Sushant Case: ਆ ਗਈ ਰਿਆ ਚੱਕਰਵਰਤੀ ਦੀ ਵਾਰੀ, NCB ਨੇ ਕੀਤਾ ਗ੍ਰਿਫਤਾਰ

ਇਸ ਤੋਂ ਪਹਿਲਾਂ ਡਰੱਗ ਮਾਮਲੇ 'ਚ  NCB ਨੇ ਰਿਆ ਦੇ ਭਰਾ ਨੂੰ ਗ੍ਰਿਫਤਾਰ ਕੀਤਾ ਸੀ। 

Sushant Case: ਆ ਗਈ ਰਿਆ ਚੱਕਰਵਰਤੀ ਦੀ ਵਾਰੀ, NCB ਨੇ ਕੀਤਾ ਗ੍ਰਿਫਤਾਰ
ਫਾਈਲ ਫੋਟੋ

ਨਵੀਂ ਦਿੱਲੀ: ਸੁਸ਼ਾਂਤ ਸਿੰਘ ਰਾਜਪੂਤ ਦੇ ਮੌਤ ਮਾਮਲੇ 'ਚ ਡਰੱਗ ਐਂਗਲ ਦੀ ਜਾਂਚ ਕਰ ਰਹੀ NCB ਨ ਰਿਆ ਚੱਕਰਵਰਤੀ ਨੂੰ ਗ੍ਰਿਫਤਾਰ ਕਰ ਲਿਆ ਹੈ।  ਇਸ ਤੋਂ ਪਹਿਲਾਂ ਡਰੱਗ ਮਾਮਲੇ 'ਚ  NCB ਨੇ ਰਿਆ ਦੇ ਭਰਾ ਨੂੰ ਗ੍ਰਿਫਤਾਰ ਕੀਤਾ ਸੀ। 

ਉਸ ਤੋਂ 3 ਦਿਨ 'ਚ ਕਰੀਬ 30 ਘੰਟੇ ਤੱਕ ਕੀਤੀ ਪੁੱਛਗਿੱਛ ਕੀਤੀ ਗਈ, ਜਿਸ ਦੌਰਾਨ ਉਸ ਨੇ ਇਹ ਗੱਲ ਕਬੂਲੀ ਕਿ ਉਹ ਸੁਸ਼ਾਂਤ ਨੂੰ ਡਰੱਗ ਮੁਹਈਆ ਕਰਵਾਉਂਦੀ ਸੀ ਅਤੇ ਉਹ ਖੁਦ ਵੀ ਡਰੱਗ ਲੈਂਦੀ ਸੀ। 

ਐਤਵਾਰ ਅਤੇ ਸੋਮਵਾਰ ਨੂੰ ਹੋਈ ਪੁੱਛਗਿਛ ਦੇ ਬਾਅਦ ਅੱਜ ਤੀਸਰੇ ਦਿਨ ਵੀ ਪੁੱਛਗਿਛ ਲਈ ਰਿਆ ਚੱਕਰਵਰਤੀ  ( Rhea Chakraborty )  ਨੂੰ NCB ਨੇ ਬੁਲਾਇਆ ਸੀ। 10 . 35 ਮਿੰਟ ਉੱਤੇ ਰਿਆ NCB ਦਫਤਰ ਪਹੁੰਚੀ ਅਤੇ ਕਰੀਬ ਸਵਾ ਤਿੰਨ ਵਜੇ ਉਸਦੀ ਗਿਰਫਤਾਰੀ ਦੀ ਖਬਰ ਆਈ। 

Watch Live Tv-