿੰਘ ਗੰਡਾ ਸਿੰਘ ਕਾਲੋਨੀ ਸੁਲਤਾਨਵਿੰਡ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ,ਜਦੋਂ ਪੁਲਿਸ ਨੇ ਗੁਰਮੀਤ ਸਿੰਘ ਤੋਂ ਪੁੱਛ-ਗਿੱਛ ਕੀਤੀ ਤਾਂ ਉਸ ਨੇ ਮੰਨਿਆ ਹੈ ਕਿ ਉਸ ਨੂੰ ਪਾਕਿਸਤਾਨ ਵੱਲੋਂ ਹਥਿਆਰਾਂ ਦੀ ਲੋਕੇਸ਼ਨ ਬਾਰੇ ਜਾਣਕਾਰੀ ਦਿੱਤੀ ਗਈ ਸੀ,ਸਿਰਫ਼ ਇੰਨਾਂ ਹੀ ਨਹੀਂ ਗੁਰਮੀਤ ਸਿੰਘ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਪਾਕਿਸਤਾਨ ਵਿੱਚ ਮੌਜੂਦ ਦਹਿਸ਼ਤਗਰਦਾਂ ਵੱਲੋਂ ਉਨ੍ਹਾਂ ਨੂੰ ਪੰਜਾਬ ਵਿੱਚ ਇੱਕ ਖ਼ਾਸ ਭਾਈਚਾਰੇ ਖ਼ਿਲਾਫ਼ ਦਹਿਸ਼ਤਗਰਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਪੁੱਛ-ਗਿੱਛ ਦੌਰਾਨ ਗੁਰਮੀਤ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਉਹ 3 ਸਾਲ ਪਹਿਲਾਂ ਪਾਕਿਸਤਾਨ ਗਿਆ ਸੀ ਜਿੱਥੇ ਉਹ ਕਈ ਲੋਕਾਂ ਨੂੰ ਮਿਲਿਆ ਸੀ, ਗੁਰਮੀਤ ਸਿੰਘ ਦੇ ਖ਼ਿਲਾਫ਼ ਇਸ ਤੋਂ ਪਹਿਲਾਂ ਆਪਣੇ ਭਰਾ  ਦੇ ਨਾਲ ਧੋਖਾਧੜੀ ਦਾ ਕੇਸ ਵੀ ਦਰਜ ਹੈ, ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਇੰਨਾਂ ਦੋਵਾਂ ਤੋਂ ਹੋਰ ਪੁੱਛ-ਗਿੱਛ ਕਰ ਕੇ ਭਾਰਤ ਵਿੱਚ ਮੌਜੂਦ ਹੋਰ ਮੋਡੀਊਲ ਦਾ ਪਰਦਾਫ਼ਾਸ਼ ਕਰੇਗੀ 

 

 

Trending news