PGI ਚੰਡੀਗੜ੍ਹ ਤੋਂ ਆਈ ਚੰਗੀ ਖ਼ਬਰ, SI ਹਰਜੀਤ ਸਿੰਘ ਦਾ ਹੱਥ ਜ਼ਿੰਦਾ,ਇੰਨੇ ਦਿਨ ਬਾਅਦ ਕਮ ਕਰਨਾ ਸ਼ੁਰੂ ਕਰੇਗਾ
Advertisement

PGI ਚੰਡੀਗੜ੍ਹ ਤੋਂ ਆਈ ਚੰਗੀ ਖ਼ਬਰ, SI ਹਰਜੀਤ ਸਿੰਘ ਦਾ ਹੱਥ ਜ਼ਿੰਦਾ,ਇੰਨੇ ਦਿਨ ਬਾਅਦ ਕਮ ਕਰਨਾ ਸ਼ੁਰੂ ਕਰੇਗਾ

ਪਟਿਆਲਾ ਵਿੱਚ ਨਿਹੰਗਾਂ ਦੇ ਹਮਲੇ ਦੌਰਾਨ ਹਰਜੀਤ ਸਿੰਘ ਦਾ ਹੱਥ ਕੱਟ ਗਿਆ ਸੀ

ਪਟਿਆਲਾ ਵਿੱਚ ਨਿਹੰਗਾਂ ਦੇ ਹਮਲੇ ਦੌਰਾਨ ਹਰਜੀਤ ਸਿੰਘ ਦਾ ਹੱਥ ਕੱਟ ਗਿਆ ਸੀ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ  : PGI ਚੰਡੀਗੜ੍ਹ ਤੋਂ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ, ਪੰਜਾਬ ਪੁਲਿਸ ਦੇ ASI ਤੋਂ ਹੁਣ SI ਬਣੇ ਹਰਜੀਤ ਸਿੰਘ ਦਾ ਹੱਥ ਜ਼ਿੰਦਾ ਹੈ, ਪਹਿਲੀ ਡਰੈਸਿੰਗ ਬਦਲਣ ਤੋਂ ਬਾਅਦ ਡਾਕਟਰਾਂ ਨੇ ਇਸ ਦੀ ਤਸਦੀਕ ਕਰ ਦਿੱਤੀ ਹੈ, ਹਰਜੀਤ ਨੇ ਡਰੈਸਿੰਗ ਦੌਰਾਨ ਆਪਣਾ ਅੰਗੂਠਾ ਹਿਲਾਇਆ ਹੈ ਅਤੇ ਥੋੜੇ ਦਿਨਾਂ ਦੇ ਅੰਦਰ ਉਸ ਦੀਆਂ ਉਗਲੀਆਂ ਵਿੱਚ ਕਮ ਕਰਨਾ ਸ਼ੁਰੂ ਕਰ ਦੇਣਗੀਆਂ, ਹਾਲਾਂਕਿ ਡਾਕਟਰਾਂ ਨੇ ਕਿਹਾ ਹੈ ਕੀ ਪੂਰੀ ਤਰ੍ਹਾਂ ਹੱਥ ਠੀਕ ਹੋਣ ਨੂੰ ਫਿਲਹਾਲ 5-6 ਮਹੀਨੇ ਦਾ ਸਮਾਂ ਲੱਗੇਗਾ,ਇਸ ਦੌਰਾਨ ਹਰਜੀਤ ਸਿੰਘ ਦੀ ਫਿਜ਼ੀਓ ਥੈਰੇਪੀ ਕੀਤੀ ਜਾਵੇਗੀ, ਡਾਕਟਰਾਂ ਦਾ ਕਹਿਣਾ ਹੈ ਕੀ ਅਗਲੇ 7-10 ਦਿਨਾਂ ਦੇ ਅੰਦਰ ਹਰਜੀਤ ਸਿੰਘ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ, ਇਸ ਦੌਰਾਨ ਹਰਜੀਤ ਸਿੰਘ ਨੇ ਕਿਹਾ ਕੀ ਉਹ ਜਲਦ ਤੋਂ ਜਲਦ ਠੀਕ ਹੋਕੇ ਆਪਣੀ ਡਿਊਟੀ ਜੁਆਇਨ ਕਰਨਾ ਚਾਉਂਦੇ ਨੇ  

