ਮਨਚਲਿਆਂ ਤੋਂ ਪਰੇਸ਼ਾਨ, 17 ਸਾਲ ਦੀ ਉਮਰ 'ਚ ਨਾਬਾਲਿਗਾ ਨੇ ਚੁੱਕਿਆ ਖੁਦਕੁਸ਼ੀ ਦਾ ਕਦਮ

 ਕੁੜੀ ਦੇ ਪਿਤਾ ਦੇ ਮੁਤਾਬਿਕ ਉਹਨਾਂ ਦੀ ਧੀ 12ਵੀਂ ਜਮਾਤ ਚ ਪੜਦੀ ਸੀ..  ਉਨ੍ਹਾਂ ਦੇ ਹੀ ਪਿੰਡ ਦੇ ਦੋ ਮੁੰਡੇ ਸਾਹਿਲ ਚੌਧਰੀ ਅਤੇ ਰਾਹੁਲ ਚੌਧਰੀ ਉਨ੍ਹਾਂ ਦੀ ਧੀ ਨੂੰ ਸਕੂਲ ਜਾਣ ਵੇਲੇ ਤੰਗ-ਪਰੇਸ਼ਾਨ ਕਰਦੇ ਸਨ।

ਮਨਚਲਿਆਂ ਤੋਂ ਪਰੇਸ਼ਾਨ, 17 ਸਾਲ ਦੀ ਉਮਰ 'ਚ ਨਾਬਾਲਿਗਾ ਨੇ ਚੁੱਕਿਆ ਖੁਦਕੁਸ਼ੀ ਦਾ ਕਦਮ
17 ਸਾਲ ਦੀ ਬੱਚੀ ਨੇ ਸਲਫਾਸ ਖਾਕੇ ਆਪਣੀ ਜਾਣ ਦਿੱਤੀ 6 ਮਹੀਨਿਆਂ ਤੋਂ ਬੱਚੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ.
ਰਮਨ ਖੋਸਲਾ/ਹੁਸ਼ਿਆਰਪੁਰ: ਮਹਿਜ਼ 17 ਸਾਲ ਦੀ ਉਮਰ, ਜਿਸ ਦੌਰਾਨ ਬੱਚੇ ਦੀ ਦੁਨੀਆ ਉਸਦੇ ਸਕੂਲ ਤੱਕ ਹੀ ਸਿਮਟੀ ਹੁੰਦੀ ਹੈ।  ਉੱਥੇ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੰਨੀ ਛੋਟੀ ਉਮਰ ਵਿੱਚ ਬੱਚੀ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਮਾਮਲਾ ਹੁਸ਼ਿਆਰਪੁਰ 'ਚ ਨਾਬਾਲਿਗ ਬੱਚੀ ਦੀ ਖੁਦਕੁਸ਼ੀ ਦਾ ਹੈ।
 
ਦੱਸਿਆ ਜਾ ਰਿਹਾ ਹੈ ਕਿ 17 ਸਾਲ ਦੀ ਬੱਚੀ ਨੇ ਸਲਫਾਸ ਖਾਕੇ ਆਪਣੀ ਜਾਣ ਦਿੱਤੀ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਹੀ 2 ਨੌਜਵਾਨਾਂ ਉੱਤੇ ਇਲਜ਼ਾਮ ਲਗਾਇਆ ਸੀ। ਪੁਲਿਸ ਵੱਲੋਂ ਇੱਕ ਮੁਲਜ਼ਮ ਦੀ ਗ੍ਰਿਫ਼ਤਾਰ ਤੋਂ ਬਾਅਦ ਫਿਲਹਾਲ ਦੂਜੇ ਦੀ ਭਾਲ ਤੋਜ਼ੀ ਨਾਲ ਕੀਤੀ ਜਾ ਰਹੀ ਹੈ।
 
ਪਰਿਵਾਰ ਦਾ ਇਲਜ਼ਾਮ ਹੈ ਕਿ 2 ਬਦਮਾਸ਼ਾਂ ਤੋਂ ਤੰਗ ਆਕੇ ਬੱਚੀ ਨੇ ਖੁਦਕੁਸ਼ੀ ਕੀਤੀ ਹੈ। ਕੁੜੀ ਦੇ ਪਿਤਾ ਦੇ ਮੁਤਾਬਿਕ ਉਹਨਾਂ ਦੀ ਧੀ 12ਵੀਂ ਜਮਾਤ ਚ ਪੜਦੀ ਸੀ..  ਉਨ੍ਹਾਂ ਦੇ ਹੀ ਪਿੰਡ ਦੇ ਦੋ ਮੁੰਡੇ ਸਾਹਿਲ ਚੌਧਰੀ ਅਤੇ ਰਾਹੁਲ ਚੌਧਰੀ ਉਨ੍ਹਾਂ ਦੀ ਧੀ ਨੂੰ ਸਕੂਲ ਜਾਣ ਵੇਲੇ ਤੰਗ-ਪਰੇਸ਼ਾਨ ਕਰਦੇ ਸਨ। ਉਸਨੂੰ ਫੋਨ ਉੱਤੇ ਵੀ ਤੰਗ ਕਰਦੇ ਸਨ। ਜਿਸ ਕਰਕੇ ਬੱਚੀ ਅਕਸਰ ਪਰੇਸ਼ਾਨ ਰਹਿੰਦੀ ਸੀ। ਪਿਛਲੇ 6 ਮਹੀਨਿਆਂ ਤੋਂ ਬੱਚੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ...
 
ਇਸ ਪ੍ਰੇਸ਼ਾਨੀ  ਨੂੰ ਸਹਿਣ ਨਾ ਕਰਦਿਆਂ ਬੱਚੀ ਵੱਲੋਂ ਸਲਫਾਸ ਖਾਕੇ ਜਾਨ ਦੇ ਦਿੱਤੀ ਗਈ...ਉਸਦੇ ਜ਼ਹਿਨ ਚ ਇਨਾਂ ਮਨਚਲਿਆਂ ਦਾ ਖੌਪ ਇਸ ਕਦਰ ਹਾਵੀ ਸੀ ਕੀ ਸਲਫਾਸ ਖਾਣ ਤੋਂ ਬਾਅਦ ਉਸ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਇਸ ਸਬੰਧੀ ਪੂਰੀ ਜਾਣਕਾਰੀ ਦਿੱਤੀ...
 
ਬੱਚੀ ਨੂੰ ਮੁਕੇਰੀਆਂ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸਦੀ ਮੌਤ  ਹੋ ਗਈ। ਪਿਤਾ ਨੇ ਮੁਲਜ਼ਮਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
 

ਉਧਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕੀ ਇੱਕ ਮਨਚਲੇ ਨੌਜਵਾਨ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਧਾਰਾ 306 ਅਤੇ 34 ਤਹਿਤ ਮਾਮਲਾ ਦਰਜ ਕਰ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ...

WATCH LIVE TV