ਸਹੁਰੇ ਪਰਿਵਾਰ ਦੇ ਨਾਲ 'ਸਦਾਮ ਹੁਸੈਨ ਵਾਲੀ ਸਾਜਿਸ਼' ! ਸਾਲੀ,ਸਸ ਦੀ ਮੌਤ,ਪਤਨੀ ਕੋਮਾ 'ਚ
Advertisement

ਸਹੁਰੇ ਪਰਿਵਾਰ ਦੇ ਨਾਲ 'ਸਦਾਮ ਹੁਸੈਨ ਵਾਲੀ ਸਾਜਿਸ਼' ! ਸਾਲੀ,ਸਸ ਦੀ ਮੌਤ,ਪਤਨੀ ਕੋਮਾ 'ਚ

ਅੰਧਵਿਸ਼ਵਾਸ ਦੀ ਵਜ੍ਹਾਂ ਨਾਲ ਪੈਦਾ ਹੋਈ ਇੱਕ ਨਾਰਾਜ਼ਗੀ ਨੇ ਇੱਕ ਭਰੇ ਪੂਰੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਇੱਕ ਖੁਸ਼ਹਾਲ ਜ਼ਿੰਦਗੀ ਜੀਅ ਰਿਹਾ ਹਾਈ ਪ੍ਰੋਫਾਈਲ ਪਰਿਵਾਰ ਇਕ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ

ਸਹੁਰੇ ਪਰਿਵਾਰ ਦੇ ਨਾਲ 'ਸਦਾਮ ਹੁਸੈਨ ਵਾਲੀ ਸਾਜਿਸ਼' ! ਸਾਲੀ,ਸਸ ਦੀ ਮੌਤ,ਪਤਨੀ ਕੋਮਾ 'ਚ

ਦਿੱਲੀ : ਅੰਧਵਿਸ਼ਵਾਸ ਦੀ ਵਜ੍ਹਾਂ ਨਾਲ ਪੈਦਾ ਹੋਈ ਇੱਕ ਨਾਰਾਜ਼ਗੀ ਨੇ ਇੱਕ ਭਰੇ ਪੂਰੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਇੱਕ ਖੁਸ਼ਹਾਲ ਜ਼ਿੰਦਗੀ ਜੀਅ ਰਿਹਾ ਹਾਈ ਪ੍ਰੋਫਾਈਲ ਪਰਿਵਾਰ ਇਕ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ ਦੇਸ਼ ਦੀ ਰਾਜਧਾਨੀ  ਦਿੱਲੀ ਦੇ ਵਿੱਚ ਹੋਈ ਇਸ ਵਾਰਦਾਤ ਤੋਂ ਬਾਅਦ ਪੂਰਾ ਦੇਸ਼ ਹੈਰਾਨ ਹੈ ਅਤੇ ਸੋਚ ਵਿੱਚ ਡੁੱਬਿਆ ਹੋਇਆ ਹੈ  

ਸਹੁਰੇ ਪਰਿਵਾਰ ਨੂੰ ਜਵਾਈ ਨੇ ਤੜਪਾ ਕੇ ਮਾਰ ਦਿੱਤਾ ਦਿੱਲੀ ਦੇ ਇੰਦਰਪੁਰੀ ਇਲਾਕੇ ਦੇ ਵਿੱਚ ਇੱਕ ਜਵਾਈ ਨੇ ਆਪਣੇ ਸਹੁਰੇ ਪਰਿਵਾਰ ਨੂੰ ਮਛਲੀ ਦੇ ਵਿੱਚ ਥੈਲੀਅਮ ਨਾਂ ਦਾ ਜ਼ਹਿਰ ਦੇ ਦਿੱਤਾ ਜੋ ਕਿ ਇਕ ਹੌਲੀ ਜ਼ਹਿਰ ਹੈ ਜਿਸ ਨਾਲ ਉਸ ਦੀ ਸੱਸ ਅਤੇ ਸਾਲੀ ਦੀ ਤਾਂ ਤੜਪ ਤੜਪ ਕੇ ਮੌਤ ਹੋ ਗਈ  ਉੱਥੇ ਹੀ ਉਸਦੀ ਘਰਵਾਲੀ 26 ਦਿਨਾਂ ਤੋਂ ਕੋਮਾ ਵਿੱਚ ਪਈ ਹੋਈ ਹੈ 

