ਲਾਪਤਾ ਚਿਕਨ ਕਾਰਨਰ ਦੇ ਮਾਲਿਕ ਦੀ ਇਸ ਹਾਲਤ ਵਿਚ ਮਿਲੀ ਲਾਸ਼ ਪੁਲਿਸ ਨੇ 9 ਲੋਕਾਂ ਉੱਤੇ ਕੀਤਾ ਮਾਮਲਾ ਦਰਜ
Advertisement

ਲਾਪਤਾ ਚਿਕਨ ਕਾਰਨਰ ਦੇ ਮਾਲਿਕ ਦੀ ਇਸ ਹਾਲਤ ਵਿਚ ਮਿਲੀ ਲਾਸ਼ ਪੁਲਿਸ ਨੇ 9 ਲੋਕਾਂ ਉੱਤੇ ਕੀਤਾ ਮਾਮਲਾ ਦਰਜ

ਲੁਧਿਆਣਾ ਵਿਖੇ ਰਿਸ਼ੀ ਨਗਰ ਦਾ ਚਿਕਨ ਕਾਰਨਰ ਮਾਲਕ ਸ਼ੁੱਕਰਵਾਰ ਤੋਂ ਲਾਪਤਾ ਸੀ ਪਰ ਪੁਲਿਸ ਵੱਲੋਂ ਇਸ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। 

 ਚਿਕਨ ਕਾਰਨਰ ਮਾਲਕ ਨੇ ਰਿਸ਼ਤੇਦਾਰਾਂ ਤੋਂ ਪ੍ਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਲਈ

ਭਾਰਤ ਸ਼ਰਮਾ/ਲੁਧਿਆਣਾ : ਲੁਧਿਆਣਾ ਵਿਖੇ ਰਿਸ਼ੀ ਨਗਰ ਦਾ ਚਿਕਨ ਕਾਰਨਰ ਮਾਲਕ ਸ਼ੁੱਕਰਵਾਰ ਤੋਂ ਲਾਪਤਾ ਸੀ ਪਰ ਪੁਲਿਸ ਵੱਲੋਂ ਇਸ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। ਚਿਕਨ ਕਾਰਨਰ ਮਾਲਕ ਨੇ ਰਿਸ਼ਤੇਦਾਰਾਂ ਤੋਂ ਪ੍ਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਲਈ।

ਲਾਪਤਾ ਕਾਰੋਬਾਰੀ ਦੀ ਲਾਸ਼ ਪੁਲਿਸ ਨੇ ਬਰਾਮਦ ਕਰ ਲਈ। ਲੁਧਿਆਣਾ ਪੁਲਿਸ ਨਾਲ ਤਾਲਮੇਲ ਕਰਦਿਆਂ ਉਸਨੇ ਮ੍ਰਿਤਕ ਗੁਰਪਾਲ ਸਿੰਘ ਉਰਫ ਹੈਪੀ (44) ਦੀ ਮ੍ਰਿਤਕ ਦੇਹ ਨੂੰ ਉਸਦੇ ਰਿਸ਼ਤੇਦਾਰ ਦੇ ਹਵਾਲੇ ਕਰ ਦਿੱਤਾ। ਥਾਣਾ ਪੀਏਯੂ ਦੀ ਪੁਲਿਸ ਨੂੰ ਸੁਸਾਈਡ ਨੋਟ ਮਿਲਿਆ ਹੈ। ਇਸ ਦੇ ਅਧਾਰ ‘ਤੇ ਦੋਸ਼ੀ ਕਿਰਪਾਲ, ਗੁਰਦੀਪ, ਗੀਤਾ, ਮਿੰਨੀ, ਰਿੱਕੀ ਅਤੇ ਹੋਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। 

 SHO ਜਸਕੰਵਲ ਸਿੰਘ ਨੇ ਦੱਸਿਆ ਕਿ ਗੁਰਪਾਲ ਦਾ ਖ਼ੁਦ ਦਾ ਬੋਨ ਐਂਡ ਸਪਾਈਸੀ ਨਾਮ ਦਾ ਰੈਸਟੋਰੈਂਟ ਸੀ ਉਸ ਦਾ ਆਪਣੇ ਰਿਸ਼ਤੇਦਾਰਾਂ ਦੇ ਨਾਲ ਪੈਸਿਆਂ ਦਾ ਲੈਣ ਦੇਣ ਸੀ ਇਸ ਕਰਕੇ ਉਹ ਕਾਫੀ ਦਿਨਾਂ ਤੋਂ ਪ੍ਰੇਸ਼ਾਨ ਸੀ. ਸ਼ੁੱਕਰਵਾਰ ਸ਼ਾਮ ਨੂੰ ਆਪਣੀ ਐਕਟਿਵਾ ਲੈ ਕੇ ਘਰੋਂ ਨਿਕਲਿਆ ਅਤੇ ਆਪਣਾ ਮੋਬਾਇਲ  ਤੇ ਪਰਸ ਘਰ ਹੀ ਛੱਡ ਗਿਆ.  ਕਾਫੀ ਦੇਰ ਬਾਅਦ ਜਦ ਗੁਰਪਾਲ ਵਾਪਸ ਨਹੀਂ ਆਇਆ ਤਾਂ ਉਸ ਦੇ ਘਰਵਾਲਿਆਂ ਨੇ ਸਾਰੀ ਜਗ੍ਹਾ ਤਲਾਸ਼ ਕੀਤੀ ਅਤੇ ਥਾਣਾ ਪੀਏਯੂ ਨੂੰ ਸ਼ਹਿ ਦਿੱਤੀ ਸ਼ਨੀਵਾਰ ਸਵੇਰੇ ਈਸੇਵਾਲ ਪੁਲ ਦੇ ਕੋਲ ਪੁਲਿਸ ਨੂੰ ਇਕ ਐਕਟਿਵਾ ਮਿਲੀ 

ਐਕਟਿਵਾ ਵਿੱਚੋਂ ਮਿਲਿਆ ਸੁਸਾਈਡ ਨੋਟ  
ਪੁਲਿਸ ਨੇ  ਜਦ ਗੁਰਪਾਲ ਦੇ ਘਰਵਾਲਿਆਂ ਨੂੰ ਐਕਟਿਵਾ ਬਾਰੇ ਪੁੱਛਿਆ ਤੇ ਉਨ੍ਹਾਂ ਨੇ ਉਸ ਦੀ ਸ਼ਨਾਖਤ ਕੀਤੀ ਇਸ ਤੋਂ ਬਾਅਦ ਗੋਤਾਖੋਰਾਂ ਦੇ ਵੱਲੋਂ ਨਹਿਰ ਦੇ ਵਿੱਚ  ਗੁਰਪਾਲ ਦੀ ਤਲਾਸ਼ ਕੀਤੀ ਗਈ ਇਸ ਦੌਰਾਨ ਉਨ੍ਹਾਂ ਨੂੰ ਗੁਰਪਾਲ ਦੀ ਲਾਸ਼ ਨਹਿਰ ਵਿੱਚੋਂ ਹੀ ਮਿਲੀ। ਗੁਰਪਾਲ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਗਿਆ.  ਗੁਰਪਾਲ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਵੀ ਸ਼ਨਾਖਤ ਵੀ ਕੀਤੀ। ਐਕਟਿਵਾ ਦੀ ਚੈਕਿੰਗ ਦੇ ਦੌਰਾਨ ਪੁਲਿਸ ਨੂੰ ਉਸ ਦੇ ਵਿਚ ਗੁਰਪਾਲ ਦਾ ਸੁਸਾਈਡ ਨੋਟ ਵੀ ਮਿਲਿਆ ਹੈ  ਜਿਸ ਦੇ ਵਿਚ ਉਸਨੇ ਆਪਣੀ ਮੌਤ ਦਾ ਜ਼ਿੰਮੇਵਾਰ ਆਪਣੇ ਕੁਝ ਰਿਸ਼ਤੇਦਾਰਾਂ ਨੂੰ ਦੱਸਿਆ ਹੈ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ

WATCH LIVE TV

Trending news