ਪੰਜਾਬ ਪੁਲਿਸ ਵੱਲੋਂ SFJ ਦੇ ਗੁਰਪਤਵੰਤ ਪੰਨੂ ਖ਼ਿਲਾਫ਼ 2 FIR,ਇਨ੍ਹਾਂ ਜਥੇਬੰਦੀਆਂ ਦੀ ਸ਼ਿਕਾਇਤ 'ਤੇ ਕੇਸ ਦਰਜ

 ਫਰਵਰੀ 2020 ਵਿੱਚ ਇਟਲੀ ਤੋਂ ਭਾਰਤ ਪਹੁੰਚੇ SFJ ਦੇ ਮੈਂਬਰ ਜੋਗਿੰਦਰ ਸਿੰਘ ਖ਼ਿਲਾਫ਼ ਵੀ ਮਾਮਲਾ ਦਰਜ

ਪੰਜਾਬ ਪੁਲਿਸ ਵੱਲੋਂ SFJ ਦੇ ਗੁਰਪਤਵੰਤ ਪੰਨੂ ਖ਼ਿਲਾਫ਼ 2 FIR,ਇਨ੍ਹਾਂ ਜਥੇਬੰਦੀਆਂ ਦੀ ਸ਼ਿਕਾਇਤ 'ਤੇ ਕੇਸ ਦਰਜ
ਫਰਵਰੀ 2020 ਵਿੱਚ ਇਟਲੀ ਤੋਂ ਭਾਰਤ ਪਹੁੰਚੇ SFJ ਦੇ ਮੈਂਬਰ ਜੋਗਿੰਦਰ ਸਿੰਘ ਖ਼ਿਲਾਫ਼ ਵੀ ਮਾਮਲਾ ਦਰਜ

ਚੰਡੀਗੜ੍ਹ : ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਗੈਰ ਕਾਨੂੰਨੀ ਗਤਿਵਿਦਿਆ ਐਕਟ ਅਧੀਨ ਸਿੱਖ ਫ਼ਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਦਹਿਸ਼ਤਗਰਦੀ ਐਲਾਨਣ ਦੇ ਬਾਅਦ ਪੰਜਾਬ ਪੁਲਿਸ ਨੇ ਵੀ ਉਸ ਖ਼ਿਲਾਫ਼ ਅੰਮ੍ਰਿਤਸਰ ਅਤੇ ਕਪੂਰਥਲਾ ਵਿੱਚ 2 FIR ਦਰਜ ਕੀਤੀਆਂ ਨੇ,ਪੰਨੂ ਦੇ ਨਾਲ ਉਸ ਦੇ ਇੱਕ ਸਾਥੀ ਜੋਗਿੰਦਰ ਸਿੰਘ ਗੁੱਜਰ ਦੇ ਖ਼ਿਲਾਫ਼ ਵੀ FIR ਦਰਜ ਕੀਤੀਆਂ ਗਈਆਂ ਨੇ ਜੋ ਕਿ ਇਸ ਸਾਲ ਫਰਵਰੀ
ਵਿੱਚ ਇਟਲੀ ਤੋਂ ਆਇਆ ਸੀ,ਖ਼ਾਲਿਸਤਾਨ ਦੀ ਹਿਮਾਇਤ ਕਰਨ ਵਾਲਾ ਪੰਨੂ ਜਿਸ ਦੇ ਸਬੰਧ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਹ ਪੰਜਾਬ ਵਿੱਚ ਦਹਿਸ਼ਤਗਰਦੀ ਨੂੰ ਉਤਸ਼ਾਹਿਤ ਕਰਨ ਵਿੱਚ ਸ਼ਾਮਲ ਹੈ, ਜਿਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ UAPA ਅਧੀਨ ਉਸ ਦਾ ਨਾਂ ਨਾਮਜ਼ਦ  9 ਦਹਿਸ਼ਤਗਰਦਾਂ ਵਿੱਚ ਸ਼ਾਮਲ ਕੀਤਾ ਗਿਆ ਸੀ  

