ਪੰਜਾਬ ਦੀ ਇਸ ਜੇਲ੍ਹ ਵਿੱਚ ਹੋਇਆ ਖ਼ੂਨ ਖ਼ਰਾਬਾ,ਡਿਊਟੀ ਦੇ ਰਹੇ ਮੁਲਾਜ਼ਮ 'ਤੇ ਕੀਤਾ ਵਾਰ
Advertisement

ਪੰਜਾਬ ਦੀ ਇਸ ਜੇਲ੍ਹ ਵਿੱਚ ਹੋਇਆ ਖ਼ੂਨ ਖ਼ਰਾਬਾ,ਡਿਊਟੀ ਦੇ ਰਹੇ ਮੁਲਾਜ਼ਮ 'ਤੇ ਕੀਤਾ ਵਾਰ

ਪੰਜਾਬ ਦੀਆਂ ਜੇਲ੍ਹਾਂ ਵਿੱਚ ਲਗਾਤਾਰ ਲੜਾਈ ਦੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ.

ਪੰਜਾਬ ਦੀ ਇਸ ਜੇਲ੍ਹ ਵਿੱਚ ਹੋਇਆ ਖ਼ੂਨ ਖ਼ਰਾਬਾ,ਡਿਊਟੀ ਦੇ ਰਹੇ ਮੁਲਾਜ਼ਮ 'ਤੇ ਕੀਤਾ ਵਾਰ

ਬਲਿੰਦਰ ਸਿੰਘ/ਪਟਿਆਲਾ : ਪੰਜਾਬ ਦੀਆਂ ਜੇਲ੍ਹਾਂ ਵਿੱਚ ਲਗਾਤਾਰ ਲੜਾਈ ਦੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ. ਭਾਵੇਂ ਹੀ ਜੇਲ੍ਹਾਂ ਵਿੱਚ ਪੁਖ਼ਤਾ ਇੰਤਜ਼ਾਮ ਦੇ ਲੱਖਾਂ ਦਾਅਵੇ ਕੀਤੇ ਜਾ ਰਹੇ ਹਨ, ਪਰ ਜੇਲ੍ਹਾਂ ਵਿੱਚ ਲੜਾਈ ਹੋਣ ਨਾਲ ਕਿਧਰੇ ਨਾ ਕਿਧਰੇ ਜੇਲ੍ਹ ਪ੍ਰਸ਼ਾਸਨ ਦੇ ਇੰਤਜ਼ਾਮਾ ਵੀ ਖੁੱਲ ਰਹੀ ਹੈ।   ਤਾਜ਼ਾ ਘਟਨਾ ਵੇਖਣ ਨੂੰ ਮਿਲੀ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ  ਜਿੱਥੇ ਹਵਾਲਾਤੀ ਵੱਲੋਂ ਕੈਦੀ ਦਰਸ਼ਨ ਸਿੰਘ ਦੇ ਸਿਰ 'ਤੇ ਤੇਜ਼ਧਾਰ ਨੁਕੀਲੀ ਚੀਜ਼ ਨਾਲ ਹਮਲਾ ਕਰਕੇ ਕੈਦੀ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜਿਸ ਨੂੰ ਨਾਭਾ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ।   ਉਸਦੇ ਸਿਰ ਤੇ ਦੋ ਥਾਵਾਂ 'ਤੇ ਸੱਟਾਂ ਲੱਗੀਆ,ਕੈਦੀ ਬੁਰੀ ਤਰ੍ਹਾਂ ਲਹੂ ਲੁਹਾਣ ਹੋਇਆ ਪਿਆ ਸੀ ਅਤੇ ਸਿਰ 'ਤੇ ਟਾਂਕੇ ਵੀ ਲੱਗੇ। 

