ਪੰਜਾਬ ਪੁਲਿਸ 'ਇੱਕ ਪਿੰਡ ਇੱਕ ਪੁਲਿਸ ਅਧਿਕਾਰੀ' ਯੋਜਨਾ ਕਰੇਗੀ ਸ਼ੁਰੂ,ਕੀ ਹੈ ਮਕਸਦ,ਜਾਣੋ

ਜ਼ਿਲ੍ਹਿਆਂ ਵਿੱਚ ਫਰੈਂਡਲੀ ਪੁਲਿਸ ਅਤੇ ਮਹਿਲਾ ਹੈਲਪ ਡੈਸਕ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ

ਪੰਜਾਬ ਪੁਲਿਸ 'ਇੱਕ ਪਿੰਡ ਇੱਕ ਪੁਲਿਸ ਅਧਿਕਾਰੀ' ਯੋਜਨਾ ਕਰੇਗੀ ਸ਼ੁਰੂ,ਕੀ ਹੈ ਮਕਸਦ,ਜਾਣੋ
ਪੰਜਾਬ ਪੁਲਿਸ 'ਇੱਕ ਪਿੰਡ ਇੱਕ ਪੁਲਿਸ ਅਧਿਕਾਰੀ' ਯੋਜਨਾ ਕਰੇਗੀ ਸ਼ੁਰੂ,ਕੀ ਹੈ ਮਕਸਦ,ਜਾਣੋ

ਚੰਡੀਗੜ੍ਹ : ਪਾਕਿਸਤਾਨ ਨਾਲ ਲੱਗਦੀ ਸਰਹੱਦ ਅਤੇ ਪੰਜਾਬ ਵਿੱਚ ਗੈਂਗਸਟਰ ਕਲਚਰ ਨੂੰ ਵੇਖ ਦੇ ਹੋਏ,ਪੰਜਾਬ ਪੁਲਿਸ ਨੂੰ ਲਗਾਤਾਰ ਅੰਦਰੂਨੀ ਸੁਰੱਖਿਆ ਨੂੰ ਲੈ ਕੇ ਇਨਪੁੱਟਸ ਮਿਲ ਰਹੇ ਨੇ, ਇਹਨਾਂ ਚੁਨੌਤੀਆਂ  ਨੂੰ ਵੇਖਦੇ ਹੋਏ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਇੱਕ ਖ਼ਾਸ ਯੋਜਨਾ ਤਿਆਰ ਕੀਤੀ ਹੈ, ਇਸ ਯੋਜਨਾ ਦੇ ਤਹਿਤ ਹਰ ਇੱਕ ਪਿੰਡ 'ਤੇ ਪੁਲਿਸ ਦੀ ਨਜ਼ਰ ਰਹੇਗੀ,ਇਸਦੇ ਲਈ ਪੁਲਿਸ ਲੋਕਾਂ ਨਾਲ ਦੋਸਤਾਨਾ ਸਬੰਧ ਕਾਇਮ ਕਰੇਗੀ,ਪੰਜਾਬ ਪੁਲਿਸ ਨੇ ਇਸ ਯੋਜਨਾ ਨੂੰ 'ਇੱਕ ਪਿੰਡ ਇੱਕ ਪੁਲਿਸ ਅਧਿਕਾਰੀ' ਦਾ ਨਾਂ ਦਿੱਤਾ ਹੈ   

ਕੀ ਹੈ ਇੱਕ ਪਿੰਡ ਇੱਕ ਪੁਲਿਸ ਅਧਿਕਾਰੀ ?

