ਪੰਜਾਬ ਦੀ ਇਹ ਜੇਲ੍ਹ ਕੈਦੀਆਂ ਲਈ ਸੀ ਐਸ਼ਗਾਹ,2 ਅਫ਼ਸਰਾਂ ਨੇ ਪੂਰੀ ਰੇਟ ਲਿਸਟ ਕੀਤੀ ਸੀ ਤਿਆਰ,ਹੁਣ ਖ਼ੁਲਾਸਾ ਹੋਣ 'ਤੇ ਆਈ ਸ਼ਾਮਤ
Advertisement

ਪੰਜਾਬ ਦੀ ਇਹ ਜੇਲ੍ਹ ਕੈਦੀਆਂ ਲਈ ਸੀ ਐਸ਼ਗਾਹ,2 ਅਫ਼ਸਰਾਂ ਨੇ ਪੂਰੀ ਰੇਟ ਲਿਸਟ ਕੀਤੀ ਸੀ ਤਿਆਰ,ਹੁਣ ਖ਼ੁਲਾਸਾ ਹੋਣ 'ਤੇ ਆਈ ਸ਼ਾਮਤ

ਸੰਗਰੂਰ ਜੇਲ੍ਹ ਦੇ ਸੁਪਰੀਟੈਂਡੈਂਟ,ਡਿਪਟੀ ਜੇਲ੍ਹ ਸੁਪਰੀਟੈਂਡੈਂਟ ਅਤੇ ਵਾਰਡ ਖਿਲਾਫ਼ ਮਾਮਲਾ ਦਰਜ 

ਸੰਗਰੂਰ ਜੇਲ੍ਹ ਦੇ ਸੁਪਰੀਟੈਂਡੈਂਟ,ਡਿਪਟੀ ਜੇਲ੍ਹ ਸੁਪਰੀਟੈਂਡੈਂਟ ਅਤੇ ਵਾਰਡ ਖਿਲਾਫ਼ ਮਾਮਲਾ ਦਰਜ

ਕੀਰਤਨੀਪਾਲ/ਸੰਗਰੂਰ :  ਪੰਜਾਬ ਦੀਆਂ ਕਈ ਜੇਲ੍ਹਾਂ ਵਿੱਚ ਨਸ਼ਾ ਅਤੇ ਮੋਬਾਈਲ ਫੜਨ ਦੀ ਦੀਆਂ ਖ਼ਬਰਾਂ ਕਈ ਵਾਰ ਆਉਂਦੀਆਂ ਨੇ,ਛੋਟੇ ਮੁਲਾਜ਼ਮ ਇਸ ਨੂੰ ਕੈਦੀਆਂ ਨਾਲ ਮਿਲਕੇ ਅੰਜਾਮ ਦਿੰਦੇ ਸਨ ਪਰ ਸੰਗਰੂਰ ਦੀ ਜੇਲ੍ਹ ਤੋਂ 2 ਵੱਡੇ ਅਫ਼ਸਰਾਂ ਵੱਲੋਂ ਕੈਦੀਆਂ ਨੂੰ ਹਰ ਸੁੱਖ ਸੁਵਿਧਾਵਾਂ ਦੇਣ ਦੀ ਖ਼ਬਰ ਸਾਹਮਣੇ ਆਈ ਹੈ,ਬੱਸ ਸਿਰਫ਼ ਇੰਨਾਂ ਅਫ਼ਸਰਾਂ ਦੀ ਜੇਬ ਗਰਮ ਹੋਣੀ ਚਾਹੀਦੀ ਸੀ,ਹਰ ਚੀਜ਼ ਦਾ ਰੇਟ ਫਿਕਸ ਸੀ,ਪਰ ਕਹਿੰਦੇ ਨੇ ਬਕਰੇ ਦੀ ਮਾਂ ਕਦ ਤੱਕ ਖੈਰ ਮਨਾਉਂਦੀ ਫੱਸ ਗਏ ਦੋਵੇ ਅਫ਼ਸਰ ਅਤੇ ਸਾਥੀ ਵਾਰਡਨ   ਹੁਣ ਤਿੰਨਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ 

