ਲਸ਼ਕਰ ਕਰ ਰਿਹਾ ਹੈ ਪੰਜਾਬ ਤੋਂ ਹਥਿਆਰਾਂ ਦੀ ਸਮਗਲਿੰਗ,ਪਠਾਨਕੋਟ ਤੋਂ ਗਿਰਫ਼ਤਾਰ 2 ਦਹਿਸ਼ਤਗਰਦਾਂ ਦਾ ਖ਼ੁਲਾਸਾ
Advertisement

ਲਸ਼ਕਰ ਕਰ ਰਿਹਾ ਹੈ ਪੰਜਾਬ ਤੋਂ ਹਥਿਆਰਾਂ ਦੀ ਸਮਗਲਿੰਗ,ਪਠਾਨਕੋਟ ਤੋਂ ਗਿਰਫ਼ਤਾਰ 2 ਦਹਿਸ਼ਤਗਰਦਾਂ ਦਾ ਖ਼ੁਲਾਸਾ

10 ਗ੍ਰੇਨੇਡ, 2 ਮੈਗਜ਼ੀਨ ਵੀ ਬਰਾਮਦ 

10 ਗ੍ਰੇਨੇਡ, 2 ਮੈਗਜ਼ੀਨ ਵੀ ਬਰਾਮਦ (FILE PHOTO)

ਚੰਡੀਗੜ੍ਹ :  ਪੰਜਾਬ ਤੋਂ ਜੰਮੂ-ਕਸ਼ਮੀਰ ਵਿੱਚ ਹਥਿਆਰਾਂ ਦੀ ਸਮਗਲਿੰਗ ਦਾ ਵੱਡਾ ਖ਼ੁਲਾਸਾ ਹੋਇਆ  ਹੈ,  ਪਠਾਨਕੋਟ ਤੋਂ ਲਸ਼ਕਰ ਦੇ ਜਿੰਨਾਂ 2 ਦਹਿਸ਼ਤਗਰਦਾਂ ਨੂੰ ਪੁਲਿਸ ਨੇ ਹੱਥਿਆਰਾਂ ਨਾਲ ਗਿਰਫ਼ਤਾਰ ਕੀਤਾ ਉਨ੍ਹਾਂ ਦੀ ਪੁੱਛ-ਗਿੱਛ ਤੋਂ ਬਾਅਦ ਇਹ ਵੱਡਾ ਖ਼ੁਲਾਸਾ ਹੋਇਆ ਹੈ, ਜਿਨ੍ਹਾਂ ਦਹਿਸ਼ਤਗਰਦਾਂ ਨੂੰ ਪੁਲਿਸ ਨੇ ਗਿਰਫ਼ਤਾਰ ਕੀਤਾ ਹੈ ਉਨ੍ਹਾਂ ਵਿੱਚ ਇੱਕ ਦਾ ਨਾਂ ਆਮੀਰ ਹੁਸੈਨ ਵਾਨੀ ਹੈ ਜਿਸ ਦੀ ਉਮਰ 26 ਸਾਲ ਦੱਸੀ ਜਾ ਰਹੀ ਹੈ ਅਤੇ ਉਹ ਹਫਸਰਮਲ ਦੇ ਸੋਫੀਆ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਜਦਕਿ ਦੂਜੇ ਦਹਿਸ਼ਤਗਰਦ ਦਾ ਨਾਂ ਵਾਸੀਮ ਹਸਨ ਵਾਨੀ ਹੈ ਜਿਸ ਦੀ ਉਮਰ 27 ਸਾਲ ਹੈ ਉਹ ਵੀ ਸੋਫੀਆ ਦਾ ਰਹਿਣ ਵਾਲਾ ਹੈ, ਇਨ੍ਹਾਂ ਦੋਵਾਂ ਤੋਂ ਪੁਲਿਸ ਨੇ 10 ਗ੍ਰੇਨੇਡ, ਇੱਕ  AK-47 ਰਾਈਫਲ,  2 ਮੈਗਜ਼ੀਨ,  60 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਨੇ, ਇਹ ਦੋਵੇਂ ਦਹਿਸ਼ਤਗਰਦ ਹਥਿਆਰ ਪੰਜਾਬ ਤੋਂ ਜੰਮੂ-ਕਸ਼ਮੀਰ ਲੈਕੇ ਜਾ ਰਹੇ ਸਨ, ਪਠਾਨਕੋਟ ਪੁਲਿਸ ਨੇ ਅੰਮ੍ਰਿਤਸਰ-ਜੰਮੂ ਹਾਈਵੇਅ 'ਤੇ ਨਾਕਾ ਲਗਾਇਆ ਸੀ,ਡੀਜੀਪੀ ਦਿਨਕਰ ਗੁਪਤਾ ਮੁਤਾਬਿਕ ਜਦੋਂ ਪੁਲਿਸ ਮੁਲਾਜ਼ਮਾਂ ਨੂੰ ਜੰਮੂ ਕਸ਼ਮੀਰ ਦੇ ਟਰੱਕ ਨੰਬਰ   JK-03-C-7383 'ਤੇ ਸ਼ੱਕ ਹੋਇਆ ਤਾਂ ਇਸ ਦੀ ਤਲਾਸ਼ੀ ਲਈ ਗਈ ਜਿਸ ਤੋਂ ਬਾਅਦ ਟਰੱਕ ਤੋਂ ਹਥਿਆਰ ਬਰਾਮਦ ਹੋਏ  