DGP ਪੰਜਾਬ ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਨਾਲ ਲੰਮੀ ਮੀਟਿੰਗ ਤੋਂ ਬਾਅਦ ਫ਼ੈਸਲਾ ਕੀਤਾ ਹੈ ਕਿ 12,700 ਪਿੰਡਾਂ ਲਈ ASI,HEAD CONSTABLE ਤੈਨਾਤ ਹੋਵੇਗਾ,ਤੈਨਾਤ ਕੀਤੇ ਗਏ ਪੁਲਿਸ ਮੁਲਾਜ਼ਮਾਂ ਤੋਂ ਪਿੰਡ ਦੇ ਲੋਕਾਂ ਨੂੰ ਫ਼ੌਰਨ ਮਦਦ ਮਿਲੇਗੀ,ਲੋਕਾਂ ਨੂੰ ਇਹਨਾਂ ਪੁਲਿਸ ਅਧਿਕਾਰੀਆਂ ਦੇ ਨਾਂ ਅਤੇ ਫੋਨ ਨੰਬਰ ਦਿੱਤੇ ਜਾਣਗੇ ਅਤੇ ਫੋਨ ਨੰਬਰਾਂ ਨੂੰ ਪੁਲਿਸ ਦੀ ਵੈੱਬਸਾਈਟ 'ਤੇ ਵੀ ਪਾਇਆ ਜਾਵੇਗਾ,ਵਿਲੇਜ ਪੁਲਿਸ ਅਧਿਕਾਰੀਆਂ ਵੱਲੋਂ ਹਰ ਹਫ਼ਤੇ ਪਿੰਡ ਦਾ ਦੌਰਾ ਕੀਤਾ ਜਾਵੇਗਾ ਲੋਕਾਂ ਨਾਲ ਮੇਲ-ਜੋਲ ਵਧਾਇਆ ਜਾਵੇਗਾ।

ਵੁਮੈਨ ਹੈਲਪ ਡੈਸਕ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ

DGP ਅਤੇ ਪੁਲਿਸ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਇਹ ਵੀ ਤੈਅ ਕੀਤਾ ਗਿਆ ਹੈ ਕਿ ਪੰਜਾਬ ਪੁਲਿਸ ਵੂਮੈਨ ਹੈਲਪ ਡੈਸਕ ਨੂੰ ਹੋਰ ਮਜ਼ਬੂਤ ਬਣਾਏਗੀ,  ਮਹਿਲਾ ਹੈਲਪ ਡੈਸਕ ਦੇ ਕੰਮਕਾਜ 'ਤੇ ਸਾਰੇ ਜ਼ਿਲ੍ਹਿਆਂ ਦੀ ਮਹਿਲਾ ਪੁਲਿਸ ਅਧਿਕਾਰੀ ਦੀ ਨਜ਼ਰ ਹੋਵੇਗੀ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਮਹਿਲਾ ਹੈਲਪ ਡੈਸਕ ਦੀ ਸ਼ੁਰੂਆਤ ਕੀਤੀ ਗਈ ਸੀ, ਸੂਬੇ ਵਿੱਚ ਇਸ ਵਕਤ 406 ਪੁਲਿਸ ਸਟੇਸ਼ਨਾਂ ਵਿੱਚ ਕਾਂਸਟੇਬਲ ਰੈਂਕ ਦੀਆਂ ਮਹਿਲਾਵਾਂ ਤੈਨਾਤ ਨੇ,ਉਧਰ ਹਰਿਆਣਾ ਵਿੱਚ ਵੀ ਸਰਕਾਰ ਵੱਲੋਂ ਸੂਬੇ ਵਿੱਚ ਮਹਿਲਾਵਾਂ ਦੀ ਸੁਰੱਖਿਆ ਦੇ ਲਈ ਮਹਿਲਾ ਥਾਣੇ ਬਣਾਏ ਗਏ ਨੇ 

ਰਾਤ ਸਮੇਂ ਹੋਵੇਗੀ ਚੈਕਿੰਗ

ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਅੰਦਰੂਨੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ SSP ਨੂੰ ਰੋਜਾਨਾ ਸਾਰੇ ਥਾਣਿਆਂ ਵਿੱਚ ਜਾਕੇ ਚੈਕਿੰਗ ਕਰਨ ਦੀ ਹਿਦਾਇਤ ਦਿੱਤੀ ਹੈ,ਪੰਜਾਬ ਪੁਲਿਸ ਦੇ ਸਾਹਮਣੇ ਦਹਿਸ਼ਤਗਰਦੀ, ਨਸ਼ਾ ਅਤੇ ਗੈਂਗਸਟਰ ਵੱਡੀ ਚੁਨੌਤੀ ਹੈ ਅਤੇ ਇਸ ਚੁਨੌਤੀ ਨਾਲ ਨਜਿੱਠਣ ਦੇ ਲਈ ਡੀਜੀਪੀ ਦਿਨਕਰ ਗੁਪਤਾ ਨੇ  ਇੱਕ ਪਿੰਡ ਇੱਕ ਪੁਲਿਸ ਅਧਿਕਾਰੀ ਯੋਜਨਾ ਦੀ ਸ਼ੁਰੂਆਤ ਕੀਤੀ ਹੈ