ਹਰਜੀਤ ਸਿੰਘ 'ਤੇ ਨਿਹੰਗ ਨੇ ਹਮਲਾ ਕੀਤਾ ਸੀ 

12 ਅਪ੍ਰੈਲ ਨੂੰ SI ਹਰਜੀਤ ਸਿੰਘ ਪਟਿਆਲਾ ਦੀ ਸਬਜ਼ੀ ਮੰਡੀ ਦੇ ਬਾਹਰ ਆਪਣੇ ਸਾਥੀਆਂ ਦੇ ਨਾਲ ਡਿਊਟੀ ਕਰ ਰਿਹਾ ਸੀ, ਗੱਡੀ 'ਤੇ ਆਏ ਨਿਹੰਗਾਂ ਨੇ ਬਿਨਾਂ ਪਾਸ ਦੇ ਜਬਰਨ ਮੰਡੀ ਦੇ ਅੰਦਰ ਵਣਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕਿਆ ਗਿਆ,ਬਹਿਸ ਤੋਂ ਬਾਅਦ ਨਿਹੰਗ ਗੱਡੀ ਤੋਂ ਬਾਹਰ ਨਿਕਲੇ ਅਤੇ ਉਨ੍ਹਾਂ ਨੇ ਪੁਲਿਸ 'ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ, ਇੱਕ ਨਿਹੰਗ ਦੀ ਕਿਰਪਾਨ ਨਾਲ SI ਹਰਜੀਤ ਸਿੰਘ ਦਾ ਹੱਥ ਵੱਢਿਆ ਗਿਆ, ਹਰਜੀਤ ਸਿੰਘ ਨੂੰ ਫ਼ੌਰਨ PGI ਭਰਤੀ ਕਰਵਾਇਆ ਗਿਆ ਜਿੱਥੇ ਤਕਰੀਬਨ 8 ਘੰਟੇ ਦੇ ਅਪਰੇਸ਼ਨ ਤੋਂ ਬਾਅਦ ਡਾਕਟਰਾਂ ਨੇ ਜਾਣਕਾਰੀ ਦਿੱਤੀ ਕੀ ਹਰਜੀਤ ਦੀ ਹੱਥ ਜੋੜਨ ਵਿੱਚ ਸਫ਼ਲਤਾ ਮਿਲੀ ਹੈ, ਜਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਜੀਤ ਸਿੰਘ ਨਾਲ ਫ਼ੋਨ 'ਤੇ ਗੱਲਬਾਤ ਕਰਕੇ ਉਸ ਦਾ ਹੌਸਲਾ ਅਫ਼ਜ਼ਾਹੀ ਕੀਤੀ ਅਤੇ ਪੰਜਾਬ ਪੁਲਿਸ ਨੇ ਹਰਜੀਤ ਦੀ ਬਹਾਦਰੀ ਲਈ ਉਸ ਨੂੰ ASI ਤੋਂ ਪਰਮੋਟ ਕਰਕੇ SI ਬਣਾ ਦਿੱਤਾ ਹੈ, ਹਰਜੀਤ ਦੇ ਨਾਲ ਜਿਹੜੇ ਹੋਰ ਮੁਲਾਜ਼ਮ ਵੀ ਜ਼ਖ਼ਮੀ ਹੋਏ ਸਨ ਉਨ੍ਹਾਂ ਨੂੰ ਵੀ ਪੰਜਾਬ ਪੁਲਿਸ ਵੱਲੋਂ ਬਹਾਦਰੀ ਦਾ ਅਵਾਰਡ ਦਿੱਤਾ ਗਿਆ ਸੀ 

ਨਿਹੰਗਾਂ ਖਿਲਾਫ਼ ਕਾਰਵਾਹੀ 

ਹਮਲਾ ਕਰਨ ਤੋਂ ਬਾਅਦ ਨਿਹੰਗ ਇੱਕ ਗੁਰਦੁਆਰੇ ਵਿੱਚ ਜਾਕੇ ਲੁੱਕ ਗਏ ਸਨ, ਪੁਲਿਸ ਨੇ ਬੜੀ ਮੁਸ਼ਕਤ ਤੋਂ ਬਾਅਦ ਨਿਹੰਗਾਂ ਨੂੰ ਗਿਰਫ਼ਤਾਰ ਕੀਤਾ ਬਾਅਦ ਵਿੱਚ ਜਾਂਚ ਤੋਂ ਬਾਅਦ ਸਾਹਮਣੇ ਆਇਆ ਸੀ ਕੀ ਨਿਹੰਗਾਂ ਨੇ ਪੁਲਿਸ 'ਤੇ ਹਮਲਾ ਕਰਨ ਦੇ ਲਈ ਪੈਟਰੋਲ ਬੰਬ ਬਣਾਉਣ ਦੀ ਕੋਸ਼ਿਸ਼ ਕੀਤੀ,  ਅੰਦਰੋਂ ਕੈਸ਼ ਅਤੇ ਨਸ਼ੇ ਦੀਆਂ ਬੋਰੀਆਂ ਵੀ ਬਰਾਮਦ ਹੋਇਆ ਸੀ

Trending news