ਤਰਨਤਾਰਨ ਦੇ ਇਸ ਘਰ ਵਿੱਚ ਬਣੀ ਸੀ ਜ਼ਹਿਰੀਲੀ ਸ਼ਰਾਬ,ਜ਼ੀ ਮੀਡੀਆ 'ਤੇ ਖ਼ਬਰ ਚੱਲੀ ਤਾਂ ਹੁਣ ਜਾਗੀ ਪੁਲਿਸ

 ਜ਼ਹਿਰੀਲੀ ਸ਼ਰਾਬ ਮਾਮਲੇ ਨਾਲ ਜੁੜੀ ਵੱਡੀ ਖ਼ਬਰ 

 ਤਰਨਤਾਰਨ ਦੇ ਇਸ ਘਰ ਵਿੱਚ ਬਣੀ ਸੀ ਜ਼ਹਿਰੀਲੀ ਸ਼ਰਾਬ,ਜ਼ੀ ਮੀਡੀਆ 'ਤੇ ਖ਼ਬਰ ਚੱਲੀ ਤਾਂ ਹੁਣ ਜਾਗੀ ਪੁਲਿਸ
ਜ਼ਹਿਰੀਲੀ ਸ਼ਰਾਬ ਮਾਮਲੇ ਨਾਲ ਜੁੜੀ ਵੱਡੀ ਖ਼ਬਰ

ਮਨੀਸ਼ ਸ਼ਰਮਾ/ਤਰਨਤਾਰਨ : ਤਰਨਤਾਰਨ ਵਿੱਚ ਜ਼ਹਿਰੀਲੀ ਸ਼ਰਾਬ (Tarantaran Poison Liqour) ਨਾਲ ਜਿੰਨਾਂ 20 ਲੋਕਾਂ ਦੀ ਮੌਤ ਹੋਈ ਹੈ ਉਹ ਸ਼ਰਾਬ ਜਿਸ ਘਰ ਵਿੱਚ ਬਣੀ ਸੀ ਉੱਥੇ ਜ਼ੀ ਮੀਡੀਆ ਦੀ ਟੀਮ ਪਹੁੰਚ ਗਈ ਹੈ, ਜਿੱਥੇ ਹੁਣ ਤੱਕ ਪੁਲਿਸ ਦੀ ਟੀਮ ਨਹੀਂ ਪਹੁੰਚੀ ਸੀ, ਮ੍ਰਿਤਕਾਂ ਦੇ ਪਰਿਵਾਰਾਂ ਨਾਲ ਗੱਲ ਕਰਨ ਤੋਂ ਬਾਅਦ ਜ਼ੀ ਪੰਜਾਬ ਹਰਿਆਣਾ ਦੀ ਟੀਮ ਨੇ ਮੁਲਜ਼ਮ ਬਾਜੀ ਦੇ ਘਰ ਪਹੁੰਚੀ ਜਿਸ ਦੇ ਘਰ ਵਿੱਚ ਸ਼ਰਾਬ ਬਣੀ ਸੀ,ਬਾਜੀ ਫ਼ਿਲਹਾਲ ਫ਼ਰਾਰ ਦੱਸਿਆ ਜਾ ਰਿਹਾ ਹੈ ਪਰ ਜ਼ੀ ਮੀਡੀਆ ਦੀ ਟੀਮ ਨੇ ਬਾਜੀ ਦੀ ਮਾਂ ਮਨਜੀਤ ਕੌਰ  ਨਾਲ ਗੱਲਬਾਤ ਕੀਤੀ ਜਿਸ ਨੇ ਮੰਨਿਆ ਕਿ ਉਨ੍ਹਾਂ ਦੇ ਘਰ ਅੰਡਰ ਗਰਾਉਂਡ ਸ਼ਰਾਬ (Under Ground Liqour) ਬਣ ਦੀ ਸੀ ਅਤੇ ਉਹ ਆਪ ਸ਼ਰਾਬ ਵੇਚ ਦੀ ਸੀ ਨਾ ਕਿ ਉਸ ਦਾ ਪੁੱਤਰ ਬਾਜੀ,ਜਦਕਿ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਬਾਜੀ ਸ਼ਰਾਬ ਵੇਚਦਾ ਸੀ,ਸਵਾਲ ਇਹ ਉਠ ਰਿਹਾ ਹੈ ਕਿ ਮਾਂ ਮਨਜੀਤ ਕੌਰ ਪੁੱਤਰ ਬਾਜੀ ਨੂੰ ਬਚਾਉਣ ਲਈ ਆਪਣਾ ਨਾਂ ਸਾਹਮਣੇ ਲਿਆ ਰਹੀ ਹੈ? ਜਾਂ ਫਿਰ ਪੂਰਾ ਪਰਿਵਾਰ ਹੀ ਇਸ ਸ਼ਰਾਬ ਦੇ ਧੰਦੇ ਵਿੱਚ ਸ਼ਾਮਲ ਸੀ ?
   