ਇੱਥੋਂ ਆਇਆ ਜ਼ਹਿਰ ਦੇਣ ਦਾ ਆਈਡੀਆ  

ਚੌਂਕਾਉਣ ਵਾਲੀ ਗੱਲ ਇਹ ਹੈ ਕਿ ਦਿੱਲੀ ਵਿੱਚ ਰਹਿ ਰਹੇ ਇਸ ਜਵਾਈ ਨੇ ਸਾਜ਼ਿਸ਼ ਦੀ ਪ੍ਰੇਰਣਾ ਇਰਾਕ ਦੇ ਤਾਨਾਸ਼ਾਹ ਸਦਾਮ ਹੁਸੈਨ ਤੋਂ ਲਈ ਇਸ ਵਾਰਦਾਤ ਦੀ ਵਜ੍ਹਾ ਜਾਣ ਕੇ ਤੁਸੀਂ ਹੈਰਾਨ ਰਹਿ ਜਾਉਗੇ ਪੁਨਰ ਜਨਮ ਦਾ ਅੰਧ ਵਿਸ਼ਵਾਸ ਇਸ ਸਾਜ਼ਿਸ਼ ਦੀ ਵਜ੍ਹਾ ਬਣਿਆ ਫਿਲਹਾਲ  ਮੁਲਜ਼ਮ ਜਵਾਈ ਪੁਲਿਸ ਦੇ ਹੱਥੇ ਚੜ੍ਹ ਚੁੱਕਿਆ ਹੈ ਪਰ ਵੱਡਾ ਸਵਾਲ ਬਾਕੀ ਹੈ ਕਿ    ਜ਼ਹਿਰ ਦੀ ਵਜ੍ਹਾ ਨਾਲ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਵਰੁਣ ਦੀ ਪਤਨੀ ਦੀਵਿਆ ਸ਼ਰਮਾ ਦੀ ਜਾਨ ਕਿਵੇਂ ਬਚੇਗੀ   

ਵਰੁਣ ਨੇ Google  ਉੱਤੇ ਸਰਚ ਕੀਤਾ 'How to kill Person with Slow poison  ਇਸ ਤੋਂ ਬਾਅਦ ਵਰੁਣ ਨੂੰ ਥੈਲੀਅਮ ਨਾਂ ਵੇਖ ਧੀਮੇ ਜ਼ਹਿਰ ਬਾਰੇ ਪਤਾ ਲੱਗਾ ਸਦਾਮ ਹੁਸੈਨ ਨੇ ਵੀ ਆਪਣੇ ਵਿਰੋਧੀਆਂ ਨੂੰ ਮਾਰਨ ਦੇ ਲਈ ਇਸੇ ਥੈਲੀਅਮ ਦਾ ਇਸਤੇਮਾਲ ਕੀਤਾ ਸੀ ਵਰੁਣ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਇਹ ਜ਼ਹਿਰ 22000 ਵਿੱਚ ਖ਼ਰੀਦਿਆਂ ਸੀ 

ਵਾਰਦਾਤ ਵਾਲੇ ਦਿਨ ਕੀ ਹੋਇਆ

ਮੁਲਜ਼ਮ ਅਰੁਣ ਅਰੋੜਾ ਨੇ  ਸਹੁਰੇ ਪਰਿਵਾਰ ਨੂੰ ਧੀਮਾ ਜ਼ਹਿਰ ਦੇ ਦਿੱਤਾ ਇਹ ਧੀਮਾ ਜ਼ਹਿਰ ਉਸ ਨੇ ਮਛਲੀ ਵਿੱਚ ਮਿਲਾ ਕੇ ਦਿੱਤਾ ਥੈਲੀਅਮ  ਧੀਮਾ ਜ਼ਹਿਰ ਮਛਲੀ ਦੇ ਜ਼ਰੀਏ ਸਹੁਰੇ ਪਰਿਵਾਰ ਦੇ ਸਰੀਰ ਵਿੱਚ ਗਿਆ ਸਾਰਿਆਂ ਦੀ ਤਬੀਅਤ ਵਿਗੜਨੀ ਸ਼ੁਰੂ ਹੋ ਗਈ, ਸਰੀਰ ਸੁਨ੍ਹ ਪੈਣ ਲੱਗਿਆ ਤੇ ਦਿਮਾਗ਼ ਸੋਚਣ ਸਮਝਣ ਦੀ ਸ਼ਕਤੀ ਗਵਾਉਣ ਲੱਗਿਆ ਵਰੁਨ ਦੇ ਉੱਤੇ ਸਾਰੇ ਸਹੁਰੇ ਪਰਿਵਾਰ ਨੂੰ ਖ਼ਤਮ ਕਰਨ ਦਾ ਜਨੂੰਨ ਇਸ ਕਦਰ ਹਾਵੀ ਸੀ ਕਿ  ਸੱਸ ਸਹੁਰੇ ਨੂੰ ਅਤੇ ਪਤਨੀ ਨੂੰ ਮਛਲੀ ਖਵਾਉਣ ਤੋਂ ਬਾਅਦ ਉਸ ਨੇ ਆਪਣੀ ਸਾਲੀ ਦਾ ਕਾਫ਼ੀ ਦੇਰ ਇੰਤਜ਼ਾਰ ਕੀਤਾ ਫਿਰ ਆਪਣੇ ਅੱਖਾਂ ਦੇ ਸਾਹਮਣੇ ਉਸ ਨੇ ਧੀਮੇ ਜ਼ਹਿਰ ਵਾਲੀ ਮਛਲੀ ਖਵਾਈ ਅਤੇ ਫਿਰ ਹੀ ਘਰੋਂ ਬਾਹਰ ਨਿਕਲਿਆ  

