ਪੰਜਾਬ ਪੁਲਿਸ ਦੇ ਸਾਈਬਰ ਸੈਲ ਦੀ ਵੱਡੀ ਕਾਮਯਾਬੀ, ਚੋਰੀ ਹੋਏ ਮੋਬਾਈਲ ਮਾਲਿਕਾਂ ਤੱਕ ਪਹੁੰਚਾਏ
Advertisement

ਪੰਜਾਬ ਪੁਲਿਸ ਦੇ ਸਾਈਬਰ ਸੈਲ ਦੀ ਵੱਡੀ ਕਾਮਯਾਬੀ, ਚੋਰੀ ਹੋਏ ਮੋਬਾਈਲ ਮਾਲਿਕਾਂ ਤੱਕ ਪਹੁੰਚਾਏ

ਮੋਬਾਈਲ ਮਿਲਣ ਨਾਲ ਮੋਬਾਈਲ ਮਾਲਕਾਂ ਦੇ ਵਿਚ ਖੁਸ਼ੀ ਦੀ ਲਹਿਰ ਹੈ ਤੇ ਉਹਨਾਂ ਵਲੋਂ ਸਾਈਬਰ ਸੈਲ ਦਾ ਧਨਵਾਦ ਵੀ ਕੀਤਾ ਗਿਆ. ਮੋਗਾ ਦੇ ਸਾਈਬਰ ਸੈਲ ਦੇ ਡੀਐਸਪੀ ਕਰਾਈਮ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਕੀਤੇ ਵੀ ਆਂਦੇ-ਜਾਂਦੇ ਸਤਰਕ ਰਹਿਣ ਦੀ ਜ਼ਰੂਰਤ ਹੁੰਦੀ ਹੈ

प्रतीकात्मक तस्वीर

ਨਵਦੀਪ ਸਿੰਘ/ਮੋਗਾ: ਜੇਕਰ ਕਦੇ ਮੋਬਾਈਲ ਗੁਆਚ ਜਾਵੇ ਜਾਂ ਫਿਰ ਚੋਰੀ ਹੋ ਜਾਵੇ ਤਾਂ ਉਸਦੀ ਰਿਪੋਰਟ  ਦਰਜ ਜਰੂਰ ਕਰਵਾਉਣੀ ਹਾਹੀਦੀ ਹੈ ਕਿਉਂਕਿ ਸਾਈਬਰ ਸੈਲ ਵਲੋਂ ਉਸਨੂੰ ਲੱਭਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਂਦੀ ਹੈ. ਮੋਗਾ ਪੁਲਿਸ ਦੇ ਸਾਈਬਰ ਸੈਲ ਵਲੋਂ ਵੀ ਗੁਆਚੇ ਅਤੇ ਚੋਰੀ ਹੋਏ ਫੋਨ ਜਿਹਨਾਂ ਦੀ ਸ਼ਿਕਾਇਤ ਉਹਨਾਂ ਕੋਲ ਦਰਜ਼ ਸੀ ਉਹਨਾਂ ਨੂੰ ਟਰੇਸ ਕੀਤਾ ਗਿਆ ਅਤੇ ਫਿਰ ਉਹਨਾਂ ਦੇ ਮਾਲਿਕਾਂ ਨੂੰ ਸੌਂਪ ਦਿੱਤੇ ਗਏ.

