ਕੀ ਤੁਸੀਂ ਵੀ ਤਾਂ ਨਹੀਂ ਸੀ ਇਸ ਸਰਕਾਰੀ ਨੌਕਰੀ ਦੇ ਝਾਂਸੇ 'ਚ ? ਪੰਜਾਬ ਪੁਲਿਸ ਨੇ ਫੜਿਆ ਵੱਡਾ ਰੈਕਟ

ਮਿਲਟਰੀ ਇੰਟੈਲੀਜੈਂਸ ਲੁਧਿਆਣਾ ਤੇ ਜਲੰਧਰ ਪੁਲਿਸ ਵੱਲੋਂ ਫੌਜ ਭਰਤੀ ਰੈਕਟ ਦਾ ਕੀਤਾ ਪਰਦਾਫਾਸ਼

 ਕੀ ਤੁਸੀਂ ਵੀ ਤਾਂ ਨਹੀਂ ਸੀ ਇਸ ਸਰਕਾਰੀ ਨੌਕਰੀ ਦੇ ਝਾਂਸੇ 'ਚ ? ਪੰਜਾਬ ਪੁਲਿਸ ਨੇ ਫੜਿਆ ਵੱਡਾ ਰੈਕਟ
ਮਿਲਟਰੀ ਇੰਟੈਲੀਜੈਂਸ ਲੁਧਿਆਣਾ ਤੇ ਜਲੰਧਰ ਪੁਲਿਸ ਵੱਲੋਂ ਫੌਜ ਭਰਤੀ ਰੈਕਟ ਦਾ ਕੀਤਾ ਪਰਦਾਫਾਸ਼

ਭਰਤ ਸ਼ਰਮਾ/ਲੁਧਿਆਣਾ : ਜਲੰਧਰ ਅਤੇ ਲੁਧਿਆਣਾ ਪੁਲਿਸ ਨੇ ਸਾਂਝੇ ਆਪੇਰੇਸ਼ਨ ਦੌਰਾਨ ਲੋਕਾਂ ਨੂੰ ਸਰਕਾਰੀ ਖੁਫਿਆ ਏਜੰਸੀ ਵਿੱਚ ਨੌਕਰੀ ਦਾ ਝਾਂਸਾ ਦੇਕੇ ਠੱਗਣ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ, ਪੁਲਿਸ ਨੇ ਗੈਂਗ ਦੇ  ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ, ਜੋ ਫੌਜ ਵਿੱਚ ਭਰਤੀ ਹੋਣ ਵਾਲੇ ਉਮੀਦਵਾਰਾਂ ਤੋਂ ਲਿਖਤੀ ਪ੍ਰੀਖਿਆ ਵਿੱਚ ਪਾਸ ਕਰਾਉਣ ਬਦਲੇ ਪੈਸੇ ਦੀ ਮੰਗ ਕਰਦਾ ਸੀ

ਇਸ ਤਰ੍ਹਾਂ ਕਰਦਾ ਸੀ ਧੋਖਾ

ਫੜੇ ਗਏ ਵਿਅਕਤੀ ਦੀ ਪਛਾਣ ਸੰਦੀਪ ਸਿੰਘ ਦੇ ਵਜੋਂ ਹੋਈ ਹੈ ਜੋ ਕੀ  ਅੰਮ੍ਰਿਤਸਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਮੁਲਜ਼ਮ  'ਤੇ ਥਾਣਾ ਜਲੰਧਰ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 420, 465, 467, 468, 471, 120 (ਬੀ) ਦੇ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ।
ਮੁਲਜ਼ਮ ਉਨ੍ਹਾਂ ਉਮੀਦਵਾਰਾਂ ਤੱਕ ਪਹੁੰਚ ਕਰਦਾ ਸੀ, ਜੋ ਸਰੀਰਕ ਜਾਂਚ ਵਿੱਚ ਪਾਸ ਹੋ ਜਾਂਦੇ ਸਨ ਅਤੇ ਉਨ੍ਹਾਂ ਨੂੰ ਡਾਕਟਰੀ ਟੈਸਟ ਅਤੇ ਲਿਖਤੀ ਪ੍ਰੀਖਿਆ ਪਾਸ ਕਰਨ ਦਾ ਭਰੋਸਾ ਦਿੱਤਾ ਜਾਂਦਾ ਸੀ। ਉਹ ਪ੍ਰੀਖਿਆ ਤੋਂ ਪਹਿਲਾਂ ਉਮੀਦਵਾਰਾਂ ਦੇ ਅਸਲ ਦਸਤਾਵੇਜ਼ ਆਪਣੇ ਕੋਲ ਰੱਖ ਲੈਂਦੇ ਸਨ ਅਤੇ ਪੈਸਿਆਂ ਦੀ ਅਦਾਇਗੀ ਹੋਣ 'ਤੇ ਦਸਤਾਵੇਜ ਮੋੜਦੇ ਸਨ। ਉਹ ਇੱਕ ਉਮੀਦਵਾਰ ਤੋਂ ਢਾਈ ਤੋਂ ਤਿੰਨ ਲੱਖ ਰੁਪਏ ਤੱਕ ਵਸੂਲਦਾ ਸੀ,ਮੁਲਜ਼ਮ ਖਿਲਾਫ ਪਹਿਲਾਂ ਵੀ ਥਾਣਾ ਸਰਾਏ ਅਮਾਨਤ ਖਾਨ, ਜ਼ਿਲ੍ਹਾ ਤਰਨਤਾਰਨ ਵਿਖੇ ਜਨਵਰੀ 2018 ਵਿੱਚ ਆਰਮਜ਼ ਐਕਟ 25 ਅਤੇ 30 ਤਹਿਤ ਕੇਸ ਦਰਜ ਕੀਤਾ ਗਿਆ ਹੈ,ਦੋਸ਼ੀ ਵੱਲੋਂ ਪਿਛਲੇ ਸਮੇਂ ਤੋਂ ਵੱਖ-ਵੱਖ ਵਿਅਕਤੀਆਂ ਨੂੰ ਆਪਣੇ ਗਿਰੋਹ ਰਾਹੀਂ ਧੋਖਾ ਦਿੱਤਾ ਜਾ ਰਿਹਾ ਸੀ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।