'ਮੂਸੇਵਾਲਾ ਵੱਲੋਂ ਕਿਹੜੇ-ਕਿਹੜੇ ਵੈਰੀਆਂ ਦਾ ਕੰਡਾ ਕੱਢਣ ਦੀ ਚਨੌਤੀ' ?

ਹਿੰਸਕ ਗਾਣਿਆਂ ਨੂੰ ਲੈ ਕੇ ਸਿੱਧੂ ਮੂਸੇਵਾਲਾ ਖ਼ਿਲਾਫ਼ ਮਾਨਸਾ ਵਿੱਚ ਹੋਈ ਸੀ FIR ਦਰਜ,ਗਿਰਫ਼ਤਾਰੀ ਤੋਂ ਬਚਣ ਦੇ ਲਈ ਐਂਟੀਸਿਪੇਟਰੀ ਬੇਲ ਲਈ

'ਮੂਸੇਵਾਲਾ ਵੱਲੋਂ ਕਿਹੜੇ-ਕਿਹੜੇ ਵੈਰੀਆਂ ਦਾ ਕੰਡਾ ਕੱਢਣ ਦੀ ਚਨੌਤੀ' ?
ਹਿੰਸਕ ਗਾਣਿਆਂ ਨੂੰ ਲੈ ਕੇ ਸਿੱਧੂ ਮੂਸੇਵਾਲਾ ਖ਼ਿਲਾਫ਼ ਮਾਨਸਾ ਵਿੱਚ ਹੋਈ ਸੀ FIR ਦਰਜ,ਗਿਰਫ਼ਤਾਰੀ ਤੋਂ ਬਚਣ ਦੇ ਲਈ ਐਂਟੀਸਿਪੇਟਰੀ ਬੇਲ ਲਈ

ਦਿੜ੍ਹਬਾ : ਪੰਜਾਬ ਸਰਕਾਰ ਵੱਲੋਂ ਹਿੰਸਕ ਗਾਣਿਆਂ ਖ਼ਿਲਾਫ਼ FIR ਦਰਜ ਹੋਣ ਤੋਂ ਬਾਅਦ ਸਿੱਧੂ ਸੂਸੇਵਾਲਾ ਦੇ ਲਫ਼ਜ਼ਾਂ ਵਿੱਚ ਹੋਰ ਤਲਖ਼ੀ ਨਜ਼ਰ ਆ ਰਹੀ ਹੈ,ਦਿੜ੍ਹਬਾ ਦੇ ਸਟੇਜ ਤੋਂ ਸਿੱਧੂ ਮੂ੍ਸੇਵਾਲਾ ਨੇ ਆਪਣੇ ਖ਼ਿਲਾਫ਼ ਦਰਜ ਮਾਮਲਿਆਂ ਨੂੰ ਵੈਰੀਆਂ  ਦੀ ਸਾਜ਼ਿਸ਼ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਜੇਲ੍ਹ ਜਾਣ ਤੋਂ ਨਹੀਂ ਡਰਦੇ ਨੇ ਅਦਾਲਤ ਤੋਂ ਐਂਟੀਸਿਪੇਟਰੀ ਬੇਲ ਲੈ ਚੁੱਕੇ ਨੇ,ਸਿਰਫ਼ ਇਨ੍ਹਾਂ ਨਹੀਂ ਸਿੱਧੂ ਮੂ੍ਸੇਵਾਲਾ ਨੇ ਦਿੜਬਾ 

ਵਿੱਚ ਮੰਚ ਤੋਂ ਗਾਇਕੀ ਦੇ ਜ਼ਰੀਏ ਆਪਣੇ ਦੁਸ਼ਮਣਾਂ ਨੂੰ ਚੁਨੌਤੀ ਦਿੰਦੇ ਹੋਏ ਕਿਹਾ ਕਿ ਜਿਹੜੇ ਲੋਕ ਉਨ੍ਹਾਂ ਵਰਗੇ ਗੱਭਰੂ ਨੂੰ ਥੱਲੇ ਲਾਉਣ ਵਿੱਚ ਲੱਗੇ ਨੇ ਉਨ੍ਹਾਂ ਵੈਰੀਆਂ ਦਾ ਉਹ ਕੱਢ ਕੇ ਛੱਡਣਗੇ। 

ਸਿੱਧੂ ਮੂਸੇਵਾਲਾ ਦੇ ਸਰਕਾਰ ਤੋਂ ਸਵਾਲ 

ਹਿੰਸਕ ਗਾਣਿਆਂ ਦੇ ਇਲਜ਼ਾਮ ਵਿੱਚ ਘਿਰੇ ਮਸ਼ਹੂਰ ਪੰਜਾਬ ਗਾਇਕ ਸਿੱਧੂ ਮੂਸੇਵਾਲਾ (SIDHU MUSEWAL)ਨੇ ਇਸਤੋਂ ਪਹਿਲਾਂ  ਸਿੱਧੇ-ਸਿੱਧੇ ਸਰਕਾਰ ਨੂੰ ਨਸੀਹਤ ਦਿੱਤੀ ਸੀ ਕਿ ਸਿੱਧੂ ਮੂਸੇਵਾਲਾ ਨੇ ਕਿਹਾ ਸੀ ਕਿ ਜੇਕਰ ਸਰਕਾਰ ਹਿੰਸਕ ਗਾਣਿਆਂ ਨੂੰ ਲੈ ਕੇ ਉਸ ਦੇ ਖਿਲਾਫ਼ ਕਾਰਵਾਈ ਕਰ ਰਹੀ ਹੈ ਤਾਂ ਪਹਿਲਾਂ ਹਥਿਆਰਾਂ ਦੇ ਲਾਇਸੈਂਸ ਰੱਦ ਕਰੇ,ਮੂਸੇਵਾਲਾ ਨੇ ਸੈਂਸਰ ਬੋਰਡ 'ਤੇ ਵੀ ਸਵਾਲ ਚੁੱਕਦੇ ਹੋਏ ਪੁੱਛਿਆ 