ਪੁੱਛ-ਗਿੱਛ ਵਿੱਚ ਕੀ ਖ਼ੁਲਾਸਾ ਹੋਇਆ ?

ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕੀ ਜਦੋਂ ਫੜੇ ਗਏ ਆਮੀਰ ਹੁਸੈਨ ਅਤੇ ਵਾਸੀਮ ਤੋਂ ਪੁੱਛ-ਗਿੱਛ ਹੋਇਆ ਤਾਂ ਉਨ੍ਹਾਂ ਨੇ ਦੱਸਿਆ ਕੀ  ਪੰਜਾਬ ਵਿੱਚ ਇਸ਼ਫ਼ਾਕ ਅਹਿਮਦ ਦਾਰ ਉਰਫ਼ ਬਸ਼ੀਰ ਅਹਿਮ ਖ਼ਾਨ ਤੋਂ ਉਨ੍ਹਾਂ ਹਥਿਆਰਾ ਦਾ ਇਹ ਕਨਲਾਇਨਮੈਂਟ ਲਿਆ ਹੈ, ਇਸ਼ਹਫ਼ਾਕ ਜੰਮੂ-ਕਸ਼ਮੀਰ ਪੁਲਿਸ ਵਿੱਚ ਸਾਬਕਾ ਕਾਂਸਟੇਬਲ ਸੀ,  2017 ਤੋਂ ਉਹ ਲਸ਼ਕਰ ਦੇ ਲਈ ਕੰਮ ਕਰ ਰਿਹਾ ਸੀ,ਪੁੱਛ-ਗਿੱਛ ਵਿੱਚ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਇਨ੍ਹਾਂ ਦੋਵਾਂ ਨੇ ਅੰਮ੍ਰਿਤਸਰ ਦੇ ਮਕਬੂਲਪੁਰਾ ਦੀ ਸਬਜ਼ੀ ਮੰਡੀ ਦੇ ਨਜ਼ਦੀਕ ਤੋਂ ਇਹ ਕਨਸਾਇਨਮੈਂਟ ਲਿਆ ਸੀ, ਡੀਜੀਪੀ ਮੁਤਾਬਿਕ ਟਰੱਕ ਵਿੱਚ ਰੱਖੀਆ ਸਬਜ਼ੀਆਂ ਅਤੇ ਫਲਾਂ ਦੇ ਜ਼ਰੀਏ ਹਥਿਆਰਾਂ ਦੇ ਕਨਸਾਇਨਮੈਂਟ ਨੂੰ ਕਸ਼ਮੀਰ ਪਹੁੰਚਾਇਆ ਜਾ ਰਿਹਾ ਸੀ, ਫੜੇ ਗਏ ਦਹਿਸ਼ਤਗਰਦ ਆਮੀਰ ਹੁਸੈਨ ਵਾਨੀ ਨੇ ਦੱਸਿਆ ਕੀ ਇਸ ਤੋਂ ਪਹਿਲਾਂ ਵੀ ਉਹ ਟਰੱਕ ਦੇ ਜ਼ਰੀਏ ਹੀ ਪੰਜਾਬ ਵਿੱਚ ਦਾਖ਼ਲ ਹੋਇਆ ਸੀ  ਜਿੱਥੋਂ ਹਵਾਲਾ ਦੇ ਜ਼ਰੀਏ ਉਸ ਨੇ 20 ਲੱਖ ਦੀ ਰਕਮ ਇਸ਼ਫ਼ਾਕ ਅਹਿਮ ਦਾਰ ਅਤੇ ਡਾਕਟਰ ਰਮੀਜ਼ ਰਾਜਾ ਦੇ ਕਹਿਣ 'ਤੇ ਫੜੀ ਸੀ ਜੋ ਕਿ ਇਸ ਵਕਤ  ਦਹਿਸ਼ਤਗਰਦੀ ਵਾਰਦਾਤਾਂ ਵਿੱਚ ਸ਼ਾਮਲ ਹੋਣ 'ਤੇ ਜੰਮੂ-ਕਸ਼ਮੀਰ ਦੀ ਜੇਲ੍ਹ ਵਿੱਚ ਬੰਦ ਨੇ, ਡੀਜੀਪੀ ਦਿਨਕਰ ਗੁਪਤਾ ਮੁਤਾਬਿਕ ਫੜੇ ਗਏ ਦਹਿਸ਼ਤਗਰਦ ਆਮੀਰ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਉਹ ਜਦੋਂ ਪਿਛਲੀ ਵਾਰ ਅੰਮ੍ਰਿਤਸਰ ਆਇਆ ਸੀ ਤਾਂ ਉਸ ਨੇ ਹਿਜ਼ਬੁਲ ਅਤੇ ਲਸ਼ਕਰ ਦੇ 2 ਦਹਿਸ਼ਤਗਰਦਾਂ ਲਈ ਪੰਜਾਬ ਤੋਂ ਹਥਿਆਰ ਲੈਕੇ ਗਿਆ ਸੀ, ਹੁਣ ਇਨ੍ਹਾਂ ਦੋਵਾਂ ਦਹਿਸ਼ਤਗਰਦਾ ਦੀ ਮੌਤ ਹੋ ਗਈ ਹੈ 

