ਸਿੱਧੂ ਮੂਸੇਵਾਲਾ ਦੁਸ਼ਮਣਾਂ ਦਾ 'ਕਢਾ ਕੱਢਦੇ ਕੱਢਦੇ 'ਮੁੜ ਪੁਲਿਸ ਦੇ 'ਕੁੰਡੇ' ਵਿੱਚ ਫਸ ਗਏ
Advertisement

ਸਿੱਧੂ ਮੂਸੇਵਾਲਾ ਦੁਸ਼ਮਣਾਂ ਦਾ 'ਕਢਾ ਕੱਢਦੇ ਕੱਢਦੇ 'ਮੁੜ ਪੁਲਿਸ ਦੇ 'ਕੁੰਡੇ' ਵਿੱਚ ਫਸ ਗਏ

ਹਿੰਸਕ ਗਾਣਿਆਂ ਦੇ ਇਲਜ਼ਾਮ ਵਿੱਚ ਸਿੱਧੂ ਮੂਸੇਵਾਲਾ 'ਤੇ ਮਾਨਸਾ ਵਿੱਚ ਹੋਇਆ ਸੀ ਕੇਸ ਦਰਜ 

ਸਿੱਧੂ ਮੂਸੇਵਾਲਾ ਨੇ ਦੁਸ਼ਮਣਾਂ ਦਾ 'ਕਢਾ ਕੱਢਦੇ ਕੱਢਦੇ 'ਮੁੜ ਪੁਲਿਸ ਦੇ 'ਕੁੰਡੇ' ਵਿੱਚ ਫਸ ਗਏ

ਸੰਗਰੂਰ  : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਮੁੜ ਤੋਂ ਪੁਲਿਸ ਦੇ ਰਡਾਰ 'ਤੇ ਆ ਗਿਆ ਹੈ, ਮਾਨਸਾ ਵਿੱਚ ਹਿੰਸਕ ਗਾਣਿਆਂ 'ਤੇ ਕੇਸ ਦਰਜ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਹੁਣ ਆਪਣੇ ਸਟੇਜ ਸ਼ੋਅ ਦੇ  ਜ਼ਰੀਏ ਫੈਨਸ ਦੇ ਸਾਹਮਣੇ ਆਪਣੀ ਭੜਾਸ ਕੱਢ ਦੇ ਨਜ਼ਰ ਆਉਂਦੇ ਨੇ, ਕੁੱਝ ਦਿਨ ਪਹਿਲਾਂ ਦਿੜ੍ਹਬਾ ਵਿੱਚ ਇੱਕ ਸਟੇਜ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਦਾ ਇੱਕ ਬਿਆਨ ਕਾਫ਼ੀ ਚਰਚਾ ਵਿੱਚ ਰਿਹਾ ਸੀ, ਸਟੇਜ ਸ਼ੋਅ ਦੌਰਾਨ ਦਿੱਤੇ ਸਿੱਧੂ ਮੂਸੇਵਾਲ ਦੇ ਬਿਆਨ ਦਾ ਹੁਣ ਦਿੜ੍ਹਬਾ ਪੁਲਿਸ ਨੇ ਵੀ ਨੋਟਿਸ ਲਿਆ ਹੈ 

ਦਿੜ੍ਹਬਾ ਵਿੱਚ ਮੂਸੇਵਾਲਾ ਨੇ ਕਿ ਦਿੱਤਾ ਸੀ ਬਿਆਨ ?

ਦਿੜ੍ਹਬਾ ਵਿੱਚ ਸਟੇਜ ਸ਼ੋਅ ਦੌਰਾਨ ਸਿੱਧੂ ਮੂ੍ਸੇਵਾਲ ਨੇ ਆਪਣੇ ਖ਼ਿਲਾਫ਼ ਦਰਜ ਹੋਈ FIR ਨੂੰ ਵਿਰੋਧੀਆਂ ਦੀ ਸਾਜ਼ਿਸ਼ ਕਰਾਰ ਦਿੱਤਾ ਸੀ,ਸਿਰਫ਼ ਇਨ੍ਹਾਂ ਹੀ ਨਹੀਂ ਸਿੱਧੂ ਮੂਸੇਵਾਲੇ ਨੇ ਕਿਹਾ ਸੀ ਕਿ ਉਸਨੂੰ ਅਗਾਊ ਜ਼ਮਾਨਤ ਮਿਲ ਗਈ ਹੈ ਅਤੇ ਹੁਣ ਦੱਸੋ 'ਕਿਸ-ਕਿਸ ਦਾ ਕੁੰਡਾ ਕੰਡਨਾ' ਹੈ, ਸਿੱਧੂ ਮੂਸੇਵਾਲਾ ਦੇ ਇਸ ਬਿਆਨ ਦਾ ਪੁਲਿਸ ਨੇ ਕਰੜਾ ਨੋਟਿਸ ਲਿਆ ਹੈ,ਦਿੜ੍ਹਬਾ ਪੁਲਿਸ ਨੇ ਸਿੱਧੂ ਮੂਸੇਵਾਲੇ ਦੇ ਖ਼ਿਲਾਫ਼ DDR ਯਾਨੀ 

