ਪੰਜਾਬ ਤੋਂ ਹਿਜ਼ਬੁਲ ਕਮਾਂਡਰ ਨਾਇਕੂ ਦੇ 2 ਸਾਥੀਆਂ ਦੀ ਗਿਰਫ਼ਤਾਰੀ,ਹਥਿਆਰ ਤੇ ਨਸ਼ੇ ਦੇ ਵੱਡੇ ਨੈੱਟਵਰਕ ਦਾ ਪਰਦਾਫ਼ਾਸ਼
Advertisement

ਪੰਜਾਬ ਤੋਂ ਹਿਜ਼ਬੁਲ ਕਮਾਂਡਰ ਨਾਇਕੂ ਦੇ 2 ਸਾਥੀਆਂ ਦੀ ਗਿਰਫ਼ਤਾਰੀ,ਹਥਿਆਰ ਤੇ ਨਸ਼ੇ ਦੇ ਵੱਡੇ ਨੈੱਟਵਰਕ ਦਾ ਪਰਦਾਫ਼ਾਸ਼

ਨਾਇਕੂ ਦਾ 2 ਦਿਨ ਪਹਿਲਾਂ ਹੋਇਆ ਸੀ ਐਂਕਾਉਂਟਰ 

ਨਾਇਕੂ ਦਾ 2 ਦਿਨ ਪਹਿਲਾਂ ਹੋਇਆ ਸੀ ਐਂਕਾਉਂਟਰ

ਜਗਦੀਪ ਸੰਧੂ/ਚੰਡੀਗੜ੍ਹ : ਪੰਜਾਬ ਪੁਲਿਸ ਨੂੰ ਸੂਬੇ  ਵਿੱਚ  ਹਿਜ਼ਬੁਲ ਮੁਜ਼ਾਹਦੀਨ ਦਹਿਸ਼ਤਗਰਦੀ  ਜਥੇਬੰਦੀ ਦੇ ਵੱਡੇ ਨੈਟਵਰਕ ਦਾ ਪਰਦਾ ਫ਼ਾਸ਼ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ, ਪੁਲਿਸ ਨੇ  ਕਸ਼ਮੀਰ ਵਿੱਚ ਮਾਰੇ ਗਏ ਹਿਜ਼ਬੁਲ ਦੇ ਕਮਾਂਡਰ ਰਿਯਾਜ ਅਹਿਮਦ ਨਾਇਕੂ ਦੇ 2 ਸਾਥੀਆਂ ਨੂੰ ਅੰਮ੍ਰਿਤਸਰ ਤੋਂ ਗਿਰਫ਼ਤਾਰ ਕੀਤਾ ਹੈ ਇਹ ਦੋਵੇਂ ਨਾਇਕੂ ਦੇ ਕਰੀਬੀ ਹਿਲਾਲ ਅਹਿਮਦ ਦੇ ਸਾਥੀ ਸਨ,ਹਿਲਾਲ ਨੂੰ ਅੰਮ੍ਰਿਤਸਰ ਪੁਲਿਸ ਨੇ 25 ਅਪ੍ਰੈਲ ਨੂੰ ਕੈਸ਼ ਅਤੇ ਡਰੱਗ ਨਾਲ ਗਿਰਫ਼ਤਾਰ ਕੀਤਾ ਸੀ,ਹੁਣ ਪੁਲਿਸ ਨੇ ਅੰਮ੍ਰਿਤਸਰ ਤੋਂ ਹੀ ਹਿਲਾਲ ਨੂੰ ਡਰੱਗ ਦੇ ਬਦਲੇ ਕੈਸ਼ ਦੇਣ ਵਾਲੇ  2 ਮੁਲਜ਼ਮਾਂ ਨੂੰ ਗਿਰਫ਼ਤਾਰ ਕੀਤਾ ਹੈ, ਮੰਨਿਆ ਜਾ ਰਿਹਾ ਹੈ ਕੀ ਹਿਜ਼ਬੁਲ ਪੰਜਾਬ ਵਿੱਚ ਡਰੱਗ ਸਪਲਾਈ ਕਰਕੇ ਉਨ੍ਹਾਂ ਪੈਸਿਆਂ ਤੋਂ ਹਥਿਆਰ ਖ਼ਰੀਦ ਕੇ ਕਸ਼ਮੀਰ ਘਾਟੀ ਵਿੱਚ ਦਹਿਸ਼ਤ ਫੈਲਾ ਰਿਹਾ ਸੀ, ਮਾਮਲਾ ਪਾਕਿਸਤਾਨ ਨਾਲ ਜੁੜਿਆ ਹੋਣ ਦੀ ਵਜ੍ਹਾਂ ਕਰਕੇ ਪੰਜਾਬ ਪੁਲਿਸ ਨੇ ਇਹ ਪੂਰਾ ਮਾਮਲਾ NIA ਨੂੰ ਸੌਂਪ ਦਿੱਤਾ ਹੈ 

