VIDEO :ਸੈਰ ਕਰਨ ਨਿਕਲੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ,CCTV 'ਚ ਕੈਦ ਵਾਰਦਾਤ
Advertisement

VIDEO :ਸੈਰ ਕਰਨ ਨਿਕਲੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ,CCTV 'ਚ ਕੈਦ ਵਾਰਦਾਤ

ਸੰਗਰੂਰ ਦੇ ਭਵਾਨੀਗੜ੍ਹ ਦਾ ਰਹਿਣ ਵਾਲਾ 22 ਸਾਲ ਦੇ ਨੌਜਵਾਨ ਦਾ ਕਤਲ 

ਸੰਗਰੂਰ ਦੇ ਭਵਾਨੀਗੜ੍ਹ ਦਾ ਰਹਿਣ ਵਾਲਾ 22 ਸਾਲ ਦੇ ਨੌਜਵਾਨ ਦਾ ਕਤਲ

ਕੀਰਤੀਪਾਲ / ਸੰਗਰੂਰ:  ਪੰਜਾਬ ਵਿੱਚ ਦਿਨੋਂ ਦਿਨ ਅਪਰਾਧਿਕ ਮਾਮਲੇ ਵਧ ਦੇ ਜਾ ਰਹੇ ਨੇ, ਤਾਜ਼ਾ ਮਾਮਲਾ  ਸੰਗਰੂਰ ਦੇ ਭਵਾਨੀਗੜ੍ਹ ਵਿੱਚੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਜੋ ਕਿ ਸੈਰ 'ਤੇ ਨਿਕਲਿਆ ਸੀ ਉਸ ਦਾ ਕਤਲ ਕਰ ਦਿੱਤਾ ਗਿਆ ਹੈ, ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ 

 

ਇਹ ਮਾਮਲਾ ਸੰਗਰੂਰ ਦੇ ਭਵਾਨੀਗੜ੍ਹ ਦੇ ਪਿੰਡ ਬੀਬੜੀ ਦੇ ਵਿੱਚ ਰਾਤ ਨੂੰ ਰੋਟੀ ਖਾਣ ਤੋਂ ਬਾਅਦ 22 ਸਾਲਾਂ ਨੌਜਵਾਨ ਸੈਰ 'ਤੇ ਨਿਕਲਿਆ ਸੀ ਅਤੇ ਉਹ ਫ਼ੋਨ 'ਤੇ ਗੱਲ ਕਰ ਰਿਹਾ ਸੀ ਉਦੋਂ ਹੀ 2 ਮੋਟਰ  ਮੋਟਰਸਾਈਕਲ ਸਵਾਰ ਆਏ ਅਤੇ ਉਸ  'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਇਸ ਤੋਂ ਬਾਅਦ ਉਸ ਨੌਜਵਾਨ ਦੀ ਮੌਤ ਹੋ ਗਈ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ  

ਮ੍ਰਿਤਕ ਨੌਜਵਾਨ ਦੀ ਪਛਾਣ 22 ਸਾਲਾ ਗੁਰਬਾਜ ਸਿੰਘ ਵਜੋਂ ਹੋਈ ਹੈ ਜੋ ਕਿ ਆਪਣੇ ਪਿਤਾ ਦੇ ਨਾਲ ਮਜ਼ਦੂਰੀ ਕਰਦਾ ਸੀ,  ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਹਮਲਾਵਰਾਂ ਦੇ  ਜਾਣ ਤੋਂ ਬਾਅਦ ਇੱਥੇ ਇੱਕ ਗੱਡੀ ਵੀ ਵਿਖਾਈ ਦੇ ਰਹੀ ਹੈ ਜੋ ਕਿ ਕੁੱਝ ਦੇਰ ਰੁਕ ਕੇ ਉਥੋਂ ਦੀ ਚਲੀ ਜਾਂਦੀ ਹੈ, ਪੁਲਿਸ ਫਿਲਹਾਲ ਮੌਕੇ 'ਤੇ ਪਹੁੰਚੀ ਅਤੇ ਆਪਣੀ ਜਾਂਚ ਕਰ ਰਹੀ ਹੈ  ਦੱਸ ਦੇਈਏ ਕਿ ਇਸ ਵਾਰਦਾਤ ਦਾ ਕੋਈ ਵੀ ਚਸ਼ਮਦੀਦ ਗਵਾਹ ਨਹੀਂ ਸੀ 

 

Trending news