DAILY DIARY REPORT ਵਿੱਚ ਮਾਮਲਾ ਦਰਜ ਕੀਤੀ ਹੈ

ਸਿੱਧੂ ਮੂਸੇਵਾਲਾ ਦੇ ਸਰਕਾਰ ਤੋਂ ਸਵਾਲ 

ਹਿੰਸਕ ਗਾਣਿਆਂ ਦੇ ਇਲਜ਼ਾਮ ਵਿੱਚ ਘਿਰੇ ਮਸ਼ਹੂਰ ਪੰਜਾਬ ਗਾਇਕ ਸਿੱਧੂ ਮੂਸੇਵਾਲਾ (SIDHU MUSEWAL)ਨੇ ਇਸਤੋਂ ਪਹਿਲਾਂ  ਸਿੱਧੇ-ਸਿੱਧੇ ਸਰਕਾਰ ਨੂੰ ਨਸੀਹਤ ਦਿੱਤੀ ਸੀ ਕਿ ਸਿੱਧੂ ਮੂਸੇਵਾਲਾ ਨੇ ਕਿਹਾ ਸੀ ਕਿ ਜੇਕਰ ਸਰਕਾਰ ਹਿੰਸਕ ਗਾਣਿਆਂ ਨੂੰ ਲੈ ਕੇ ਉਸ ਦੇ ਖਿਲਾਫ਼ ਕਾਰਵਾਈ ਕਰ ਰਹੀ ਹੈ ਤਾਂ ਪਹਿਲਾਂ ਹਥਿਆਰਾਂ ਦੇ ਲਾਇਸੈਂਸ ਰੱਦ ਕਰੇ,ਮੂਸੇਵਾਲਾ ਨੇ ਸੈਂਸਰ ਬੋਰਡ 'ਤੇ ਵੀ ਸਵਾਲ ਚੁੱਕਦੇ ਹੋਏ ਪੁੱਛਿਆ 

ਸੀ ਕਿ ਜੇਕਰ ਗਾਣਿਆਂ ਨਾਲ ਹਿੰਸਾ ਫੈਲਦੀ ਹੈ ਤਾਂ ਸੈਂਸਰ ਬੋਰਡ ਆਖ਼ਿਰ ਇਸ ਨੂੰ ਕਿਵੇਂ ਪਾਸ ਕਰ ਦਿੰਦਾ ਹੈ? ਸਿੱਧੂ ਮੂਸੇਵਾਲਾ ਨੇ ਕਿਹਾ ਸੀ ਕਿ ਸਾਡੇ ਖਿਲਾਫ਼  ਸਰਕਾਰ ਆਸਾਨੀ ਨਾਲ ਕਾਰਵਾਈ ਕਰ ਦਿੰਦੀ ਹੈ ਪਰ ਜਿਨ੍ਹਾਂ ਵੈਬ ਸੀਰੀਜ਼ ਵਿੱਚ ਹਿੰਸਾ ਨੂੰ ਪਰਮੋਟ ਕੀਤਾ ਜਾ ਰਿਹਾ ਹੈ ਉਸ ਖਿਲਾਫ਼ ਕਿਸੇ ਦੀ ਨਜ਼ਰ ਨਹੀਂ ਜਾਂਦੀ ਹੈ, ਸਿਰਫ਼ ਇਨ੍ਹਾਂ ਹੀ ਨਹੀਂ ਮੂਸੇਵਾਲਾ ਨੇ ਦਾਅਵਾ ਕੀਤਾ ਸੀ ਕਿ ਉਸਨੇ ਕਦੇ ਵੀ ਨਸ਼ੇ ਨੂੰ 

ਪਰਮੋਟ ਕਰਨ ਵਾਲੇ ਗਾਣੇ ਨਹੀਂ ਗਾਏ,ਮੂਸੇਵਾਲਾ ਨੇ ਸਰਕਾਰ ਨੂੰ ਨਸੀਅਤ ਦਿੱਤੀ ਕਿ ਜੇਕਰ ਗਾਣਿਆਂ ਨਾਲ ਨਸ਼ਾ ਪਰਮੋਟ ਹੁੰਦਾ ਹੈ ਤਾਂ  ਸਰਕਾਰ ਸ਼ਰਾਬ ਦੇ ਠੇਕੇ ਕਿਉਂ ਨਹੀਂ ਬੰਦ ਕਰ ਦੇਂਦੀ ਹੈ 

ਸਰਕਾਰ ਵੱਲੋਂ ਹਿੰਸਕ ਗਾਣਿਆਂ ਖ਼ਿਲਾਫ਼ ਸਖ਼ਤੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਹਿੰਸਕ ਗਾਣੇ ਗਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਸਨ, ਇਸਤੋਂ ਪਹਿਲਾਂ ਪਿਛਲੇ ਸਾਲ ਪੰਜਾਬ ਪੁਲਿਸ ਨੇ ਇਸ ਮੁਹਿੰਮ ਦੇ ਤਹਿਤ ਗਾਇਕਾਂ ਅਤੇ ਗੀਤਕਾਰਾਂ ਨਾਲ  ਮੁਲਾਕਾਤ ਕਰ ਕੇ ਗਾਣਿਆਂ ਵਿੱਚ ਹਿੰਸਕ ਸ਼ਬਦਾਵਲੀ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਸੀ, ਪੰਜਾਬ ਪੁਲਿਸ ਦੀ ਅਪੀਲ ਤੋਂ ਬਾਅਦ ਕਈ ਗਾਇਕਾਂ ਨੇ ਆਪਣੇ  ਗਾਣਿਆਂ ਵਿੱਚ ਨਸ਼ਾ ਅਤੇ ਹਿੰਸਾ ਨੂੰ ਪਰਮੋਟ ਨਾ ਕਰਨ ਦੀ ਹਾਮੀ ਵੀ ਭਰੀ ਸੀ 

Trending news