ਇਸ ਤਰ੍ਹਾਂ ਜੇਲ੍ਹ ਨੂੰ ਕੈਦੀਆਂ ਲਈ ਬਣਾਇਆ ਸੀ ਐਸ਼ਗਾਹ

ਸੰਗਰੂਰ ਜੇਲ੍ਹ ਦੇ ਸੁਪਰੀਟੈਂਡੈਂਟ ਬਲਵਿੰਦਰ  ਸਿੰਘ,ਡਿਪਟੀ ਜੇਲ੍ਹ ਸੁਪਰੀਟੈਂਡੈਂਟ ਅਮਰ ਸਿੰਘ, ਵਾਰਡਨ ਗੁਰਪ੍ਰਤਾਪ ਸਿੰਘ 'ਤੇ ਇਲਜ਼ਾਮ ਹੈ ਕਿ ਉਹ ਜੇਲ੍ਹ ਵਿੱਚ ਕੈਦੀਆਂ ਤੋਂ ਪੈਸੇ ਲੈਕੇ ਹਰ ਉਹ ਚੀਜ਼ ਮੁਹੱਈਆਂ ਕਰਵਾਉਂਦੇ ਸਨ ਜੋ ਉਨ੍ਹਾਂ ਨੂੰ ਜ਼ਰੂਰਤ ਹੁੰਦੀ ਸੀ,ਕੈਦੀ ਨੂੰ ਮੋਬਾਈਲ ਫ਼ੋਨ ਚਾਹੀਦਾ ਹੈ ਉਸ ਦਾ ਰੇਟ ਫਿਕਸ ਸੀ,ਜੇਕਰ ਕਿਸੇ ਕੈਦੀ ਨੇ ਇਲਾਜ ਦੇ ਬਹਾਨੇ ਹਸਪਤਾਲ ਭਰਤੀ ਹੋਕੇ ਅਰਾਮ ਫਰਮਾਉਣਾ ਹੈ ਤਾਂ  ਇਸ ਦੀ ਕੀਮਤ ਵੀ ਤੈਅ ਸੀ,ਕੋਰੋਨਾ ਕਾਲ ਦੌਰਾਨ ਇੰਨਾਂ ਤਿੰਨਾਂ ਨੇ  ਕੈਦੀਆਂ ਤੋਂ ਪੈਸੇ ਲੈਕੇ ਚੰਗੀ ਐਸ਼ ਕਰਵਾਈ ਅਤੇ ਆਪਣੀਆਂ ਜੇਬਾਂ ਗਰਮ ਕੀਤੀਆਂ, ਖੁਲਾਸਾ ਉਸ ਵੇਲੇ ਹੋਇਆ ਜਦੋਂ ਤਿੰਨੋ ਜੇਲ੍ਹ ਮੁਲਾਜ਼ਮਾਂ ਨੇ ਇੱਕ ਕੈਦੀ ਨੂੰ ਕੋਰੋਨਾ ਦੇ ਬਹਾਨੇ ਹਸਪਤਾਲ ਵਿੱਚ ਭਰਤੀ ਕਰਵਾਇਆ ਪਰ ਡਾਕਟਰ ਨੇ ਉਸ ਨੂੰ ਵਾਪਸ ਭੇਜ ਦਿੱਤਾ,ਪੈਸੇ ਵਾਪਸ ਨਾ ਮਿਲਣ 'ਤੇ  ਕੈਦੀ ਨੇ  ਤਿੰਨਾਂ ਦੀ ਸ਼ਿਕਾਇਤ DIG ਜੇਲ੍ਹ ਤੱਕ ਪਹੁੰਚਾਈ ਤਾਂ ਜਾਂਚ ਤੋਂ ਬਾਅਦ ਸੁਪਰੀਟੈਂਡੈਂਟ,ਡਿਪਟੀ ਜੇਲ੍ਹ  ਸੁਪਰੀਟੈਂਡੈਂਟ ਅਤੇ ਵਾਰਡਨ ਦਾ ਨਾਂ ਸਾਹਮਣੇ ਆਇਆ,ਹੁਣ ਤਿੰਨਾਂ ਖਿਲਾਫ਼ ਮਾਮਲਾ ਦਰਜ ਹੋਇਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ  

 

 

 

Trending news