ਕੋਰੋਨਾ ਮਰੀਜ਼ਾਂ ਨੂੰ ਠੀਕ ਕਰਨ ਵਾਲੇ ਇਸ ਇਨਜੈਕਸ਼ਨ ਦੀ ਪੰਜਾਬ 'ਚ 95 ਫ਼ੀਸਦੀ ਕਮੀ,ਡਰੱਗ ਵਿਭਾਗ ਨੇ ਚੁੱਕੇ ਇਹ ਸਖ਼ਤ ਕਦਮ

ਕੋਰੋਨਾ ਖਿਲਾਫ਼ ਸਭ ਤੋਂ ਕਾਰਗਰ ਇਨਜੈਕਸ਼ਨ Remedesivir Injection ਪੰਜਾਬ ਵਿੱਚ 20 ਤੋਂ 25 ਇਨਜੈਕਸ਼ਨ ਹੀ ਪਹੁੰਚ ਰਹੇ ਨੇ 

 ਕੋਰੋਨਾ ਮਰੀਜ਼ਾਂ ਨੂੰ ਠੀਕ ਕਰਨ ਵਾਲੇ ਇਸ ਇਨਜੈਕਸ਼ਨ ਦੀ ਪੰਜਾਬ 'ਚ 95 ਫ਼ੀਸਦੀ ਕਮੀ,ਡਰੱਗ ਵਿਭਾਗ ਨੇ ਚੁੱਕੇ ਇਹ ਸਖ਼ਤ ਕਦਮ
ਕੋਰੋਨਾ ਖਿਲਾਫ਼ ਸਭ ਤੋਂ ਕਾਰਗਰ ਇਨਜੈਕਸ਼ਨ Remedesivir Injection ਪੰਜਾਬ ਵਿੱਚ 20 ਤੋਂ 25 ਇਨਜੈਕਸ਼ਨ ਹੀ ਪਹੁੰਚ ਰਹੇ ਨੇ

ਚੰਡੀਗੜ੍ਹ :  ਕੋਰੋਨਾ ਦੇ ਇਲਾਜ ਲਈ ਸਭ ਤੋਂ ਕਾਰਗਰ ਇਨਜੈਕਸ਼ਨ ਦੀ ਪੂਰੇ ਦੇਸ਼ ਦੇ ਨਾਲ ਪੰਜਾਬ  ਵਿੱਚ ਵੀ ਜ਼ਬਰਦਸਤ ਕਮੀ ਹੋ ਗਈ ਹੈ, ਪੰਜਾਬ ਜਿੱਥੇ ਕੋਰੋਨਾ ਦੀ ਵਜ੍ਹਾਂ ਨਾਲ ਮੌਤ ਦੀ ਰਫ਼ਤਾਰ ਦੂਜੇ ਸੂਬਿਆਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ ਅਜਿਹੇ ਵਿੱਚ ਕੋਰੋਨਾ ਦੇ ਇਲਾਜ਼ ਲਈ  ਰੈਮੀਡੀਸੀਵਰ ਇਨਜੈਕਸ਼ਨ  (Remedesivir) ਦੀ  ਕਮੀ ਨੇ ਮਰੀਜ਼ਾਂ ਦੇ ਨਾਲ ਡਾਕਟਰਾਂ ਦੀ ਚਿੰਤਾ ਵਧਾ ਦਿੱਤੀ ਹੈ, ਜਾਣਕਾਰਾਂ ਦੇ ਮੁਤਾਬਿਕ ਪੰਜਾਬ ਵਿੱਚ 95 ਫ਼ੀਸਦੀ ਰੈਮੀਡੀਸੀਵਰ ਇਨਜੈਕਸ਼ਨ ਦੀ ਸਪਲਾਈ ਬੰਦ  ਹੋ ਗਈ ਹੈ, ਸਿਰਫ਼ 20 ਤੋਂ 25 ਇਨਜੈਕਸ਼ਨ ਵੀ ਪਹੁੰਚ ਰਹੇ ਨੇ, ਮਾਰਕੀਟ ਵਿੱਚ ਕੰਪਨੀਆਂ 900 ਰੁਪਏ ਦਾ ਇਨਜੈਕਸ਼ਨ 5500 ਤੋਂ 10 ਹਜ਼ਾਰ ਦੇ ਵਿੱਚ ਵੇਚ ਰਹੀਆਂ ਨੇ, ਡਾਕਟਰਾਂ ਮੁਤਾਬਿਕ ਰੈਮੀਡੀਸਿਵਰ ਇਨਜੈਕਸ਼ਨ ਦੇ ਨਾਲ ਮਰੀਜ਼ਾਂ ਦੀ ਰਿਕਵਰੀ ਰੇਟ ਕਾਫ਼ੀ ਵਧ ਜਾਂਦੀ ਹੈ, ਰੈਮੀਡੀਸਿਵਰ ਕਿਵੇਂ ਕੋਰੋਨਾ ਮਰੀਜ਼ਾਂ 'ਤੇ ਅਸਰ ਕਰਨਾ ਹੈ ਇਸ ਬਾਰੇ ਵੀ ਤੁਹਾਨੂੰ ਦਸਾਂਗੇ ਪਹਿਲਾਂ ਤੁਹਾਨੂੰ ਇਹ ਦੱਸ ਦੇ ਹਾਂ ਕੀ ਆਖਿਰ ਰੈਮੀਡੀਸਿਵਰ ਦੀ ਕਾਲਾਬਾਜ਼ੀ ਰੌਕਣ ਦੇ ਲਈ ਕੀ ਕਦਮ ਚੁੱਕੇ ਗਏ ਨੇ

