ਸ਼ਿਵਸੈਨਾ ਆਗੂ ਦੇ ਚੌੜ-ਚੌੜ ਵਿੱਚ ਦਿੱਤੇ ਨਿਹੰਗਾ ਬਾਰੇ ਬਿਆਨ ਨੇ ਕਰਵਾਇਆ ਚੁਗਾ-ਚੌੜ,ਲੱਗੀ ਸਭ ਤੋਂ ਵੱਡੀ ਧਾਰਾ

 ਸ਼ਿਵਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੂੰ ਪੁਲਿਸ ਨੇ ਗਿਰਫ਼ਤਾਰ ਕੀਤਾ ਹੈ, ਉਸ ਦੇ ਖਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਸੀ ਇਲਜ਼ਾਮ 

 ਸ਼ਿਵਸੈਨਾ ਆਗੂ ਦੇ ਚੌੜ-ਚੌੜ ਵਿੱਚ ਦਿੱਤੇ ਨਿਹੰਗਾ ਬਾਰੇ ਬਿਆਨ ਨੇ ਕਰਵਾਇਆ ਚੁਗਾ-ਚੌੜ,ਲੱਗੀ ਸਭ ਤੋਂ ਵੱਡੀ ਧਾਰਾ
ਸ਼ਿਵਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੂੰ ਪੁਲਿਸ ਨੇ ਗਿਰਫ਼ਤਾਰ ਕੀਤਾ ਹੈ, ਉਸ ਦੇ ਖਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਸੀ ਇਲਜ਼ਾਮ

ਬਜ਼ਮ ਵਰਮਾ/ ਮੋਹਾਲੀ : ਪੰਜਾਬ ਪੁਲਿਸ ਨੇ 24 ਘੰਟਿਆਂ ਦੇ ਅੰਦਰ  ਦੂਜੇ ਸ਼ਿਵਸੈਨਾ ਦੇ ਆਗੂ ਦੀ ਗਿਰਫ਼ਤਾਰੀ ਕੀਤੀ ਹੈ, ਦੋਵਾਂ 'ਤੇ ਗੰਭੀਰ ਇਲਜ਼ਾਮ ਸਨ, ਤਾਜ਼ਾ ਗਿਰਫ਼ਤਾਰੀ ਮੋਹਾਲੀ  ਪੁਲਿਸ ਨੇ ਕੀਤੀ ਹੈ, ਸ਼ਿਵਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਅਤੇ ਉਸ ਦੇ ਸਾਥੀਆਂ ਨੂੰ ਪੁਲਿਸ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ ਵਿੱਚ ਗਿਰਫ਼ਤਾਰ ਕੀਤਾ ਹੈ 

ਨਿਸ਼ਾਂਤ ਸ਼ਰਮਾ 'ਤੇ ਸੀ ਇਹ ਇਲ਼ਜ਼ਾਮ 

ਗਿਰਫ਼ਤਾਰ ਨਿਸ਼ਾਂਤ ਸ਼ਰਮਾ 'ਤੇ ਇਹ ਇਲਜ਼ਾਮ ਸੀ ਕੀ ਉਸ ਨੇ ਨਿਹੰਗ ਜਥੇਬੰਦੀਆਂ ਖਿਲਾਫ਼ ਇੱਕ ਵੀਡੀਓ ਮੈਸੇਜ ਵਿੱਚ ਗਲਤ ਭਾਸ਼ਾ ਦੀ ਵਰਤੋਂ ਕਰ ਰਹੇ ਸਨ  ਜਿਸ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਲੱਗੀ ਸੀ, ਜਿੰਨਾਂ 36 ਲੋਕਾਂ ਖਿਲਾਫ਼ FIR ਦਰਜ ਕੀਤੀ ਗਈ ਸੀ ਉਸ ਵਿੱਚ ਨਿਸ਼ਾਂਤ ਸ਼ਰਮਾ ਵੀ ਸ਼ਾਮਲ ਸਨ SHO ਦਲਜੀਤ ਸਿੰਘ ਗਿੱਲ ਨੇ ਕਿਹਾ ਨਿਸ਼ਾਂਤ ਸ਼ਰਮਾ ਦੇ ਖਿਲਾਫ਼  295A, 153A, 298, 153B , 505, 149 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ  ਇਸ ਤੋਂ ਪਹਿਲਾਂ ਬੀਤੇ ਦਿਨ ਇੱਕ ਹੋਰ ਸ਼ਿਵਸੈਨਾ ਆਗੂ  ਕਸ਼ਮੀਰ ਗਿਰੀ ਨੂੰ ਪੁਲਿਸ ਨੇ ਗੰਭੀਰ ਮਾਮਲੇ ਵਿੱਚ ਗਿਰਫ਼ਤਾਰ ਕੀਤਾ ਸੀ 