ਮੋਬਾਈਲ ਮਿਲਣ ਨਾਲ ਮੋਬਾਈਲ ਮਾਲਕਾਂ ਦੇ ਵਿਚ ਖੁਸ਼ੀ ਦੀ ਲਹਿਰ ਹੈ ਤੇ ਉਹਨਾਂ ਵਲੋਂ ਸਾਈਬਰ ਸੈਲ ਦਾ ਧਨਵਾਦ ਵੀ ਕੀਤਾ ਗਿਆ. ਮੋਗਾ ਦੇ ਸਾਈਬਰ ਸੈਲ ਦੇ ਡੀਐਸਪੀ ਕਰਾਈਮ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਕੀਤੇ ਵੀ ਆਂਦੇ-ਜਾਂਦੇ ਸਤਰਕ ਰਹਿਣ ਦੀ ਜ਼ਰੂਰਤ ਹੁੰਦੀ ਹੈ ਕਈ ਵਾਰ ਅਸੀਂ ਲਾਪਰਵਾਹੀ ਵਰਤਦੇ ਹਾਂ  ਜਿਸ ਕਰਕੇ ਮੋਬਾਈਲ ਗੁਆਚਨ ਜਾਂ  ਚੋਰੀ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਤਾਂ ਉਹਨਾਂ ਨੂੰ ਲੱਭਣਾ ਕਾਫੀ ਮੁਸ਼ਕਿਲ ਹੁੰਦਾ ਹੈ  ਇਸ ਬਾਬਤ ਜਾਗਰੂਕ ਹਨ ਦੀ ਜ਼ਰੂਰਤ ਹੈ ਅਤੇ ਇਸਦੀ ਸ਼ਿਕਾਇਤ ਵੀ ਜ਼ਰੂਰ ਦਰਜ਼ ਕਰਵਾਉਣੀ ਚਾਹੀਦੀ ਹੈ ਜਿਸ ਨਾਲ ਉਹਨਾਂ ਨੂੰ ਲੱਭਣ ਵਿਚ ਆਸਾਨੀ ਹੋ ਜਾਂਦੀ ਹੈ ਨਾਲ ਹੀ ਇੰਟਰਨੇਟ ਉਤੇ ਹੋ ਰਹੀ ਧੋਖਾਧੜੀ ਤੋਂ ਵੀ ਬਚਨ ਈ ਜ਼ਰੂਰਤ ਹੈ ਬੱਚਿਆਂ ਲਈ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਉਹ ਸੋਸ਼ਲ ਮੀਡੀਆ ਉਤੇ ਅਣਜਾਣ ਲੋਕਾਂ ਨੂੰ ਦੋਸਤ ਨਾ ਬਣਾਉਣ ਸਿਰਫ ਜਾਣਕਾਰ ਲੋਕਾਂ ਨੂੰ ਹੀ ਦੋਸਤ ਵਜੋਂ ਐਡ ਕੀਤਾ ਜਾਵੇ.

ਉਥੇ ਹੀ ਜਿਹਨਾਂ ਲੋਕਾਂ ਦੇ ਫੋਨ ਸਾਈਬਰ ਸੈਲ ਵਲੋਂ ਟਰੇਸ ਕੀਤੇ ਗਏ ਸੀ ਉਹਨਾਂ ਨੇ ਟੀਮ ਦਾ ਧਨਵਾਦ ਕਰਦੇ ਹੋਏ ਦੱਸਿਆ ਕਿ ਉਸਨੇ ਕਿਸ਼ਤਾਂ ਉਤੇ ਮੋਬਾਈਲ ਖਰੀਦ ਈ ਜੋਕਿ  11 ਮਹੀਣੇ ਪਹਿਲਾਂ ਗੁਆਚ ਗਿਆ ਸੀ ਅਤੇ ਅਜੇ ਤੱਕ ਉਹ ਮੋਬਾਈਲ ਦੀਆਂ ਕਿਸ਼ਤਾਂ ਚੁਕਾ ਰਿਹਾ ਸੀ ਅੱਜ ਸਾਈਬਰ ਸੈਲ ਨੇ ਉਸਦਾ ਫੋਨ ਲੱਭ ਕੇ ਦਿੱਤਾ ਹੈ ਸਾਈਬਰ ਸੈਲ ਦੀ ਇਸ ਕਰਗੁਜਾਰੀ 'ਤੇ ਉਸ ਵਲੋਂ ਖੁਸ਼ੀ ਜਤਾਈ ਗਈ ਹੈ.

Zee PHH LIVE TV

Trending news