ਵਿਆਹ ਸਮਾਗਮ ਵਿੱਚੋਂ ਲਾੜੇ ਨੂੰ ਪੁਲਿਸ ਚੱਕ ਕੇ ਲੈ ਗਈ, ਪਰਿਵਾਰ ਨੇ ਸਾਹ 'ਚ ਸਾਹ ਆਇਆ,ਜਾਣੋ ਪੂਰਾ ਮਾਮਲਾ
Advertisement

ਵਿਆਹ ਸਮਾਗਮ ਵਿੱਚੋਂ ਲਾੜੇ ਨੂੰ ਪੁਲਿਸ ਚੱਕ ਕੇ ਲੈ ਗਈ, ਪਰਿਵਾਰ ਨੇ ਸਾਹ 'ਚ ਸਾਹ ਆਇਆ,ਜਾਣੋ ਪੂਰਾ ਮਾਮਲਾ

ਪਟਿਆਲਾ ਜ਼ਿਲ੍ਹੇ ਦੇ ਕਸਬਾ ਸਮਾਣਾ ਦੇ ਵਿੱਚ ਪੁਲਿਸ ਵਿਆਹ ਤੋਂ ਲਾੜੇ ਨੂੰ ਚੁੱਕ ਕੇ ਲੈ ਗਈ ਜਾਂਚ ਪੜਤਾਲ ਕਰਨ 'ਤੇ ਲਾੜੇ ਦਾ ਜੋ ਸੱਚ ਸਾਹਮਣੇ ਆਇਆ ਉਸ ਨੂੰ ਜਾਣ ਕੇ ਲਾੜੀ ਦੇ ਪਰਿਵਾਰ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ 

ਸਮਾਣਾ ਦੇ ਵਿੱਚ ਪੁਲਿਸ ਵਿਆਹ ਤੋਂ ਲਾੜੇ ਨੂੰ ਚੁੱਕ ਕੇ ਲੈ ਗਈ

ਚੰਡੀਗੜ੍ਹ : ਹਰ ਮਾਪਿਆਂ ਨੂੰ ਆਪਣੇ ਬੱਚੇ ਦੇ ਵਿਆਹ ਦਾ ਚਾਹ ਹੁੰਦਾ ਹੈ ਹਾਲਾਂਕਿ ਵਿਆਹ ਤੋਂ ਪਹਿਲਾਂ ਮੁੰਡਾ ਅਤੇ ਕੁੜੀ ਦੋਵਾਂ ਪਰਿਵਾਰਾਂ ਬਾਰੇ ਪੜਤਾਲ ਕਰਨੀ ਬਹੁਤ ਜ਼ਰੂਰੀ ਹੈ, ਨਹੀਂ ਤਾਂ ਅੱਗੇ ਮੁਸ਼ਕਲਾਂ ਪੇਸ਼ ਆ ਸਕਦੀਆਂ ਹਨ ਪੰਜਾਬ ਦੇ ਸਮਾਣਾ ਵਿੱਚ ਹੋਇਆ ਇੱਕ ਵਾਕਿਆ ਤੁਹਾਡੀ ਅੱਖਾਂ ਖੋਲ ਦੇਵੇਗਾ  

 ਪਟਿਆਲਾ ਜ਼ਿਲ੍ਹੇ ਦੇ ਕਸਬਾ ਸਮਾਣਾ ਦੇ ਵਿੱਚ ਪੁਲਿਸ ਵਿਆਹ ਤੋਂ ਲਾੜੇ ਨੂੰ ਚੁੱਕ ਕੇ ਲੈ ਗਈ ਜਾਂਚ ਪੜਤਾਲ ਕਰਨ 'ਤੇ ਲਾੜੇ ਦਾ ਜੋ ਸੱਚ ਸਾਹਮਣੇ ਆਇਆ ਉਸ ਨੂੰ ਜਾਣ ਕੇ ਲਾੜੀ ਦੇ ਪਰਿਵਾਰ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ ਪਰ ਸੱਚ ਜਾਣਨ ਤੋਂ ਬਾਅਦ ਲਾੜੀ  ਦੇ ਮਾਪਿਆਂ ਨੇ ਸੁੱਖ ਦਾ ਸਾਹ ਲਿਆ ਕਿਉਂਕਿ ਉਨ੍ਹਾਂ ਦੀ ਧੀ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚ ਗਈ ਸੀ  