ਸੀ ਕਿ ਜੇਕਰ ਗਾਣਿਆਂ ਨਾਲ ਹਿੰਸਾ ਫੈਲਦੀ ਹੈ ਤਾਂ ਸੈਂਸਰ ਬੋਰਡ ਆਖ਼ਿਰ ਇਸ ਨੂੰ ਕਿਵੇਂ ਪਾਸ ਕਰ ਦਿੰਦਾ ਹੈ? ਸਿੱਧੂ ਮੂਸੇਵਾਲਾ ਨੇ ਕਿਹਾ ਸੀ ਕਿ ਸਾਡੇ ਖਿਲਾਫ਼  ਸਰਕਾਰ ਆਸਾਨੀ ਨਾਲ ਕਾਰਵਾਈ ਕਰ ਦਿੰਦੀ ਹੈ ਪਰ ਜਿਨ੍ਹਾਂ ਵੈਬ ਸੀਰੀਜ਼ ਵਿੱਚ ਹਿੰਸਾ ਨੂੰ ਪਰਮੋਟ ਕੀਤਾ ਜਾ ਰਿਹਾ ਹੈ ਉਸ ਖਿਲਾਫ਼ ਕਿਸੇ ਦੀ ਨਜ਼ਰ ਨਹੀਂ ਜਾਂਦੀ ਹੈ, ਸਿਰਫ਼ ਇਨ੍ਹਾਂ ਹੀ ਨਹੀਂ ਮੂਸੇਵਾਲਾ ਨੇ ਦਾਅਵਾ ਕੀਤਾ ਸੀ ਕਿ ਉਸਨੇ ਕਦੇ ਵੀ ਨਸ਼ੇ ਨੂੰ 

ਪਰਮੋਟ ਕਰਨ ਵਾਲੇ ਗਾਣੇ ਨਹੀਂ ਗਾਏ,ਮੂਸੇਵਾਲਾ ਨੇ ਸਰਕਾਰ ਨੂੰ ਨਸੀਅਤ ਦਿੱਤੀ ਕਿ ਜੇਕਰ ਗਾਣਿਆਂ ਨਾਲ ਨਸ਼ਾ ਪਰਮੋਟ ਹੁੰਦਾ ਹੈ ਤਾਂ  ਸਰਕਾਰ ਸ਼ਰਾਬ ਦੇ ਠੇਕੇ ਕਿਉਂ ਨਹੀਂ ਬੰਦ ਕਰ ਦੇਂਦੀ ਹੈ 

ਮੂਸੇਵਾਲਾ ਖਿ਼ਲਾਫ਼ ਮਾਮਲਾ ਦਰਜ 

ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਖ਼ਿਲਾਫ਼ ਮਾਨਸਾ ਵਿੱਚ ਹਿੰਸਾ ਨੂੰ ਪਰਮੋਟ ਕਰਨ ਵਾਲੇ ਗਾਣੇ ਗਾਣ ਖਿਲਾਫ਼ ਮਾਮਲਾ ਦਰਜ ਹੋਇਆ ਸੀ ,ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਵੀ ਸਿੱਧੂ ਮੂਸੇਵਾਲ ਅਤੇ ਮਨਕੀਰਤ ਔਲਖ ਨੂੰ ਪੁਲਿਸ ਨੇ ਹਿੰਸਕ ਗਾਣੇ ਗਾਣ ਦੇ ਇਲਜ਼ਾਮ ਵਿੱਚ ਤਲਬ ਕੀਤਾ ਸੀ ਅਤੇ ਪੁੱਛਗਿੱਛ ਕੀਤੀ ਸੀ 

ਹਾਈਕੋਰਟ ਵੱਲੋਂ ਵੀ ਸਖ਼ਤ ਦਿਸ਼ਾ-ਨਿਰਦੇਸ਼ 

ਪੰਜਾਬ ਹਰਿਆਣਾ ਹਾਈਕੋਰਟ ਨੇ ਵੀ ਹਿੰਸਕ ਅਤੇ ਨਸ਼ੇ ਨੂੰ ਪਰਮੋਟ ਕਰਨ ਵਾਲੇ ਗਾਣਿਆਂ ਦੇ ਖ਼ਿਲਾਫ਼ ਪੰਜਾਬ ਪੁਲਿਸ ਨੂੰ ਸਖ਼ਤ ਕਾਰਵਾਈ ਦੇ ਦਿਸ਼ਾ-ਨਿਰਦੇਸ਼ ਦਿੱਤੇ ਸਨ, ਪਰ ਇਸ ਦੇ ਬਾਵਜੂਦ ਪੰਜਾਬ ਵਿੱਚ ਹਿੰਸਕ ਅਤੇ ਨਸ਼ੇ ਨੂੰ ਪਰਮੋਟ ਕਰਨ ਵਾਲੇ ਗਾਣਿਆਂ 'ਤੇ ਰੋਕ ਨਹੀਂ ਲੱਗੀ ਜਿਸਤੋਂ ਬਾਅਦ ਪਿਛਲੇ ਹਫ਼ਤੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਮੁੜ ਤੋਂ ਇੱਕ ਪਟੀਸ਼ਨ ਪਾਈ ਗਈ ਸੀ ਜਿਸ 'ਤੇ ਹਾਈਕੋਰਟ ਨੇ 

ਡੀਜੀਪੀ ਤੋਂ ਜਵਾਬ ਮੰਗਿਆ ਸੀ