ਧੀਮਾ ਜ਼ਹਿਰ ਖਾਣ ਦੇ ਨਾਲ ਸੱਸ ਅਤੇ ਸਾਲੇ ਦੀ ਮੌਤ ਥੈਲੀਅਮ ਨਾਂ ਦੇ ਧੀਮੇ ਜ਼ਹਿਰ ਦੀ ਵਜ੍ਹਾ ਨਾਲ ਵਰੁਣ ਦੀ ਪਤਨੀ ਦਿਵਿਆ ਕੋਮਾ 'ਚ ਚਲੀ ਗਈ ਧੀਮੇ ਜ਼ਹਿਰ ਖਾਣ ਦੀ ਵਜ੍ਹਾ ਨਾਲ 15 ਦਿਨ ਬਾਅਦ ਦਿਵਿਆ ਦੀ ਛੋਟੀ ਭੈਣ ਪ੍ਰਿਅੰਕਾ ਤੇ 15 ਫਰਵਰੀ ਨੂੰ ਮੌਤ ਹੋ ਗਈ 21 ਮਾਰਚ ਨੂੰ ਵਰੁਣ ਦੀ ਸੱਸ ਅਨੀਤਾ ਸ਼ਰਮਾ ਨੇ ਵੀ ਦਮ ਤੋੜ ਦਿੱਤਾ  

ਮੁਲਜ਼ਮ ਸਹੁਰੇ ਪਰਿਵਾਰ ਤੋਂ ਸੀ ਨਾਰਾਜ਼

 ਸਵਾਲ ਹੈ ਕਿ ਵਰੁਣ ਨੇ ਪਤਨੀ ਸਣੇ ਸਾਰੇ ਸਹੁਰੇ ਪਰਿਵਾਰ ਨੂੰ ਧੀਮਾ ਜ਼ਹਿਰ ਦੇ ਕੇ ਮਾਰਨ ਦੀ ਸਾਜ਼ਿਸ਼ ਕਿਉਂ ਰੱਖੀ ਰਚੀ ਇਸ ਦੇ ਪਿੱਛੇ ਵਰੁਣ ਅਤੇ ਉਸ ਦੇ ਪਰਿਵਾਰ ਦੇ ਅੰਧ ਵਿਸ਼ਵਾਸ ਦੀ ਕਹਾਣੀ ਹੈ ਵਰੁਣ ਉੱਤੇ ਦਿਵਿਆ ਦੇ IVF  ਤਕਨੀਕ ਦੇ ਨਾਲ 2 ਬੱਚੇ ਹੋਏ ਸਨ ਇਸ ਤੋਂ ਬਾਅਦ ਕੁਦਰਤੀ ਢੰਗ ਨਾਲ ਦਿਵਿਆ ਗਰਭਵਤੀ ਹੋ ਗਈ ਪਰ ਡਾਕਟਰਾਂ ਨੇ ਕਿਹਾ ਕਿ ਅਗਰ ਉਹ ਬੱਚੇ ਨੂੰ ਜਨਮ ਦੇਵੇਗੀ ਤਾਂ ਉਸ ਦੀ ਜਾਨ ਨੂੰ ਖ਼ਤਰਾ ਹੈ  ਵਰੁਣ ਨੂੰ ਲੱਗਦਾ ਸੀ ਕਿ ਅਗਰ ਉਸ ਦੀ ਪਤਨੀ ਉਸ ਦੇ ਬੱਚੇ ਨੂੰ ਜਨਮ ਦੇਵੇਗੀ ਤਾਂ ਉਸ ਦੇ ਪਿਤਾ ਦਾ ਪੁਨਰ ਜਨਮ ਹੋ ਜਾਵੇਗਾ

WATCH LIVE TV

Trending news