ਇਹ ਸੀ ਮਾਮਲਾ

 ਦੈਨਿਕ ਭਾਸਕਰ ਵਿੱਚ ਛਪੀ ਖ਼ਬਰ ਦੇ ਮੁਤਾਬਕ ਬਲਬੇੜਾ ਪੁਲਿਸ ਮੁਖੀ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਲਾੜੇ ਨੂੰ ਵਿਆਹ ਤੋਂ ਗਿਰਫ਼ਤਾਰ ਕੀਤਾ ਗਿਆ ਹੈ ਕਿਉਂਕਿ ਉਹ ਬੀਤੇ ਸਾਲ ਇੱਕ ਕਤਲ ਦੇ ਮਾਮਲੇ ਵਿੱਚ ਮੁਲਜ਼ਮ ਸੀ ਅਤੇ ਭਗੌੜਾ ਸੀ  ਉਸ ਦਾ ਨਾਂ ਪੁਲਿਸ ਵੱਲੋਂ ਮੁਲਜ਼ਮਾਂ ਦੀ ਲਿਸਟ ਵਿੱਚ ਸ਼ਾਮਿਲ ਸੀ, ਸੁਖਬੀਰ ਵੱਲੋਂ ਉਸ ਦੇ ਵਿਆਹ ਦੀ ਖ਼ਬਰ ਮਿਲੀ ਸੀ ਜਿਸ ਆਧਾਰ 'ਤੇ ਕਾਰਵਾਈ ਕੀਤੀ ਗਈ ਮੁਖ਼ਬਰ ਨੇ ਦੱਸਿਆ ਕਿ  ਮੁਲਜ਼ਮ ਨੌਜਵਾਨ ਸਾਮਾਣਾ ਦੀ ਅਮਨ ਕਾਲੋਨੀ ਨਿਵਾਸੀ ਲੜਕੀ ਨਾਲ ਵਿਆਹ ਕਰਨ ਜਾ ਰਿਹਾ ਇਸ ਕਰਕੇ ਸਮਾਣਾ ਪੁਲਿਸ ਦੀ ਮਦਦ ਦੇ ਨਾਲ ਉਸ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ 2020  ਵਿੱਚ ਇੱਕ ਡਾਕਟਰ ਦੇ ਕਤਲ ਦੇ ਮਾਮਲੇ ਵਿੱਚ ਤਕਰੀਬਨ 20 ਤੋਂ 24 ਲੋਕਾਂ ਦੇ ਖਿਲਾਫ ਧਾਰਾ 302 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਇਸੇ ਮਾਮਲੇ ਵਿੱਚ ਉਹ ਨੌਜਵਾਨ ਵੀ ਮੁਲਜ਼ਮ ਸੀ  

ਹੁਣ ਜਦੋਂ ਵਿਆਹ ਤੋਂ ਪਹਿਲਾਂ ਹੀ ਲਾੜੀ ਦੇ ਘਰ ਵਾਲਿਆਂ ਨੂੰ ਲਾੜੇ ਦੀ ਅਸਲੀਅਤ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਵੀ ਸੁੱਖ ਦਾ ਸਾਹ ਲਿਆ ਅਤੇ ਕਿਹਾ ਕਿ ਸਾਡੀ ਬੱਚੀ ਦੀ ਜ਼ਿੰਦਗੀ ਬੱਚ ਗਈ

WATCH LIVE TV

Trending news