ਦੁਕਾਨਾਂ ਖੋਲ੍ਹਣ ਨੂੰ ਲੈਕੇ ਹੋਈ ਪੁਲਿਸ ਅਤੇ ਦੁਕਾਨਦਾਰਾਂ ਵਿਚਕਾਰ ਤਲਖੀ, ਪੁਲਿਸ ਗੱਡੀਆਂ 'ਚ ਪਾ ਕੇ ਲੈ ਗਈ ਥਾਣੇ
Advertisement

ਦੁਕਾਨਾਂ ਖੋਲ੍ਹਣ ਨੂੰ ਲੈਕੇ ਹੋਈ ਪੁਲਿਸ ਅਤੇ ਦੁਕਾਨਦਾਰਾਂ ਵਿਚਕਾਰ ਤਲਖੀ, ਪੁਲਿਸ ਗੱਡੀਆਂ 'ਚ ਪਾ ਕੇ ਲੈ ਗਈ ਥਾਣੇ

ਸਰਕਾਰ ਵੱਲੋਂ ਕੋਰੋਨਾਵਾਇਰਸ ਮਾਮਲਿਆਂ ਦੇ ਚੱਲਦੇ ਸਖ਼ਤੀਆਂ ਵਧਾਈਆਂ ਗਈਆਂ ਨੇ। ਜਿਸਦੇ ਕਰ ਕੇ ਬਾਜ਼ਾਰ ਅਤੇ ਦੁਕਾਨਾਂ ਬੰਦ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ. ਪਰ ਇਸ ਦੇ ਵਿਰੋਧ ਵਿਚ ਬਠਿੰਡਾ ਦੇ ਫ਼ੌਜੀ ਚੌਕ ਉੱਤੇ ਵਪਾਰੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ

ਦੁਕਾਨਾਂ ਖੋਲ੍ਹਣ ਨੂੰ ਲੈਕੇ ਹੋਈ ਪੁਲਿਸ ਅਤੇ ਦੁਕਾਨਦਾਰਾਂ ਵਿਚਕਾਰ ਤਲਖੀ, ਪੁਲਿਸ ਗੱਡੀਆਂ 'ਚ ਪਾ ਕੇ ਲੈ ਗਈ ਥਾਣੇ

ਦੇਵਾਨੰਦ ਸ਼ਰਮਾ /ਬਠਿੰਡਾ  : ਸਰਕਾਰ ਵੱਲੋਂ ਕੋਰੋਨਾਵਾਇਰਸ ਮਾਮਲਿਆਂ ਦੇ ਚੱਲਦੇ ਸਖ਼ਤੀਆਂ ਵਧਾਈਆਂ ਗਈਆਂ ਨੇ। ਜਿਸਦੇ ਕਰ ਕੇ ਬਾਜ਼ਾਰ ਅਤੇ ਦੁਕਾਨਾਂ ਬੰਦ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ. ਪਰ ਇਸ ਦੇ ਵਿਰੋਧ ਵਿਚ ਬਠਿੰਡਾ ਦੇ ਫ਼ੌਜੀ ਚੌਕ ਉੱਤੇ ਵਪਾਰੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ. ਇਸ ਦੌਰਾਨ ਇਕ ਸਿੱਖ ਨੌਜਵਾਨ ਪੁਲਿਸ ਕਰਮੀਆਂ ਦੇ ਨਾਲ ਉਲਝ ਗਿਆ. ਪੁਲਿਸ ਕਰਮੀ ਅਤੇ ਸਿੱਖ ਨੌਜਵਾਨ ਦੇ ਵਿਚਕਾਰ ਕਾਫੀ ਤਲਖੀ ਵੇਖਣ ਨੂੰ ਮਿਲੀ। ਇਸ ਵਿਚਕਾਰ ਜਦ ਸਿੱਖ ਨੌਜਵਾਨ ਬੇਕਾਬੂ ਹੋ ਗਿਆ  ਤਾਂ ਪੁਲਿਸ ਵੱਲੋਂ ਉਸ ਨੂੰ ਜ਼ਬਰਦਸਤੀ ਗੱਡੀ ਵਿੱਚ ਬਿਠਾ ਕੇ  ਥਾਣੇ ਲੈ ਕੇ ਜਾਣ ਗਿਆ ਤਾਂ ਇੱਕ ਚੱਲਦੀ ਗੱਡੀ ਚੋਂ ਕੁੱਦ ਗਿਆ. 

ਗੱਡੀ ਚੋਂ ਕੁੱਦਣ ਵਾਲੇ ਨੌਜਵਾਨ ਨੇ ਕਿਹਾ ਕਿ ਮੇਰੀ ਕੋਈ ਗ਼ਲਤੀ ਨਹੀਂ ਸੀ ਜ਼ਬਰਦਸਤੀ ਗੱਡੀ ਵਿੱਚ ਬਿਠਾਇਆ ਜਾਣ ਲੱਗ. ਉਸਦੇ ਨਾਲ ਨਾਲ ਪੁਲਿਸ ਨੇ ਕਈ ਹੋਰ ਵੀ ਦੁਕਾਨਦਾਰਾਂ ਨੂੰ ਗੱਡੀ ਵਿੱਚ ਬੈਠਾ ਕਰ ਲਿਜਾਇਆ ਜਾਣ ਲੱਗਾ। ਇਸ ਵਿਚਕਾਰ ਇੱਕ ਸ਼ਖਸ ਗੱਡੀ ਵਿਚੋਂ ਕੁੱਦ ਗਿਆ. ਉਸਨੇ ਦੱਸਿਆ ਕਿ ਪੁਲਿਸ ਵੱਲੋਂ ਬੇਵਜਹ ਉਸਨੂੰ ਗੱਡੀ ਚ ਬਿਠਾ ਕੇ ਲੈ ਕੇ ਜਾਇਆ ਜਾ ਰਿਹਾ ਸੀ ਇਸ ਕਰਕੇ ਉਹ ਗੱਡੀ ਚੋਂ ਕੁੱਦ ਗਿਆ. ਉੱਥੇ ਹੀ ਸਿੱਖ ਵਿਅਕਤੀ ਦੇ ਨਾਲ ਆਏ ਇੱਕ ਬੁਜੁਰਗ ਨੇ ਦੱਸਿਆ ਕਿ ਉਹ ਦਵਾਈ ਲੈਣ ਇੱਥੇ ਆਈਏ ਸੀ. ਸਿੱਖ ਨੌਜਵਾਨ ਦਿਮਾਗੀ ਪੱਖੋਂ ਕਮਜ਼ੋਰ ਹੈ. ਫਿਰ ਵੀ ਪੁਲਿਸ ਉਸ ਨਾਲ ਧੱਕੇਸ਼ਾਹੀ ਕਰਦੀ ਰਹੀ.

ਦੱਸ ਦੇਈਏ ਕਿ ਕੋਰੋਨਾ ਦੇ ਚਲਦੇ ਪ੍ਰਸ਼ਾਸਨ ਵੱਲੋਂ ਦੁਕਾਨਾਂ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ ਪਰ ਇਹ ਦੁਕਾਨਦਾਰ ਫਿਰ ਵੀ ਇਸਦਾ ਵਿਰੋਧ ਕਰ ਰਹੇ ਸਨ.

WATCH LIVE TV

Trending news