ਮੱਧ ਪ੍ਰਦੇਸ਼: ਪੁਲਿਸ ਵੱਲੋਂ ਸਿੱਖ ਨੌਜਵਾਨ ਨਾਲ ਬੁਰੀ ਤਰ੍ਹਾਂ ਕੁੱਟਮਾਰ,ਸੁਖਬੀਰ ਨੇ ਕੀਤੀ CM ਸ਼ਿਵਰਾਜ ਤੋਂ ਕਾਰਵਾਹੀ ਦੀ ਮੰਗ

ਮੱਧ ਪ੍ਰਦੇਸ਼ ਦੇ ਬਡਵਾਨੀ ਵਿੱਚ ਸਿੱਖ ਨੌਜਵਾਨ ਦਾ ਚਲਾਨ ਨੂੰ ਲੈਕੇ ਪੁਲਿਸ ਨਾਲ ਹੋਇਆ ਸੀ ਵਿਵਾਦ

ਮੱਧ ਪ੍ਰਦੇਸ਼: ਪੁਲਿਸ ਵੱਲੋਂ ਸਿੱਖ ਨੌਜਵਾਨ ਨਾਲ ਬੁਰੀ ਤਰ੍ਹਾਂ ਕੁੱਟਮਾਰ,ਸੁਖਬੀਰ ਨੇ ਕੀਤੀ CM ਸ਼ਿਵਰਾਜ ਤੋਂ ਕਾਰਵਾਹੀ ਦੀ ਮੰਗ
ਮੱਧ ਪ੍ਰਦੇਸ਼ ਦੇ ਬਡਵਾਨੀ ਵਿੱਚ ਸਿੱਖ ਨੌਜਵਾਨ ਦਾ ਚਲਾਨ ਨੂੰ ਲੈਕੇ ਪੁਲਿਸ ਨਾਲ ਹੋਇਆ ਸੀ ਵਿਵਾਦ

ਚੰਡੀਗੜ੍ਹ  : ਮੱਧ ਪ੍ਰਦੇਸ਼ ਦੇ ਬਡਵਾਨੀ ਵਿੱਚ ਇੱਕ ਸਿੱਖ ਨੌਜਵਾਨ ਨਾਲ ਪੁਲਿਸ ਮੁਲਾਜ਼ਮ ਵੱਲੋਂ ਬੁਰੀ ਤਰ੍ਹਾਂ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਇਸ ਵੀਡੀਓ ਵਿੱਚ ਜਿਸ ਤਰ੍ਹਾਂ ਨਾਲ ਕੇਸ ਤੋਂ ਫੜ ਕੇ ਸਿੱਖ ਨੌਜਵਾਨ ਨਾਲ ਪੁਲਿਸ ਮੁਲਾਜ਼ਮ ਵੱਲੋਂ ਕੁੱਟਮਾਰ ਕੀਤੀ ਗਈ ਹੈ ਉਸ  'ਤੇ  ਸਿੱਖ ਭਾਈਚਾਰੇ ਦੇ ਨਾਲ ਸਿਆਸੀ ਹਸਤਿਆਂ ਨੇ ਵੀ  ਸਖ਼ਤ ਟਿੱਪਣੀ ਕੀਤੀ ਹੈ, ਜਿਸ ਤੋਂ ਬਾਅਦ ਮੱਧ ਪ੍ਰਦੇਸ਼ ਪੁਲਿਸ ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ ਨੇ, ਪ੍ਰੇਮ ਸਿੰਘ ਨਾਂ ਦਾ ਇਹ ਸਿੱਖ ਨੌਜਵਾਨ ਤਾਲੇ ਦੀਆਂ ਚਾਬੀਆਂ ਬਣਾਉਣ ਦਾ ਕੰਮ ਕਰਦਾ ਹੈ,ਪ੍ਰੇਮ ਸਿੰਘ ਦਾ ਇਲਜ਼ਾਮ ਹੈ ਇਹ ਰਾਤ ਦੇ ਵਕਤ ਪੁਰਾਣੀ ਚੌਕੀ ਦੇ ਕੋਲ ਤਾਲਾ ਚਾਬੀ ਬਣਾਉਣ ਦੀ ਦੁਕਾਨ ਲੱਗਾ ਕੇ ਬੈਠਾ ਸੀ,ਉਸੇ ਵਕਤ ਪੁਲਿਸ  ਨੇ ਆਕੇ ਪੈਸਿਆਂ ਦੀ ਡਿਮਾਂਡ ਕੀਤੀ,ਮਨਾਂ ਕਰਨ 'ਤੇ ਪੁਲਿਸ ਮੁਲਾਜ਼ਮ ਨੇ ਉਸ ਨੂੰ ਬੁਰੀ ਤਰ੍ਹਾਂ ਨਾਲ ਮਾਰਿਆ ਅਤੇ ਉਸ ਦੀ ਪੱਗ ਉਤਾਰ ਦਿੱਤੀ 

 

ਸਿੱਖ ਨੌਜਵਾਨ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿੱਚ  SSP ਦਾ ਕਹਿਣਾ ਹੈ ਪੁਲਿਸ ਮੁਲਾਜ਼ਮ ਨੌਜਵਾਨ ਪ੍ਰੇਮ ਸਿੰਘ ਦਾ ਚਾਲਾਨ ਕੱਟ ਰਹੀ ਸੀ ਪਰ ਉਸ ਨੇ ਹੰਗਾਮਾ ਸ਼ੁਰੂ ਕਰ ਦਿੱਤਾ, ਉਸ ਦੇ ਖ਼ਿਲਾਫ਼ ਜਬਲਪੁਰ ਵਿੱਚ ਚੋਰੀ ਦੇ ਤਿੰਨ ਮਾਮਲੇ ਦਰਜ ਨੇ, SSP ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ, ਮੱਧ ਪ੍ਰਦੇਸ਼ ਪੁਲਿਸ 'ਤੇ ਲੱਗੇ ਸਿੱਖ ਨੌਜਵਾਨ ਨਾਲ ਕੁੱਟਮਾਰ ਦੇ ਇਲਜ਼ਾਮ ਵਿੱਚ  ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਟਵੀਟ ਕਰ ਦੇ ਹੋਏ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ  ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੋਂ ਕਾਰਵਾਹੀ ਦੀ ਮੰਗ ਕੀਤੀ ਹੈ  

ਸੁਖਬੀਰ ਬਾਦਲ ਨੇ ਟਵੀਟ ਕਰਦੇ ਹੋਏ ਲਿਖਿਆ  ' ਨੌਜਵਾਨ ਪ੍ਰੇਮ ਸਿੰਘ ਨਾਲ ਜੋ ਵਤੀਰਾ ਕੀਤਾ ਗਿਆ ਉਹ ਅਣਮਨੁੱਖੀ ਸੀ ਜਿਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ, ਮੈਂ ਮੁੱਖ ਮੰਤਰੀ ਸ਼ਿਵਰਾਜ ਸਿੰਘ ਨੂੰ ਅਪੀਲ ਕਰ ਦਾ ਹਾਂ ਕਿ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇ ਜੋ ਉਦਾਰਣ ਬਣ ਸਕੇ'