ਪੁਲਿਸ ਅੱਗੇ ਨਹੀਂ ਪੇਸ਼ ਹੋਇਆ ਸੈਣੀ, 2 ਘੰਟਿਆਂ ਦੇ ਇੰਤਜ਼ਾਰ ਮਗਰੋਂ ਵਾਪਸ ਗਈ SIT ਟੀਮ
Advertisement

ਪੁਲਿਸ ਅੱਗੇ ਨਹੀਂ ਪੇਸ਼ ਹੋਇਆ ਸੈਣੀ, 2 ਘੰਟਿਆਂ ਦੇ ਇੰਤਜ਼ਾਰ ਮਗਰੋਂ ਵਾਪਸ ਗਈ SIT ਟੀਮ

ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਸਿੱਟ ਵਲੋਂ ਨੋਟਿਸ ਦੇ ਕੇ ਅੱਜ ਜਾਂਚ ਵਿਚ ਸ਼ਾਮਲ ਹੋਣ ਲਈ ਥਾਣਾ ਮਟੌਰ ਵਿਖੇ ਬੁਲਾਇਆ ਗਿਆ ਸੀ।

ਪੁਲਿਸ ਅੱਗੇ ਨਹੀਂ ਪੇਸ਼ ਹੋਇਆ ਸੈਣੀ, 2 ਘੰਟਿਆਂ ਦੇ ਇੰਤਜ਼ਾਰ ਮਗਰੋਂ ਵਾਪਸ ਗਈ SIT ਟੀਮ

ਨੀਤਿਕਾ ਮਹੇਸ਼ਵਰੀ/ ਮੋਹਾਲੀ: ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਅਤੇ ਉਸ ਦੀ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਦੇ ਮਾਮਲੇ 'ਚ ਨਾਮਜ਼ਦ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਸਿੱਟ ਵਲੋਂ ਨੋਟਿਸ ਦੇ ਕੇ ਅੱਜ ਜਾਂਚ ਵਿਚ ਸ਼ਾਮਲ ਹੋਣ ਲਈ ਥਾਣਾ ਮਟੌਰ ਵਿਖੇ ਬੁਲਾਇਆ ਗਿਆ ਸੀ।

ਸੁਮੇਧ ਸੈਣੀ ਵਲੋਂ 1 ਵਜੇ ਤੱਕ ਥਾਣੇ ਨਾ ਪਹੁੰਚਣ ਕਾਰਨ ਸਿੱਟ ਦੇ ਅਧਿਕਾਰੀ ਵਾਪਸ ਚਲੇ ਗਏ ਅਤੇ ਇਸ ਸੰਬੰਧੀ ਕਿਸੇ ਵੀ ਪੁਲਿਸ ਅਧਿਕਾਰੀ ਵਲੋਂ ਕੋਈ ਗੱਲਬਾਤ ਨਹੀਂ ਕੀਤੀ ਗਈ।

ਸੈਣੀ ਨੂੰ ਰਾਹਤ- 

ਉਧਰ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਵੱਡੀ ਰਾਹਤ ਮਿਲ ਗਈ ਹੈ। ਦਰਅਸਲ, ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਸੈਣੀ ਨੂੰ ਬਲੈਂਕੇਟ ਬੇਲ ਮਿਲ ਗਈ ਹੈ। ਉਸ ਦੀ ਸਰਵਿਸ ਦੌਰਾਨ ਸਾਰਿਆਂ ਮਾਮਲਿਆਂ 'ਚ ਸੈਣੀ ਦੀ ਗ੍ਰਿਫਤਾਰੀ ਤੋਂ ਪਹਿਲਾਂ ਪੁਲਿਸ ਨੂੰ 7 ਦਿਨ ਦਾ ਨੋਟਿਸ ਦੇਣਾ ਪਵੇਗਾ। ਤੁਹਾਨੂੰ ਦੱਸ ਦੇਈਏ ਕਿ ਸੁਮੇਧ ਸਿੰਘ ਸੈਣੀ ਨੇ  ਹਾਈਕੋਰਟ ਦਾ ਰੁਖ ਕੀਤਾ ਸੀ ਤੇ ਪਟੀਸ਼ਨ ਦਾਖਲ ਕਰ ਮੰਗ ਕੀਤੀ ਸੀ ਹੋਰ ਮਾਮਲਿਆਂ 'ਚ ਉਸ ਨੂੰ ਗ੍ਰਿਫਤਾਰ ਨਾ ਕੀਤਾ ਜਾਵੇ। 

Watch Live Tv-

Trending news