ਕਸ਼ਮੀਰ ਗਿਰੀ ਦੀ ਗਿਰਫ਼ਤਾਰੀ

ਸ਼ਿਵਸੈਨਾ ਪੰਜਾਬ ਦੇ ਆਗੂ ਮਹੰਤ ਕਸ਼ਮੀਰ  ਨੇ ਦਾਅਵਾ ਕੀਤਾ ਸੀ ਕਿ 9 ਮਾਰਚ 2000 ਉਸ 'ਤੇ ਹਮਲਾ ਹੋਇਆ ਸੀ, ਹੁਣ ਖ਼ੁਲਾਸਾ ਹੋਇਆ ਹੈ ਕਿ ਉਸ ਨੇ ਸਿਰਫ਼ ਸੁਰੱਖਿਆ ਲੈਣ ਦੇ ਲਈ ਆਪਣੇ 'ਤੇ ਹਮਲਾ ਕਰਵਾਇਆ ਸੀ, ਕੁੱਝ ਦਿਨ ਪਹਿਲਾਂ ਜਦੋਂ ਫਤਿਹਗੜ੍ਹ ਸਾਹਿਬ ਦੀ ਗੁਰੂ ਅਮਰਦਾਸ ਮਾਰਕਿਟ ਵਿੱਚ ਨੌਜਵਾਨ 'ਤੇ ਹੋਏ ਜਾਨਲੇਵਾ ਹਮਲੇ ਵਿੱਚ ਕਸ਼ਮੀਰ ਗਿਰੀ ਅਤੇ ਉਸ ਦੇ ਦੋਵੇਂ ਪੁੱਤਰਾਂ ਦੇ ਨਾਂ ਸਾਹਮਣੇ ਆਏ ਤਾਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਪੁਲਿਸ ਨੂੰ ਜਾਣਕਾਰੀ ਮਿਲੀ ਕੀ 2000 ਵਿੱਚ ਹੋਇਆ ਹਮਲਾ ਫੇਕ ਸੀ, ਇਸ ਦੀ ਤਸਦੀਕ ਐੱਸਐੱਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਕੀਤਾ ਸੀ,ਐੱਸਐੱਸਪੀ ਨੇ ਦੱਸਿਆ ਕੀ ਸ਼ਿਵਸੈਨਾ ਆਗੂ ਕਸ਼ਮੀਰ ਗਿਰੀ ਨੇ ਸੁਰੱਖਿਆ ਹਾਸਲ ਕਰਨ ਦੇ ਲਈ ਹਮਲੇ ਦੀ ਸਾਜਿਸ਼ ਰਚੀ ਸੀ, ਜਿਸ ਤੋਂ ਬਾਅਦ ਖੰਨਾ ਪੁਲਿਸ ਨੇ ਉਸ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ, ਪੁੱਛ-ਗਿੱਛ ਦੌਰਾਨ ਗਿਰੀ ਨੇ ਕਬੂਲ ਕੀਤਾ ਹੈ ਕੀ ਉਸਨੇ ਸੁਰੱਖਿਆ ਲੈਣ ਦੇ ਲਈ ਹਮਲਾ ਕਰਵਾਇਆ ਸੀ