ਗਿਰਫ਼ਤਾਰ 2 ਲੋਕਾਂ ਦਾ ਹਿਜ਼ਬੁਲ ਨਾਲ ਕਿਵੇਂ ਸਬੰਧ ?

ਪੰਜਾਬ ਪੁਲਿਸ ਨੇ ਜਿਨ੍ਹਾਂ 2 ਮੁਲਜ਼ਮਾਂ ਨੂੰ ਗਿਰਫ਼ਤਾਰ ਕੀਤਾ ਹੈ ਉਨ੍ਹਾਂ ਵਿੱਚ ਇੱਕ ਦਾ ਨਾਂ ਬਿਕਰਮ ਸਿੰਘ ਉਰਫ਼ ਵਿਕੀ ਹੈ ਜੋ ਕੀ ਗੁਰੂ ਅਮਰਦਾਸ ਅਵੈਨਿਊ ਅੰਮ੍ਰਿਤਸਰ ਵਿੱਚ ਰਹਿੰਦਾ ਹੈ ਜਦਕਿ ਮੁਲਜ਼ਮ ਦਾ ਨਾਂ ਹੈ ਮਨਜਿੰਦਰ ਸਿੰਘ ਹੈ ਉਹ ਵੀ ਗੁਰੂ ਅਮਰਦਾਸ ਅਵੈਨਿਊ ਦਾ ਰਹਿਣ ਵਾਲਾ ਹੈ, ਪੁਲਿਸ ਨੇ ਇਨ੍ਹਾਂ ਦੋਵਾਂ ਤੋਂ 1 ਕਿੱਲੋ ਹੈਰੋਈਨ ਅਤੇ 32 ਲੱਖ ਦੀ ਭਾਰਤੀ ਕਰੰਸੀ ਫੜੀ ਹੈ, ਇਨ੍ਹਾਂ ਦੋਵਾਂ ਤੋਂ ਮੌਕੇ 'ਤੇ 20 ਲੱਖ ਫੜੇ ਗਏ ਸਨ ਜਦਕਿ ਬਾਕੀ ਪੈਸੇ ਗਿਰਫ਼ਤਾਰੀ ਤੋਂ ਬਾਅਦ ਘਰ ਤੋਂ ਬਰਾਮਦ ਕੀਤੇ ਗਏ ਨੇ,ਡੀਜੀਪੀ ਦਿਨਕਰ ਗੁਪਤਾ ਮੁਤਾਬਿਕ ਪਾਕਿਸਤਾਨ ਦਹਿਸ਼ਤਗਰਦੀ ਜਥੇਬੰਦੀਆਂ ਦੇ ਜ਼ਰੀਏ ਹੈਰੋਈਨ ਦੀ ਸਪਲਾਈ ਕਰਦਾ ਹੈ ਅਤੇ ਉਸ ਤੋਂ ਮਿਲੇ ਪੈਸਿਆਂ ਦੇ ਜ਼ਰੀਏ ਦਹਿਸ਼ਤਗਰਦੀ ਫੈਲਾਉਣ ਦੀ ਸਾਜ਼ਿਸ਼ ਕਰ ਰਿਹਾ ਹੈ,25 ਅਪ੍ਰੈਲ ਨੂੰ  ਬਿਕਰਮ ਸਿੰਘ ਉਰਫ਼ ਵਿਕੀ ਨੇ ਹੀ 29 ਲੱਖ ਰੁਪਏ ਹਿਜ਼ਬੁਲ ਕਮਾਂਡਰ ਨਾਇਕੂ ਦੇ ਸਾਥੀ ਹਿਲਾਲ ਅਹਿਮਦ ਨੂੰ  ਦਿੱਤੇ ਸਨ,ਬਿਕਰਮ ਨੇ ਇਹ ਪੈਸੇ ਰਣਜੀਤ ਸਿੰਘ ਉਰਫ਼ ਚੀਤਾ, ਇਕਬਾਲ ਸਿੰਘ ਉਰਫ਼ ਸ਼ੇਰਾ ਅਤੇ ਸਰਵਨ ਸਿੰਘ ਦੇ ਕਹਿਣ 'ਤੇ ਪਹੁੰਚਾਏ ਸਨ,ਪੁੱਛ-ਗਿੱਛ ਤੋਂ ਬਾਅਦ ਪਤਾ ਚੱਲਿਆ ਹੈ ਕੀ  ਤਿੰਨੋ ਬਿਕਰਮ ਦੇ ਰਿਸ਼ਤੇਦਾਰ ਨੇ ਅਤੇ ਸਰਹੱਦ ਪਾਰ ਤੋਂ ਹਥਿਆਰ ਅਤੇ ਡਰੱਗ ਦੀ ਸਮਗਲਿੰਗ ਕਰਦੇ ਨੇ, ਰਣਜੀਤ,ਇਕਬਾਲ ਅਤੇ ਸਰਵਨ ਇਹ ਤਿੰਨੋ ਤਰਨਤਾਰਨ ਦੇ ਰਹਿਣ ਵਾਲੇ ਨੇ, ਪੁਲਿਸ ਨੇ ਇਨ੍ਹਾਂ ਤਿੰਨਾਂ ਦੀ ਗਿਰਫ਼ਤਾਰੀ ਦੇ ਲਈ ਇੱਕ ਟੀਮ ਦਾ ਗਠਨ ਕਰ ਦਿੱਤਾ ਹੈ 

