ਰਾਮ ਰਹੀਮ ਦੀ ਜਾਨ ਨੂੰ ਬੱਬਰ ਖ਼ਾਲਸਾ ਤੋਂ ਖ਼ਤਰਾ,ਹਰਿਆਣਾ ਦੇ ਜੇਲ੍ਹ ਮੰਤਰੀ ਦੇ ਬਿਆਨ 'ਤੇ ਕਿਉਂ ਹੋਇਆ ਵਿਵਾਦ
Advertisement

ਰਾਮ ਰਹੀਮ ਦੀ ਜਾਨ ਨੂੰ ਬੱਬਰ ਖ਼ਾਲਸਾ ਤੋਂ ਖ਼ਤਰਾ,ਹਰਿਆਣਾ ਦੇ ਜੇਲ੍ਹ ਮੰਤਰੀ ਦੇ ਬਿਆਨ 'ਤੇ ਕਿਉਂ ਹੋਇਆ ਵਿਵਾਦ

ਰੋਹਤਕ ਜੇਲ੍ਹ ਵਿੱਚ ਬੰਦ ਹੈ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ,ਰੇਪ ਮਾਮਲੇ ਵਿੱਚ ਅਦਾਲਤ ਨੇ 20 ਸਾਲ ਦੀ ਸਜ਼ਾ ਦਿੱਤੀ ਸੀ  

ਰਾਮ ਰਹੀਮ ਦੀ ਜਾਨ ਨੂੰ ਬੱਬਰ ਖ਼ਾਲਸਾ ਤੋਂ ਖ਼ਤਰਾ

ਚੰਡੀਗੜ੍ਹ : ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਚੌਟਾਲਾ ਦੇ ਬਿਆਨ 'ਤੇ ਇੱਕ ਵਾਰ ਮੁੜ ਤੋਂ ਵਿਵਾਦ ਹੋ ਗਿਆ ਰੋਹਤਕ ਜੇਲ੍ਹ ਦਾ ਦੌਰਾ ਕਰਨ ਤੋਂ ਬਾਅਦ ਰਣਜੀਤ ਚੌਟਾਲਾ ਨੇ ਕਿਹਾ ਕਿ ਰਾਮ ਰਹੀਮ ਦੀ ਜਾਨ ਨੂੰ ਬੱਬਰ ਖ਼ਾਲਸਾ ਅਤੇ ਅਕਾਲੀ ਦਲ ਤੋਂ ਖ਼ਤਰਾ ਹੈ, ਰਣਜੀਤ ਚੌਟਾਲਾ ਦੇ ਬਿਆਨ 'ਤੇ ਅਕਾਲੀ ਦਲ ਨੇ ਪਲਟ ਵਾਰ ਕਰਦੇ ਹੋਏ ਰਣਜੀਤ ਚੌਟਾਲਾ ਦਾ 

ਅਸਤੀਫ਼ਾ ਮੰਗ ਲਿਆ,ਹਾਲਾਂਕਿ ਰਣਜੀਤ ਚੌਟਾਲਾ ਨੇ ਬਾਅਦ ਵਿੱਚੋਂ ਕਿਹਾ ਕਿ ਉਨ੍ਹਾਂ ਨੇ ਗ਼ਲਤੀ ਨਾਲ ਅਕਾਲੀ ਦਲ ਦਾ ਨਾਂ ਲੈ ਲਿਆ ਸੀ  

ਰਾਮ ਰਹੀਮ ਦੀ ਸਜ਼ਾ

25 ਅਗਸਤ 2017 ਨੂੰ ਪੰਚਕੂਲਾ ਦੀ ਅਦਾਲਤ ਨੇ ਰਾਮ ਰਹੀਮ ਨੂੰ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਜਿਸਤੋਂ ਬਾਅਦ ਪੰਚਕੂਲਾ ਵਿੱਚ ਹਿੰਸਾ ਭੜਕੀ ਸੀ, 28 ਅਗਸਤ 2017 ਨੂੰ ਪੰਚਕੂਲਾ ਦੀ ਅਦਾਲਤ ਨੇ ਰਾਮ ਰਹੀਮ ਨੂੰ ਬਲਾਤਕਾਰ ਦੇ 2 ਵੱਖ-ਵੱਖ ਮਾਮਲਿਆਂ ਵਿੱਚ 10-10 ਸਾਲ ਸਜ਼ਾ ਸੁਣਾਈ ਸੀ, ਦਰਾਸਲ 2002 ਵਿੱਚ ਤਤਕਾਲੀ ਪ੍ਰਧਾਨ 

ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਪੰਜਾਬ ਹਰਿਆਣਾ ਹਾਈਕੋਰਟ ਨੂੰ ਚਿੱਠੀ ਲਿਖ ਕੇ  2 ਕੁੜੀਆਂ ਨੇ ਰਾਮ ਰਹੀਮ ਤੇ ਬਲਾਤਕਾਰ ਦਾ ਇਲਜ਼ਾਮ ਲਗਾਇਆ ਸੀ ਜਿਸ ਤੋਂ ਬਾਅਦ ਪੂਰਾ ਮਾਮਲਾ ਸੀਬੀਆਈ ਨੂੰ  ਸੌਂਪ ਦਿੱਤਾ ਗਿਆ ਸੀ 

ਪੱਤਰਕਾਰ ਛੱਤਰਪਤੀ ਕਤਲ ਕਾਂਡ ਵਿੱਚ ਸਜ਼ਾ

ਰਾਮ ਰਹੀਮ ਨੂੰ ਪੱਤਰਕਾਰ ਛੱਤਰਪਤੀ ਕਤਲ ਕਾਂਡ ਦੇ ਮਾਮਲੇ ਵਿੱਚ ਵੀ ਉਮਰ ਕੈਦ ਦੀ ਸਜ਼ਾ ਮਿਲ ਚੁੱਕੀ ਹੈ,ਰਾਮ ਰਹੀਮ ਦੇ ਨਾਲ ਇਸ ਮਾਮਲੇ ਵਿੱਚ 4 ਹੋਰ ਲੋਕਾਂ ਨੂੰ ਵੀ ਸਜ਼ਾ ਸੁਣਾਈ ਗਈ ਸੀ,ਪੱਤਰਕਾਰ ਰਾਮ ਚੰਦਰ  ਛੱਤਰਪਤੀ ਨੇ ਹੀ ਆਪਣੇ ਅਖ਼ਬਾਰ ਵਿੱਚ ਰਾਮ ਰਹੀਮ ਦੇ ਬਲਾਤਕਾਰ ਦਾ ਮਾਮਲਾ ਨਸ਼ਰ ਕੀਤਾ ਸੀ ਜਿਸਤੋਂ ਬਾਅਦ ਰਾਮ ਚੰਦਰ 

ਛੱਤਰਪਤੀ ਦਾ ਕਤਲ ਕਰ ਦਿੱਤਾ ਗਿਆ ਸੀ 

ਰਾਮ ਰਹੀਮ ਦੇ ਪੈਰੋਲ 'ਤੇ ਵਿਵਾਦ 

ਰਾਮ ਰਹੀਮ ਨੂੰ ਜੇਲ੍ਹ ਵਿੱਚ ਬੰਦ ਢਾਈ ਸਾਲ ਦਾ ਸਮਾਂ ਗੁਜ਼ਰ ਚੁੱਕਾ ਹੈ, ਇਸ ਦੌਰਾਨ ਪਿਛਲੇ ਸਾਲ ਰਾਮ ਰਹੀਮ ਨੇ 42 ਦਿਨਾਂ ਦੀ ਪੈਰੋਲ ਮੰਗੀ ਸੀ,ਰੋਹਤਕ ਦੀ ਸੁਨਾਰੀਆ ਜੇਲ੍ਹ ਦੇ  ਮੁੱਖ ਅਧਿਕਾਰੀ ਨੇ ਸਿਰਸਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸ ਦੇ ਸਬੰਧ ਵਿੱਚ ਸਿਫ਼ਾਰਿਸ਼ ਮੰਗੀ,ਡਿਪਟੀ ਕਮਿਸ਼ਨਰ ਵੱਲੋਂ ਇਨਕਾਰ ਕਰਨ ਤੋਂ ਬਾਅਦ ਰਾਮ ਰਹੀਮ ਨੇ ਅਦਾਲਤ ਵਿੱਚੋਂ ਪੈਰੋਲ 

ਦੀ ਆਪਣੀ ਅਰਜ਼ੀ ਵਾਪਸ ਲੈ ਲਈ ਸੀ 

Trending news