ਬਾਦਲ ਪਿੰਡ ਸ਼ਰਾਬ ਫੈਕਟਰੀ ਮਾਮਲੇ 'ਚ SIT ਦਾ ਗਠਨ
Advertisement

ਬਾਦਲ ਪਿੰਡ ਸ਼ਰਾਬ ਫੈਕਟਰੀ ਮਾਮਲੇ 'ਚ SIT ਦਾ ਗਠਨ

 ਬੀਤੇ ਦਿਨੀਂ ਪਿੰਡ ਬਾਦਲ 'ਚ ਫੜੀ ਗਈ ਗੈਰ ਕਾਨੂੰਨੀ ਸ਼ਰਾਬ ਫੈਕਟਰੀ ਦੇ ਮਾਮਲੇ 'ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਹੈ

ਬਾਦਲ ਪਿੰਡ ਸ਼ਰਾਬ ਫੈਕਟਰੀ ਮਾਮਲੇ 'ਚ SIT ਦਾ ਗਠਨ

ਜਸਵਿੰਦਰ ਬੱਬਰ/ਸ੍ਰੀ ਮੁਕਤਸਰ ਸਾਹਿਬ: ਬੀਤੇ ਦਿਨੀਂ ਪਿੰਡ ਬਾਦਲ 'ਚ ਫੜੀ ਗਈ ਗੈਰ ਕਾਨੂੰਨੀ ਸ਼ਰਾਬ ਫੈਕਟਰੀ ਦੇ ਮਾਮਲੇ 'ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਹੈ, ਇਸ ਐਸ ਆਈ ਟੀ ਵਿੱਚ ਇੱਕ ਐੱਸ ਪੀ, ਇਕ ਡੀ ਐਸ ਪੀ ਅਤੇ ਸੀ ਆਈ ਏ ਇੰਚਾਰਜ ਨੂੰ ਲਾਇਆ ਗਿਆ। ਜੋ ਆਪਣੀ ਰਿਪੋਰਟ ਜਾਂਚ ਉਪਰੰਤ ਜਿਲ੍ਹਾਂ ਪੁਲਿਸ ਮੁਖੀ ਨੂੰ ਦੇਣਗੇ।
 

ਇਸ ਐੱਸ ਆਈ ਟੀ 'ਚ ਐਸ ਪੀ ਕੁਲਵੰਤ ਰਾਏ, ਡੀ ਐਸ ਪੀ ਜਸਮੀਤ ਸਿੰਘ ਅਤੇ ਸੀ ਆਈ ਏ ਇੰਚਾਰਜ ਸੁਖਜੀਤ ਸਿੰਘ ਸ਼ਾਮਿਲ ਹਨ। ਵਰਨਣਯੋਗ ਹੈ ਕਿ ਇਸ ਸ਼ਰਾਬ ਫੈਕਟਰੀ ਦੇ ਮਾਮਲੇ ਚ ਬੀਤੇ ਦਿਨੀਂ ਆਮ ਆਦਮੀ ਪਾਰਟੀ ਨੇ ਲੰਬੀ ਥਾਣੇ ਸਾਹਮਣੇ ਧਰਨਾ ਵੀ ਦਿੱਤਾ ਸੀ। ਉਧਰ ਦੂਜੇ ਪਾਸੇ ਇਸ ਮਾਮਲੇ ਚ ਕਥਿਤ ਦੋਸ਼ੀ ਜਿੰਨਾਂ ਤਿੰਨ ਨੂੰ ਕਾਬੂ ਕੀਤਾ ਗਿਆ ਸੀ। 

Trending news