ਡਰੱਗ ਵਿਭਾਗ ਵੱਲੋਂ ਚੁੱਕੇ ਗਏ ਕਦਮ

ਰੈਮੀਡੀਸੀਵਿਰ ਦੀ ਲਪਲਾਈ ਨੂੰ ਵੇਖ ਦੇ ਹੋਏ ਇੱਕ ਗਰੁੱਪ ਬਣਾਇਆ ਗਿਆ ਹੈ  ਜਿਸ ਦੇ ਜ਼ਰੀਏ  ਜਿਹੜੇ ਦੁਕਾਨਾਂ ਵਿੱਚ ਰੈਮੀਡੀਸੀਵਿਰ ਇਨਜੈਕਸ਼ਨ ਦੀ ਸਪਲਾਈ ਹੋ ਰਹੀ ਹੈ ਉਸ ਦੀ ਡਿਟੇਲ ਮੰਗੀ ਗਈ ਹੈ ਨਾਲ ਹੀ ਇਨਜੈਕਸ਼ਨ ਦੀ ਬਲੈਕ ਮਾਰਕੇਟਿੰਗ ਰੋਕਣ ਦੇ ਲਈ ਵੇਚਣ ਅਤੇ ਖ਼ਰੀਦਣ ਵਾਲਿਆਂ ਤੋਂ ਬਿਲ ਮੰਗਿਆ ਜਾ ਰਿਹਾ ਹੈ, ਜੇਕਰ ਕਿਸੇ ਹਸਪਤਾਲ ਵਿੱਚ ਜ਼ਿਆਦਾ ਸੀਰੀਅਸ ਮਰੀਜ਼ ਨੂੰ MRP ਤੋਂ ਜ਼ਿਆਦਾ ਰੇਟ 'ਤੇ ਇਨਜੈਕਸ਼ਨ ਦਿੱਤਾ ਜਾ ਰਿਹਾ ਹੈ ਤਾਂ ਉਸ ਦੇ ਖਿਲਾਫ ਕਾਰਵਾਹੀ ਕਰਨ ਦਾ ਵੀ ਫ਼ੈਸਲਾ ਲਿਆ ਗਿਆ ਹੈ, ਹੁਣ ਤੁਹਾਨੂੰ ਦੱਸ ਹਾਂ ਕਿਵੇਂ ਰੈਮੀਡੀਸੀਵਰ ਇਨਜੈਕਸ਼ਨ ਦਾ ਕੀ ਕੰਮ ਹੁੰਦਾ ਹੈ 

ਰੈਮੀਡੀਵਰ ਦਾ ਕੰਮ 

ਦੈਨਿਕ ਭਾਸਕਰ ਦੀ ਖ਼ਬਰ ਮੁਤਾਬਿਕ ਜਿਹੜੇ ਮਰੀਜ਼ਾਂ ਦਾ ਕੋਰੋਨਾ ਵਿਗੜ ਜਾਂਦਾ ਹੈ ਉਨ੍ਹਾਂ ਨੂੰ ਛਾਤੀ 'ਤੇ ਇਨਫੈਕਸ਼ਨ ਹੁੰਦਾ ਹੈ ਅਤੇ ਸਾਹ ਲੈਣ ਵਿੱਚ ਪਰੇਸ਼ਾਨੀ ਹੁੰਦੀ ਹੈ ਤਾਂ ਉਸ ਨੂੰ ਕੰਟਰੋਲ ਕਰਨ ਦੇ ਲਈ 5 ਦਿਨਾਂ ਦਾ ਰੈਮੀਡੀਸੀਵਰ ਇਨਜੈਕਸ਼ਨ ਦਾ ਕੋਰਸ ਕਰਵਾਇਆ ਜਾਂਦਾ ਹੈ, ਜੇਕਰ ਮਰੀਜ਼ ਹਸਪਤਾਲ ਵਿੱਚ ਦੇਰ ਨਾਲ ਪਹੁੰਚ ਦੇ ਨੇ ਤਾਂ ਉਨ੍ਹਾਂ ਨੂੰ ਨਹੀਂ ਦਿੱਤਾ ਜਾਂਦਾ ਹੈ,  ਰੈਮੀਡੀਸੀਵਿਰ ਦਾ ਇਨਜੈਕਸ਼ਨ  ਅਮਰੀਕਾ ਦੀ ਇੱਕ ਕੰਪਨੀ ਨੇ ਹੈਪੇਟਾਇਟਿਸ ਦੇ ਇਲਾਜ ਦੇ ਲਈ ਬਣਾਇਆ ਸੀ ਬਾਅਦ ਵਿੱਚੋਂ ਇਬੋਲਾ ਵਾਇਰਸ ਦੇ ਖਿਲਾਫ਼ ਵੀ ਇਹ ਕਾਫੀ ਕਾਰਗਰ ਸਾਬਿਤ ਹੋਇਆ, ਹੁਣ ਕੋਰੋਨਾ ਦੇ ਇਲਾਜ ਲਈ ਵੀ ਇਸ ਨੂੰ ਸਭ ਤੋਂ ਚੰਗਾ ਇਨਜੈਕਸ਼ਨ ਮੰਨਿਆ ਗਿਆ ਹੈ,Who ਨੇ ਵੀ ਕੋਰੋਨਾ ਦੇ ਇਲਾਜ ਦੇ ਲਈ ਇਸ ਨੂੰ ਮਨਜ਼ੂਰੀ ਦਿੱਤੀ ਹੈ