ਵਿਆਹ ਤੋਂ 2 ਮਹੀਨੇ ਬਾਅਦ ਨਵਵਿਆਹੁਤਾ ਨੇ ਕੀਤੀ ਖੁਦਕੁਸ਼ੀ

ਬਟਾਲਾ 'ਚ ਨਵ ਵਿਆਹੁਤਾ ਵਲੋਂ ਫਾਹਾ ਲੈਕੇ ਆਪਣੀ ਜੀਵਨਲੀਲਾ ਸਮਾਪਤ ਕਰਨ ਦੀ ਖ਼ਬਰ ਸਾਹਮਣੇ ਆਈ ਹੈ।

ਵਿਆਹ ਤੋਂ 2 ਮਹੀਨੇ ਬਾਅਦ ਨਵਵਿਆਹੁਤਾ ਨੇ ਕੀਤੀ ਖੁਦਕੁਸ਼ੀ

ਪਰਮਵੀਰ ਰਿਸ਼ੀ/ਗੁਰਦਾਸਪੁਰ: ਬਟਾਲਾ 'ਚ ਨਵ ਵਿਆਹੁਤਾ ਵਲੋਂ ਫਾਹਾ ਲੈਕੇ ਆਪਣੀ ਜੀਵਨਲੀਲਾ ਸਮਾਪਤ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਦਾ ਦੋ ਮਹੀਨੇ ਪਹਿਲਾਂ ਵਿਆਹ ਹੋਇਆ ਸੀ।

ਦੱਸਣਯੋਗ ਹੈ ਕਿ ਸਹੁਰਾ ਪਰਿਵਾਰ ਵਲੋਂ ਵਿਆਹ ਤੋਂ 10 ਦਿਨਾਂ ਬਾਅਦ ਹੀ ਲੜਕੀ ਨੂੰ ਉਸ ਦੇ ਪੇਕੇ ਭੇਜ ਦਿੱਤਾ ਸੀ, ਜਿਸ 'ਚ ਲੜਕੀ ਵਲੋਂ ਆਪਣੇ ਪੇਕੇ ਪਰਿਵਾਰ 'ਚ ਪੱਖੇ ਨਾਲ ਫਾਹਾ ਲੈਕੇ ਖੁਦਕੁਸ਼ੀ ਕਰ ਲਈ ਗਈ।

ਇਸ ਸਬੰਧੀ ਮ੍ਰਿਤਕਾ ਦੇ ਰਿਸ਼ਤੇਦਾਰਾਂ ਦਾ ਕਹਿਣਾ ਕਿ ਸਹੁਰਾ ਪਰਿਵਾਰ 'ਚ ਕੁਝ ਘਰੇਲੂ ਝਗੜਾ ਹੋਣ ਕਾਰਨ ਉਕਤ ਲੜਕੀ ਨੂੰ ਉਸਦਾ ਸਹੁਰਾ ਪਰਿਵਾਰ ਵਿਆਹ ਤੋਂ ਦਸ ਦਿਨ ਬਾਅਦ ਹੀ ਪੇਕੇ ਛੱਡ ਗਿਆ ਸੀ, ਜਿਸ ਕਾਰਨ ਮ੍ਰਿਤਕਾ ਮਾਨਸਿਕ ਪ੍ਰੇਸ਼ਾਨ ਰਹਿੰਦੀ ਸੀ ਅਤੇ ਉਸ ਵਲੋਂ ਖੁਦਕੁਸ਼ੀ ਕਰ ਲਈ ਗਈ।

ਇਸ ਮਾਮਲੇ ਕੀ ਕਹਿਣਾ ਹੈ ਪੁਲਿਸ ਅਧਿਕਾਰੀ ਦਾ...
ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਕਬਜੇ 'ਚ ਲੈ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਮ੍ਰਿਤਕ ਪਰਿਵਾਰ ਦੇ ਬਿਆਨਾਂ 'ਤੇ ਮਾਮਲੇ 'ਚ ਅਗਲੀ ਕਾਰਵਾਈ ਕੀਤੀ ਜਾਵੇਗੀ।

WATCH LIVE TV