ਸ਼ੱਕੀ ਹਲਾਤਾਂ 'ਚ ਮਿਲੀ ਟ੍ਰੈਫਿਕ ਕਰਮੀ ਦੀ ਲਾਸ਼, ਪੁਲਿਸ ਕਰ ਰਹੀ ਇਸ ਐਂਗਲ ਨਾਲ ਜਾਂਚ

ਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ  ਕਸਬਾ ਗੋਲੇਵਾਲਾ  ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਲੋਕਾਂ ਨੇ ਵੇਖਿਆ ਕਿ ਇਕ ਟਰੈਫਿਕ ਪੁਲਿਸ ਕਰਮੀ ਦੀ ਲਾਸ਼ ਰੁੱਖ ਨਾਲ ਲੱਟਕੀ ਹੋਈ ਹੈ

ਸ਼ੱਕੀ ਹਲਾਤਾਂ 'ਚ ਮਿਲੀ ਟ੍ਰੈਫਿਕ ਕਰਮੀ ਦੀ ਲਾਸ਼, ਪੁਲਿਸ ਕਰ ਰਹੀ ਇਸ ਐਂਗਲ ਨਾਲ ਜਾਂਚ
ਸ਼ੱਕੀ ਹਾਲਾਤਾਂ ਚ ਮਿਲੀ ਪੁਲਿਸ ਕਰਮੀ ਦੀ ਲਾਸ਼

ਦੇਵਾਨੰਦ ਸ਼ਰਮਾ/ਫ਼ਰੀਦਕੋਟ : ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ  ਕਸਬਾ ਗੋਲੇਵਾਲਾ  ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਲੋਕਾਂ ਨੇ ਵੇਖਿਆ ਕਿ ਇਕ ਟਰੈਫਿਕ ਪੁਲਿਸ ਕਰਮੀ ਦੀ ਲਾਸ਼ ਰੁੱਖ ਨਾਲ ਲੱਟਕੀ ਹੋਈ ਹੈ ਜਿਸ ਤੋਂ ਬਾਅਦ ਲੋਕਾਂ ਨੇ ਆਨਨ ਫਾਨਨ ਵਿਚ  ਉਸ ਪੁਲਿਸ ਨੂੰ ਸੂਚਨਾ ਦਿੱਤੀ. ਸਥਾਨਕ ਟੀਮ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਰੁੱਖ ਤੋਂ ਹਟਾਇਆ ਅਤੇ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ.  

ਸ਼ੱਕੀ ਹਾਲਾਤਾਂ ਚ ਮਿਲੀ ਪੁਲਿਸ ਕਰਮੀ ਦੀ ਲਾਸ਼  
ਮ੍ਰਿਤਕ ਦੀ ਪਛਾਣ ਸਤਨਾਮ ਸਿੰਘ ਦੇ ਤੌਰ ਤੇ ਹੋਈ ਹੈ ਦੱਸਿਆ ਜਾ ਰਿਹਾ ਸੀ ਕਿ ਮ੍ਰਿਤਕ ਸਤਨਾਮ ਸਿੰਘ ਜ਼ਿਲ੍ਹੇ ਦੇ ਕਸਬਾ ਸਾਦਿਕ ਵਿਚ ਟ੍ਰੈਫਿਕ ਪੁਲਸ ਚ ਤੈਨਾਤ ਸੀ ਮ੍ਰਿਤਕ ਦੀ ਲਾਸ਼ ਸ਼ੱਕੀ ਹਲਾਤਾਂ ਵਿਚ ਰੁੱਖ ਨਾਲ ਲਟਕ ਰਹੀ ਸੀ. ਪੁਲੀਸ ਵੱਲੋਂ ਮ੍ਰਿਤਕ ਦੀ ਮੌਤ ਦੀ ਜਾਂਚ ਹਰ ਐਂਗਲ ਨਾਲ ਕੀਤੀ ਜਾ ਰਹੀ ਹੈ ਪਹਿਲੀ ਜਾਂਚ ਦੇ ਵਿੱਚ ਮਾਮਲਾ ਖੁਦਕੁਸ਼ੀ ਦਾ  ਜਾਪ ਰਿਹਾ ਸੀ ਪਰ ਜਿਸ ਹਿਸਾਬ ਨਾਲ ਮ੍ਰਿਤਕ ਦੀ ਲਾਸ਼ ਰੁੱਖ ਨਾ ਲੱਗੀ ਸੀ ਕਿ ਉਸ ਦੇ ਸਰੀਰ ਦਾ ਅੱਧਾ ਹਿੱਸਾ ਜ਼ਮੀਨ ਨਾਲ ਲੱਗ ਰਿਹਾ ਸੀ ਪੁਲਿਸ ਨੂੰ ਕਤਲ  ਦਾ ਸ਼ੱਕ ਵੀ ਹੈ ਇਸ ਲਈ ਪੁਲਿਸ  ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ

WATCH LIVE TV