ਦਰਅਸਲ ਜ਼ਖ਼ਮੀ ਕੈਦੀ ਦਰਸ਼ਨ ਸਿੰਘ 4 ਨੰਬਰ ਵਾਰਡ ਵਿੱਚ ਬੰਦ ਸੀ। ਉਹ ਆਪਣੇ ਕਿਸੇ ਸਾਥੀ ਨੂੰ ਮਿਲਣ ਵਾਸਤੇ 2 ਨੰਬਰ ਵਾਰਡ ਵਿੱਚ ਧੱਕੇ ਨਾਲ ਜਾ ਰਿਹਾ ਸੀ ਪਰ ਡਿਊਟੀ 'ਤੇ ਤਾਇਨਾਤ ਕੈਦੀ ਦਰਸ਼ਨ ਸਿੰਘ ਅਤੇ ਜੇਲ੍ਹ ਮੁਲਾਜ਼ਮ ਨੇ ਉਸ ਨੂੰ ਰੋਕਿਆ, ਪਰ ਹਵਾਲਾਤੀ ਵਾਰ-ਵਾਰ ਅੰਦਰ ਜਾਣ ਦੀ ਕੋਸ਼ਿਸ਼ ਕਰਦਾ ਰਿਹਾ। ਹਵਾਲਾਤੀ ਵੱਲੋਂ ਉਥੇ ਮੌਜੂਦ ਮੁਲਾਜ਼ਮ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੈਦੀ ਦਰਸ਼ਨ ਸਿੰਘ ਨੇ ਉਸ ਹਵਾਲਾਤੀ ਨੂੰ ਫੜ ਲਿਆ। ਜਿਸ ਤੋਂ ਬਾਅਦ ਹਵਾਲਾਤੀ ਨੇ ਫੇਰ ਤੇਜ਼ਧਾਰ  ਚੀਜ਼ ਨਾਲ ਦਰਸ਼ਨ ਸਿੰਘ ਦੇ ਸਿਰ ਤੇ ਦੋ ਵਾਰ ਕਰ ਦਿੱਤੇ।  ਦਰਸ਼ਨ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਹਸਪਤਾਲ ਲਿਆਂਦਾ ਗਿਆ ਅਤੇ ਡਾਕਟਰਾਂ ਵੱਲੋਂ ਕੈਦੀ ਦੇ ਸਿਰ ਤੇ ਟਾਂਕੇ ਵੀ ਲਗਾਏ ਗਏ ਅਤੇ ਪੱਟੀ ਵੀ ਕੀਤੀ ਗਈ।

ਹਸਪਤਾਲ ਵਿੱਚ ਵੀ ਲਾਪਰਵਾਹੀ ਹੋਈ

 ਜ਼ਖ਼ਮੀ ਕੈਦੀ ਨੂੰ ਅਮਰਜੈਂਸੀ  ਵਾਰਡ ਵਿੱਚ ਸ਼ਿਫਟ ਕੀਤਾ ਗਿਆ ਤਾਂ ਜੇਲ੍ਹ ਦੇ ਮੁਲਾਜ਼ਮ ਹੀ ਗੁਲੂਕੋਜ਼ ਦੀ ਬੋਤਲ ਚੁੱਕ ਕੇ ਬੈੱਡ ਤੱਕ ਲਿਜਾਂਦੇ ਵਿਖਾਈ ਦਿੱਤੇ। ਪਰ ਕੋਈ ਵੀ ਉਥੇ ਹੈਲਪਰ ਨਜ਼ਰ ਨਹੀਂ ਆਇਆ। A ਕਲਾਸ ਵਾਲਾ ਨਾਭਾ ਹਸਪਤਾਲ ਵਿੱਚ ਜਿੱਥੇ ਹੈਲਪਰ ਅਤੇ ਸਟਾਫ਼ ਵੱਡੀ ਗਿਣਤੀ ਵਿੱਚ ਡਿਊਟੀ ਦੇ ਰਹੇ ਹੁੰਦੇ ਨੇ  ਪਰ ਮੁੱਢਲੀ ਸਹਾਇਤਾ ਦੇ ਲਈ ਤੈਨਾਤ ਕੀਤਾ ਗਿਆ ਸਟਾਫ ਕਿੱਥੇ ਸੀ।  ਐਮਰਜੈਂਸੀਆਂ ਆ ਜਾਣ ਤਾਂ ਫਿਰ ਮਰੀਜ਼ਾਂ ਦਾ ਰੱਬ ਹੀ ਰਾਖਾ ਹੈ, ਤੇ ਮਰੀਜ਼ਾਂ ਦੀ ਦੇਖਭਾਲ ਕੌਣ ਕਰੇਂਗਾ ਇਹ ਹਸਪਤਾਲ ਤੇ ਇੱਕ ਸਵਾਲੀਆ ਨਿਸ਼ਾਨ ਵੀ ਖੜ੍ਹਾ ਹੋ ਰਿਹਾ ਹੈ।

 

 

Trending news