ਇੰਨਾ ਜਥੇਬੰਦੀਆਂ ਨੇ ਪੰਨੂ ਖ਼ਿਲਾਫ਼ ਕੀਤੀ ਸੀ ਸ਼ਿਕਾਇਤ 

ਦਲਿਤ ਸੁਰਕਸ਼ਾ ਸੈਨਾ ਨੇ ਗੁਰਪਤਵੰਤ ਸਿੰਘ ਪੰਨੂ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਅੰਮ੍ਰਿਤਸਰ ਵਿੱਚ  ਸ਼ਿਕਾਇਤ ਦਰਜ ਕਰਵਾਈ ਸੀ ਕਿ ਭਾਰਤੀ ਸੰਵਿਧਾਨ ਅਤੇ ਝੰਡੇ ਨੂੰ ਸਾੜਨ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਉਕਸਾਨ ਦੇ ਮਾਮਲੇ ਵਿੱਚ ਉਸ ਦੇ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ,ਦਲਿਤ ਸੁਰਕਸ਼ਾ ਸੈਨਾ ਦੀ ਸ਼ਿਕਾਇਤ 'ਤੇ USA ਵਿੱਚ ਬੈਠੇ ਸਿੱਖ ਫ਼ਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਇੱਕ ਵੀਡੀਓ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ,ਵੀਡੀਓ ਵਿੱਚ ਪੰਨੂ ਨੂੰ ਇੱਕ ਸਿੱਖ ਕੌਮ ਨੂੰ ਭਾਰਤ ਖ਼ਿਲਾਫ਼ ਭੜਕਾਉਂਦੇ ਹੋਏ ਵੇਖਿਆ ਗਿਆ ਸੀ,ਪੁਲਿਸ ਬੁਲਾਰੇ ਮੁਤਾਬਿਕ ਸ਼ਿਕਾਇਤ 'ਤੇ ਫ਼ੌਰਨ ਕਾਰਵਾਹੀ ਕਰਦੇ ਹੋਏ ਪੰਨੂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ

ਕੌਣ ਹੈ ਜੋਗਿੰਦਰ ਸਿੰਘ ਗੁੱਜਰ ? 
 
ਜੋਗਿੰਦਰ ਸਿੰਘ ਗੁੱਜਰ ਉਰਫ਼ ਗੋਗਾ SFJ ਵੱਲੋਂ ਪ੍ਰਬੰਧਕ ਭਾਰਤ ਵਿਰੋਧੀ ਸੰਮੇਲਨ ਵਿੱਚ ਹਿੱਸਾ ਲੈਣ ਦੇ ਲਈ ਨਵੰਬਰ  2019 ਵਿੱਚ ਜਿਨੇਵਾ, ਸਵਿਜ਼ਰਲੈਂਡ ਗਿਆ ਸੀ,ਜੋਗਿੰਦਰ ਸਿੰਘ ਪੰਨੂ ਦੇ ਨਾਲ ਮਿਲਕੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਵਿੱਚ ਰੈਫ਼ਰੈਂਡਮ 2020 ਦੇ ਬੈਨਰ ਹੇਠ ਭਾਰਤ ਖ਼ਿਲਾਫ਼ ਪ੍ਰਚਾਰ ਕਰਦਾ ਸੀ  

ਇੰਨਾਂ ਧਾਰਾਵਾਂ ਅਧੀਨ ਮਾਮਲਾ ਦਰਜ

ਸਿੱਖ ਫ਼ਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਅਪਰਾਧ ਰੋਕਣ ਦੇ ਐਕਟ 1971 ਦੀ ਧਾਰਾ 2,ਇਸ ਤੋਂ ਇਲਾਵਾ 504, 124 -A ਅਤੇ 153 -A, UAPA ਦੀ ਧਾਰਾ  10 (A) ਅਤੇ 13 (1) ਅਤੇ SC/ST ACT ਦੀ ਧਾਰਾ  3  ਦੇ ਅਧੀਨ ਮਾਮਲੇ ਦਰਜ ਕੀਤੇ ਗਏ ਨੇ,ਦੂਜੀ FIR ਭੁੱਲਥ ਥਾਣੇ ਵਿੱਚ ਦਰਜ ਕੀਤੀ ਗਈ ਹੈ,ਜੋਗਿੰਦਰ ਸਿੰਘ ਗੁਜਰ ਉਰਫ਼ ਗੋਗਾ ਦੇ ਖ਼ਿਲਾਫ਼ ਦਰਜ ਕੀਤੀ ਗਈ ਹੈ,ਉਸ ਦੇ ਫਰਵਰੀ 2020 ਵਿੱਚ ਭਾਰਤ ਵਿੱਚ ਦਾਖ਼ਲ ਹੋਣ ਦੀ ਜਾਣਕਾਰੀ ਮਿਲੀ ਸੀ, ਪੰਨੂ ਅਤੇ ਉਸ ਦੇ ਸਾਥੀ ਖ਼ਿਲਾਫ ਦੇਸ਼ ਦ੍ਰੋਅ ਅਤੇ ਦਹਿਸ਼ਤਗਰਦੀ ਗਤਿਵਿਦਿਆਂ ਦਾ ਕੇਸ ਦਰਜ ਕੀਤਾ ਗਿਆ ਹੈ