ਮਾਇਨ੍ਸ 55 ਡੀਗਰੀ ਵਿੱਚ ਤਇਨਾਤ ਜਵਾਨ ਸ਼ਹੀਦ, ਪਿੱਛੇ ਛੱਡ ਗਿਆ 14 ਅਤੇ 9 ਸਾਲ ਦੀ ਦੋ ਧੀਆਂ ਨਮ ਅੱਖਾਂ ਨਾਲ ਦਿੱਤੀ ਪਰਿਵਾਰ ਨੇ ਸ਼ਰਧਾਂਜਲੀ 

ਕੜਾਕੇ ਦੀ ਠੰਡ ਹੈ ਤੇ ਅਜਿਹੇ ਵਿੱਚ ਅਸੀਂ ਬਾਹਰ ਨਿਕਲਣ ਤੋਂ ਗੁਰੇਜ਼ ਕਰਦੇ ਹਾਂ ਅਤੇ 10 ਬਾਰ ਪਹਿਲਾ ਸੋਚਦੇ ਹਾਂ ,ਘਰ ਵਿੱਚ ਬੈਠੇ ਸ਼ਾਇਦ ਸਾਨੂ ਅੰਦਾਜ਼ਾ ਨਾ ਹੋਵੇ ਕਿ ਸਰਹੱਦ ਤੇ ਤਇਨਾਤ ਸਾਡੇ ਜਵਾਨ ਕਿਨ੍ਹ ਹਾਲਾਤਾਂ ਵਿੱਚ ਹਨ.

ਮਾਇਨ੍ਸ 55 ਡੀਗਰੀ ਵਿੱਚ ਤਇਨਾਤ ਜਵਾਨ ਸ਼ਹੀਦ, ਪਿੱਛੇ ਛੱਡ ਗਿਆ 14 ਅਤੇ 9 ਸਾਲ ਦੀ ਦੋ ਧੀਆਂ ਨਮ ਅੱਖਾਂ ਨਾਲ ਦਿੱਤੀ ਪਰਿਵਾਰ ਨੇ ਸ਼ਰਧਾਂਜਲੀ 
ਹਵਲਦਾਰ ਮੇਜਰ ਕੁਲਦੀਪ ਸਿੰਘ ਨੇ 41 ਸਾਲਾਂ ਦੀ ਉਮਰ ਵਿਚ ਦੇਸ਼ ਦੀ ਖਾਤਰ ਕੁਰਬਾਨੀ ਦੇ ਦਿੱਤੀ ।
ਬਿਮਲ ਸ਼ਰਮਾ /ਸ਼੍ਰੀ ਕੀਰਤਪੁਰ ਸਾਹਿਬ :ਕੜਾਕੇ ਦੀ ਠੰਡ ਹੈ ਤੇ ਅਜਿਹੇ ਵਿੱਚ ਅਸੀਂ ਬਾਹਰ ਨਿਕਲਣ ਤੋਂ ਗੁਰੇਜ਼ ਕਰਦੇ ਹਾਂ ਅਤੇ 10 ਬਾਰ ਪਹਿਲਾ ਸੋਚਦੇ ਹਾਂ ,ਘਰ ਵਿੱਚ ਬੈਠੇ ਸ਼ਾਇਦ ਸਾਨੂ ਅੰਦਾਜ਼ਾ ਨਾ ਹੋਵੇ ਕਿ ਸਰਹੱਦ ਤੇ ਤਇਨਾਤ ਸਾਡੇ ਜਵਾਨ ਕਿਨ੍ਹ ਹਾਲਾਤਾਂ ਵਿੱਚ ਹਨ. ਸਾਡੇ ਦੇਸ਼ ਦੇ ਜਵਾਨ -50 ਤੋਂ ਵੀ ਘੱਟ ਤੇ ਤਾਪਮਾਨ ਅਤੇ ਠੰਡ ਵਿੱਚ ਸਾਡੀ ਸੁਰੱਖਿਆ  ਲਈ ਡਟੇ ਹੋਏ ਹਨ , ਪਰ ਸ਼ਹਾਦਤ ਦਾ ਆਇਆ ਮਾੜਾ ਸੁਨੇਹਾ ਫੇਰ ਝੁਨਜੋਰ ਦੇਂਦਾ ਹੈ ਇਸ ਵਾਰ ਦਰਾਸ ਸੈਕਟਰ ਵਿੱਚ ਤਇਨਾਤ ਇਕ ਜਵਾਨ ਦੀ ਸ਼ਹਾਦਤ ਦੀ ਮਾੜੀ ਖ਼ਬਰ ਆਈ ਹੈ
 
ਇਹ ਜਵਾਨ ਹੋਇਆ ਸ਼ਹੀਦ ਅਤੇ ਇੰਝ ਦਿੱਤੀ ਗਈ ਸ਼ਰਧਾਂਜਲੀ   
ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਦੇ ਰਹਿਣ ਵਾਲੇ ਹਵਲਦਾਰ ਮੇਜਰ ਕੁਲਦੀਪ ਸਿੰਘ ਨੇ 41 ਸਾਲਾਂ ਦੀ ਉਮਰ ਵਿਚ ਦੇਸ਼ ਦੀ ਖਾਤਰ ਕੁਰਬਾਨੀ ਦੇ ਦਿੱਤੀ । ਸ਼ਹੀਦ ਕੁਲਦੀਪ ਸਿੰਘ ਦੇ ਦਾਦਾ ਸਤੰਤਰਤਾ ਸੈਲਾਨੀ ਸਨ । ਦਰਾਸ ਸੈਕਟਰ ਵਿੱਚ -55 ਡਿਗਰੀ ਤਾਪਮਾਨ ਦੌਰਾਨ ਅਪ੍ਰੇਸ਼ਨ ਸਨੋ ਰੈਪਿਡ ਦੇ ਦੌਰਾਨ ਮੇਜਰ ਕੁਲਦੀਪ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ । 79 ਮੀਡੀਅਮ ਆਟਰਲੀ ਰੈਜੀਮੈਂਟ ਵਿੱਚ ਤੈਨਾਤ ਕੁਲਦੀਪ ਸਿੰਘ ਆਪਣੇ ਪਿੱਛੇ 14 ਸਾਲ ਤੇ 9 ਸਾਲ ਦੀਆਂ ਦੋ ਬੇਟੀਆਂ ਛੱਡ ਗਏ ਹਨ । ਅੱਜ ਦੇਰ ਸ਼ਾਮ ਸ੍ਰੀ ਕੀਰਤਪੁਰ ਸਾਹਿਬ ਦੇ ਸ਼ਮਸ਼ਾਨ ਘਾਟ ਵਿਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿਸ ਵਿੱਚ ਫੌਜੀ ਜਵਾਨਾਂ ਤੋਂ ਇਲਾਵਾ ਇਲਾਕੇ ਦੇ ਹਜ਼ਾਰਾਂ ਲੋਕ ਸ਼ਾਮਿਲ ਹੋਏ ਤੇ ਆਪਣੀਆਂ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ ।