ਝੂਠੀ ਅਣਖ ਦੀ ਖਾਤਰ ਲੜਕੀ ਦੇ ਪਿਓ ਨੇ ਕੀਤੇ 4 ਕਤਲ, ਲੜਕੇ ਪਰਿਵਾਰ ਨੇ ਲਾਈ ਇਨਸਾਫ਼ ਦੀ ਗੁਹਾਰ
Advertisement

ਝੂਠੀ ਅਣਖ ਦੀ ਖਾਤਰ ਲੜਕੀ ਦੇ ਪਿਓ ਨੇ ਕੀਤੇ 4 ਕਤਲ, ਲੜਕੇ ਪਰਿਵਾਰ ਨੇ ਲਾਈ ਇਨਸਾਫ਼ ਦੀ ਗੁਹਾਰ

ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਗੁਰਦਾਸਪੁਰ ਦੇ  ਬਟਾਲਾ ਵਿਚ  ਪ੍ਰੇਮ ਦੇ ਮਾਮਲੇ ਵਿੱਚ ਇੱਕ ਲੜਕੀ ਦੇ ਪਰਿਵਾਰ ਵਾਲਿਆਂ ਨੇ ਲੜਕੇ ਦੇ ਪਰਿਵਾਰ ਉੱਤੇ ਹਮਲਾ ਕਰ ਦਿੱਤਾ. 

ਝੂਠੀ ਅਣਖ ਦੀ ਖਾਤਰ ਲੜਕੀ ਦੇ  ਪਿਓ ਨੇ ਕੀਤੇ 4 ਕਤਲ, ਲੜਕੇ ਪਰਿਵਾਰ ਨੇ ਲਾਈ ਇਨਸਾਫ਼ ਦੀ ਗੁਹਾਰ

ਪਰਮਵੀਰ ਰਿਸ਼ੀ/ਗੁਰਦਾਸਪੁਰ : ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਗੁਰਦਾਸਪੁਰ ਦੇ  ਬਟਾਲਾ ਵਿਚ  ਪ੍ਰੇਮ ਦੇ ਮਾਮਲੇ ਵਿੱਚ ਇੱਕ ਲੜਕੀ ਦੇ ਪਰਿਵਾਰ ਵਾਲਿਆਂ ਨੇ ਲੜਕੇ ਦੇ ਪਰਿਵਾਰ ਉੱਤੇ ਹਮਲਾ ਕਰ ਦਿੱਤਾ. ਮਾਮਲਾ ਇੰਨਾ ਵਧ ਗਿਆ ਕਿ ਲੜਕੀ ਦੇ ਪਰਿਵਾਰ ਪਾਸਿਓਂ ਫਾਇਰਿੰਗ ਸ਼ੁਰੂ ਹੋ ਗਈ. ਫਾਇਰਿੰਗ ਵਿਚ ਲੜਕੇ ਪੱਖ ਦੇ ਵੱਲੋਂ ਚਾਰ ਲੋਕਾਂ ਦੀ ਮੌਤ ਹੋ ਗਈ. ਦੋ ਦੀ ਮੌਤ ਮੌਕੇ ਤੇ ਹੀ ਹੋ ਗਈ ਜਦਕਿ ਦੋ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ. ਦੋ ਹੋਰ ਨੌਜਵਾਨ ਵੀ ਇਸ ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਏ ਹਨ. ਜ਼ਖ਼ਮੀਆਂ ਨੂੰ ਪਹਿਲਾਂ ਬਟਾਲਾ ਸਿਵਲ ਹਸਪਤਾਲ  ਫਿਰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਉਥੇ ਹੀ ਮ੍ਰਿਤਕਾਂ ਦੇ ਪੋਸਟਮਾਰਟਮ ਦੇ ਲਈ ਉਨ੍ਹਾਂ ਦੇ ਦੇਹਾਂਤ ਨੂੰ ਮੋਰਚਰੀ ਚ ਰਖਵਾ ਦਿੱਤਾ ਗਿਆ  

ਇਹ ਸੀ ਮਾਮਲਾ

ਐਤਵਾਰ ਸਵੇਰੇ ਪਿੰਡ ਬਲਰ ਵਾਲ ਤੋਂ ਇਕ ਪ੍ਰੇਮੀ ਜੋੜਾ ਘਰੋਂ ਫਰਾਰ ਹੋ ਗਿਆ. ਹਾਲਾਂਕਿ ਬਾਅਦ ਵਿਚ ਦੋਨੋਂ ਵਾਪਸ ਆ ਗਏ ਪਰ ਲੜਕੀ ਦਾ ਪਰਿਵਾਰ ਇਸ ਘਟਨਾ ਤੋਂ  ਖਫਾ ਹੋ ਗਿਆ ਅਤੇ ਲੜਕੀ ਦੇ ਪਰਿਵਾਰ ਨੇ ਖੇਤ ਚ ਕੰਮ ਕਰ ਰਹੇ ਲੜਕੇ ਦੇ ਪਰਿਵਾਰ ਵਾਲਿਆਂ ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਭਜਾ ਭਜਾ ਕੇ ਪਿਸਤੌਲ ਤੋਂ ਗੋਲੀਆਂ ਮਾਰੀਆਂ. ਜਿਸ ਵਿੱਚ ਦੋ ਦੀ ਥਾਂ ਥਾਂ ਤੇ ਹੀ ਮੌਤ ਹੋ ਗਈ ਅਤੇ ਦੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ.  ਇਸ ਘਟਨਾ 'ਚ ਦੋ ਹੋਰ ਲੋਕ ਗੰਭੀਰ ਜ਼ਖ਼ਮੀ ਹੋਏ ਸਨ. ਮਰਨ ਵਾਲਿਆਂ ਵਿਚ ਲਡ਼ਕੇ ਦੇ ਦਾਦਾ ਪਿਤਾ ਭਰਾ ਤੇ ਚਚੇਰਾ ਭਰਾ ਸ਼ਾਮਲ ਹੈ. ਜਦ ਕਿ ਇਕ ਸਕਾ ਭਰਾ ਅਤੇ ਚਚੇਰਾ ਭਰਾ ਗੰਭੀਰ ਜ਼ਖਮੀ ਹੋਏ ਹਨ.

ਕਾਬਿਲੇਗੌਰ ਹੈ ਕਿ ਲੜਕੀ ਦਾ ਪਿਤਾ ਮੌਜੂਦਾ ਪੰਚ ਹੈ ਜਦਕਿ ਲੜਕੇ ਦਾ ਪਰਿਵਾਰ ਖੇਤੀਬਾੜੀ ਦਾ ਕੰਮ ਕਰਦਾ ਹੈ.  ਸੁਖਵਿੰਦਰ ਸਿੰਘ ਦੇ ਪੁੱਤਰ ਜਰਮਨ ਦੇ ਆਪਣੇ ਹੀ ਪਿੰਡ ਦੀ ਪੰਚ ਸੁਖਜਿੰਦਰ ਸਿੰਘ ਦੀ ਕੁੜੀ ਨਾਲ ਪ੍ਰੇਮ ਸੰਬੰਧ ਸੀ ਇਸ ਦੇ ਚਲਦੇ ਉਹ ਦੋਵੇਂ ਐਤਵਾਰ ਨੂੰ ਸਵੇਰੇ ਘਰੋਂ ਭੱਜ ਗਏ ਸਨ.  ਪਰ ਕੁਝ ਦੇਰ ਮਗਰੋਂ ਵਾਪਸ ਆ ਗਏ ਜਿਸ ਤੋਂ ਬਾਅਦ ਦੋਨਾਂ ਆਪਣੇ ਘਰ ਤੋਂ ਚਲੇ ਗਏ ਸੀ. ਪਰ ਉਨ੍ਹਾਂ ਦੀ ਇਸ ਹਰਕਤ ਤੋਂ ਖਫਾ ਲੜਕੀ ਦੇ ਪਿਤਾ ਸੁਖਜਿੰਦਰ ਸਿੰਘ ਆਪਣੇ ਇੱਕ ਹੋਰ ਸਾਥੀ ਦੇ ਨਾਲ ਲੜਕੇ ਦੇ ਖੇਤ ਵਿੱਚ ਗਿਆ ਤੇ ਉਥੇ ਘਟਨਾ ਨੂੰ ਅੰਜਾਮ ਦਿੱਤਾ ਤੇ ਉਸ ਤੋਂ ਬਾਅਦ ਉਹ ਫਰਾਰ ਹੋ ਗਏ.  ਪੁਲਿਸ ਇਸ ਮਾਮਲੇ ਵਿੱਚ ਪੁੱਛਗਿੱਛ ਕਰ ਰਹੀ ਹੈ.  

ਪਰ ਪੀਡ਼ਤ ਬਖ਼ਸ਼ ਦੇ ਲੋਕ ਪੁਲਸ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹਨ ਇਸ ਕਰਕੇ ਉਨ੍ਹਾਂ ਨੇ ਮ੍ਰਿਤਕ ਦੇਹਾਂ ਰੱਖ ਕੇ ਪ੍ਰਦਰਸ਼ਨ ਕਰ ਰਹੇ ਹਨ ਉਨ੍ਹਾਂ ਨੇ ਇਸ ਮਾਮਲੇ ਜਲਦ ਤੋਂ ਜਲਦ ਇਨਸਾਫ ਦੀ ਮੰਗ ਕੀਤੀ ਹੈ

Trending news