ISI ਦੀ ਵੱਡੀ ਸਾਜਿਸ਼ 

ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਆਮੀਰ ਅਤੇ ਵਾਸੀਮ ਦੀ ਗਿਰਫ਼ਤਾਰੀ ਤੋਂ ਇੱਕ ਵਾਰ ਮੁੜ ਤੋਂ ਸਾਬਿਤ ਹੋ ਗਿਆ ਹੈ ਕੀ ਪੰਜਾਬ ਦੀ ਸਰਹੱਦ ਦੇ ਜ਼ਰੀਏ ISI ਹਥਿਆਰਾਂ ਦੀ ਸਪਲਾਈ ਦੇ ਲਈ ਪੰਜਾਬ ਅਤੇ ਜੰਮੂ-ਕਸ਼ਮੀਰ ਖ਼ਿਲਾਫ਼ ਵੱਡੀ ਸਾਜਿਸ਼ ਕਰ ਰਿਹਾ ਹੈ,ਇਸ ਤੋਂ ਪਹਿਲਾਂ 25 ਅਪ੍ਰੈਲ 2020 ਨੂੰ ਜੰਮੂ-ਕਸ਼ਮੀਰ ਦੇ ਇੱਕ ਨੌਜਵਾਨ ਹਿਲਾਲ ਅਹਿਮ ਨੂੰ ਪੁਲਿਸ ਨੇ ਅੰਮ੍ਰਿਤਸਰ ਤੋਂ ਡਰੱਗ ਦੇ ਨਾਲ ਗਿਰਫ਼ਤਾਰ ਕੀਤਾ ਸੀ,ਹਿਲਾਲ ਨੂੰ ਹਿਜ਼ਬੁਲ ਦੇ ਕਮਾਂਡਰ ਰਿਹਾਜ਼ ਅਹਿਮਦ ਨਾਇਕੂ  ਨੇ ਭੇਜਿਆ ਸੀ,ਨਾਇਕੂ ਬਾਅਦ ਵਿੱਚੋਂ ਸੁਰੱਖਿਆ ਬਲਾਂ ਦੇ ਐਂਕਾਉਂਟਰ ਵਿੱਚ ਮਾਰਿਆ ਗਿਆ ਸੀ   

ਕਈ ਧਾਰਾਵਾਂ ਅਧੀਨ ਮਾਮਲਾ ਦਰਜ

ਆਮੀਰ ਅਤੇ ਵਾਸੀਮ ਦੇ ਖਿਲਾਫ਼  Arms Act, 3/4/5,ਧਮਾਕਾ ਖੇਜ ਸਮਗਰੀ ਐਕਟ 2001 (Explosive Substances Amendment Act 2001)ਅਤੇ 13, 17, 18, 18-B, 20 ਗੈਰ ਕਾਨੂੰਨੀ ਐਕਟ 1967  (Unlawful Activities (Prevention) Act 1967 ਦੀਆਂ ਧਾਰਾਵਾਂ ਅਧੀਨ ਪਠਾਨਕੋਟ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ

 

 

Trending news