ਬਾਜੀ ਦਾ ਘਰ ਤਰਨਤਾਰਨ ਦੇ ਇੱਕ ਨਿੱਜੀ ਪੈਲੇਸ ਦੇ ਸਾਹਮਣੇ ਹੈ, ਜ਼ੀ ਮੀਡੀਆ ਨਾਲ ਗੱਲਬਾਤ ਦੌਰਾਨ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਨੂੰ ਵੀ ਦੱਸਿਆ ਸੀ ਕਿ ਉਨ੍ਹਾਂ ਨੇ ਸ਼ਰਾਬ ਬਾਜੀ ਦੇ ਘਰ  ਤੋਂ ਲਈ ਸੀ ਪਰ ਇਸ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਹੀ ਨਹੀਂ ਕੀਤੀ ਹੁਣ ਜਦੋਂ ਜ਼ੀ ਮੀਡੀਆ ਦੀ ਟੀਮ ਪਹੁੰਚੀ ਤਾਂ ਪੁਲਿਸ ਵੀ ਬਾਜੀ ਦੇ ਘਰ ਪਹੁੰਚੀ ਅਤੇ ਜਿਸ ਥਾਂ 'ਤੇ ਅੰਡਰ ਗਰਾਉਂਡ ਸ਼ਰਾਬ ਬਣ ਦੀ ਹੈ ਉਸ ਥਾਂ 'ਤੇ ਜਾਕੇ ਤਫ਼ਤੀਸ਼ ਕੀਤੀ, ਪੁਲਿਸ ਨੇ ਬਾਜੀ ਦੀ ਮਾਂ ਮਨਜੀਤ ਕੌਰ ਨੂੰ ਵੀ ਆਪਣੇ ਨਾਲ ਪੁੱਛ ਗਿੱਛ ਲਈ ਲੈ ਗਈ ਹੈ

ਜ਼ਹਿਰੀਲੀ ਸ਼ਰਾਬ ਨਾਲ ਜੁੜੇ ਸਵਾਲ 

- ਪੰਜਾਬ ਪੁਲਿਸ ਜ਼ਹਿਰੀਲੀ ਸ਼ਰਾਬ ਕਾਂਡ ਦੀ ਜਾਂਚ ਵਿੱਚ 5 ਟੀਮਾਂ ਬਣਾਉਣ ਦਾ ਦਾਅਵਾ ਕਰ ਰਹੀ ਹੈ ਤਾਂ ਪੀੜਤ ਪਰਿਵਾਰਾਂ ਦੀ ਸ਼ਿਕਾਇਤ 'ਤੇ ਹੁਣ ਤੱਕ ਬਾਜੀ ਦੇ ਘਰ ਦਬਿਸ਼ ਕਿਉਂ ਨਹੀਂ ਮਾਰੀ ਗਈ ?
- ਜ਼ੀ ਪੰਜਾਬ ਹਰਿਆਣਾ ਦੇ ਕੈਮਰੇ ਜਦੋਂ ਪਹੁੰਚੇ ਤਾਂ ਹੀ ਕਿਉਂ ਪੁਲਿਸ ਟੀਮ ਪਹੁੰਚੀ ?
- ਕੀ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪੁਲਿਸ ?
- ਕੀ ਪੁਲਿਸ ਅਤੇ ਨਸ਼ਾ ਸਮਗਲਰਾਂ ਦਾ ਨੈੱਕਸਸ ਹੈ ?
- ਜੇਕਰ  ਇਸੇ ਤਰ੍ਹਾਂ ਪੁਲਿਸ ਦੀ ਜਾਂਚ ਚੱਲੀ ਤਾਂ ਕਿ ਪੀੜਤ ਪਰਿਵਾਰਾਂ ਨੂੰ ਕਿਵੇਂ ਮਿਲੇਗਾ  ਇਨਸਾਫ਼ ?
- DGP ਪੰਜਾਬ ਅਤੇ ਸਰਕਾਰ ਦੀ ਜਾਂਚ 'ਤੇ ਕਿਵੇਂ ਕਰੇਗੀ ਜਨਤਾ ਭਰੋਸਾ ?
- 39 ਮੌਤਾਂ ਦੇ ਗੁਣੇ- ਗਾਰਾਂ ਤੋਂ ਕਿਵੇਂ ਉੱਠੇਗਾ ਪਰਦਾ ?
- ਕਿਵੇਂ ਸਰਕਾਰ  ਯਕੀਨ ਕਰਵਾਏਗੀ ਕਿ ਸੂਬੇ 'ਚ ਹੁਣ ਨਹੀਂ ਵਾਪਰੇਗਾ ਜ਼ਹਿਰੀਲੀ ਸ਼ਰਾਬ ਕਾਂਡ  ?
- ਸਭ ਤੋਂ ਵੱਡਾ ਸਵਾਲ ਕਿ ਵਾਕਿਆ ਹੀ ਸਰਕਾਰ ਨਸ਼ੇ ਨੂੰ ਖ਼ਤਮ ਕਰਨ ਦੇ ਵਾਅਦੇ 'ਤੇ ਸੰਜੀਦਾ ਹੈ ?