ਕਿਵੇਂ ਹੋਈ ਸੀ ਹਿਲਾਲ ਦੀ ਗਿਰਫ਼ਤਾਰੀ ?

25 ਅਪ੍ਰੈਲ ਨੂੰ ਅੰਮ੍ਰਿਤਸਰ ਪੁਲਿਸ  ਅਲਰਟ 'ਤੇ ਸੀ, ਹਿਜ਼ਬੁਲ ਦੇ ਕਮਾਂਡਰ ਨਾਇਕੂ ਦਾ ਸਾਥੀ  ਹਿਲਾਲ  ਅੰਮ੍ਰਿਤਸਰ ਦੇ ਮੈਟਰੋ ਮਾਰਟ 'ਤੇ ਖੜਾਂ ਸੀ, ਮੋਟਰ ਸਾਈਕਲ 'ਤੇ ਪੈਟਰੋਲਿੰਗ ਕਰ ਰਹੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਜਦੋਂ ਸ਼ੱਕ ਹੋਇਆ ਤਾਂ ਪੁੱਛਗਿੱਛ ਦੌਰਾਨ ਹਿਲਾਲ ਤੋਂ 29 ਲੱਖ ਫੜੇ ਗਏ, ਹਿਲਾਲ ਨੇ ਦੱਸਿਆ ਕੀ 2 ਲੋਕ ਉਸ ਨੂੰ ਸਕੂਟੀ 'ਤੇ 29 ਲੱਖ ਦੇਕੇ ਗਏ ਸਨ, ਪੁਲਿਸ ਨੇ ਹਿਲਾਲ ਦੀ ਗਿਰਫ਼ਤਾਰੀ ਤੋਂ ਬਾਅਦ 2 ਹੋਰ ਮੁਲਜ਼ਮਾਂ ਨੂੰ ਹੁਣ ਗਿਰਫ਼ਤਾਰ ਕਰ ਲਿਆ ਹੈ  ਹਿਲਾਲ ਦੇ ਖ਼ਿਲਾਫ਼ ਪੁਲਿਸ ਨੇ ਗੈਰ ਕਾਨੂੰਨੀ ਕਾਰਵਾਹੀ ਦੀ ਧਾਰਾ   21/61/85 ਅਤੇ NDPS ਐਕਟ ਅਧੀਨ ਅੰਮ੍ਰਿਤਸਰ ਦੇ ਸਦਰ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ  ਸੀ  

 

 

Trending news