ਚੋਣ ਵਿੱਚ ਜਿੱਤ ਹਾਸਲ ਕਰਨ ਲਈ ਦੋਸਤ ਨੇ ਉਧਾਰ ਮੰਗੀ ਪਤਨੀ,ਜਿੱਤਣ ਦੇ ਬਾਅਦ ਖੇਡ ਪਲਟ ਗਿਆ

ਉਤਰਾਖੰਡ ਤੋਂ ਅਜੀਬੋ ਗਰੀਬ ਖ਼ਬਰ ਸਾਹਮਣੇ ਆਈ ਹੈ 

ਚੋਣ ਵਿੱਚ ਜਿੱਤ ਹਾਸਲ ਕਰਨ ਲਈ ਦੋਸਤ ਨੇ ਉਧਾਰ ਮੰਗੀ ਪਤਨੀ,ਜਿੱਤਣ ਦੇ ਬਾਅਦ ਖੇਡ ਪਲਟ ਗਿਆ
ਉਤਰਾਖੰਡ ਤੋਂ ਅਜੀਬੋ ਗਰੀਬ ਖ਼ਬਰ ਸਾਹਮਣੇ ਆਈ ਹੈ

ਦੇਹਰਾਦੂਨ:  ਮੁਰਾਦਾਬਾਦ ਵਿੱਚ ਨਗਰ ਪੰਚਾਇਤ ਚੋਣਾਂ ਵਿੱਚ ਅਜੀਬ ਮਾਮਲਾ ਸਾਹਮਣੇ ਆਇਆ ਹੈ, ਮੁਰਾਦਾਬਾਦ ਦੇ ਰਹਿਣ ਵਾਲੇ ਇੱਕ ਸ਼ਖ਼ਸ ਨੇ ਨੇਤਾ ਬਣਨ ਦਾ ਇਸ ਕਦਮ ਭੂਤ ਸਵਾਰ ਹੋਇਆ ਸੀ ਉਸ ਨੇ ਕੁਰਸੀ ਹਾਸਲ ਕਰ ਦੇ ਲਈ ਦੋਸਤ ਦੀ ਪਤਨੀ ਉਧਾਰ ਮੰਗ ਲਈ,ਚੋਣ ਮੁਰਾਦਾਬਾਦ ਜ਼ਿਲ੍ਹੇ ਦੀ ਰਿਜ਼ਰਵ ਨਗਰ ਪੰਚਾਇਤ ਚੇਅਰਮੈਨ ਦੀ ਸੀਟ 'ਤੇ ਸੀ,ਇਹ ਸੀਟ ਮਹਿਲਾ ਦੇ ਲਈ ਰਿਜ਼ਰਵ ਸੀ,ਸ਼ਰਤ ਇਹ ਸੀ ਕਿ ਵਿਆਹ ਸਿਰਫ਼ ਕਾਗਜ਼ਾਂ ਵਿੱਚ ਵੀ ਵਿਖਾਉਣਾ ਸੀ, ਮਹਿਲਾ ਚੇਅਰਮੈਨ ਦੀ ਚੋਣ ਜਿੱਤ ਗਈ,ਇਲਜ਼ਾਮ ਇਹ ਹੈ ਕਿ ਉਸ ਦੇ ਦੋਸਤ ਅਤੇ ਪਤਨੀ ਦੋਵਾਂ ਦੀ ਨੀਅਤ ਬਦਲ ਗਈ,ਕੁਰਸੀ ਦੀ ਖ਼ਾਤਰ ਪਤਨੀ ਨੇ ਬੱਚੇ ਵੀ ਛੱਡ ਦਿੱਤੇ, ਪਹਿਲੇ ਪਤੀ ਨੇ ਇਲਜ਼ਾਮ ਲਗਾਇਆ ਕਿ ਪਤਨੀ ਵਾਪਸ ਦੇਣ ਦੀ ਥਾਂ ਉਸ ਨੇ ਉਸ ਨਾਲ ਵਿਆਹ ਕਰਵਾ ਲਿਆ  

ਪਹਿਲੇ ਪਤੀ ਨੂੰ ਦਿੱਤਾ ਧੋਖਾ ਤਾਂ ਪਤਨੀ ਦਾ ਹੋਇਆ ਇਹ ਅੰਜਾਮ 
 
 ਕੁੱਝ ਦਿਨ ਪਹਿਲਾਂ ਚੇਅਰਮੈਨ ਮਹਿਲਾ ਨੇ ਆਪਣੇ ਦੂਜੇ ਪਤੀ ਦੇ  ਪਰਿਵਾਰ 'ਤੇ ਗਲਤ ਵਤੀਰਾ ਕਰਨ ਅਤੇ ਦਖ਼ਲ ਦੇਣਾ ਦਾ ਇਲਜ਼ਾਮ ਲਗਾਇਆ,ਜਿਸ ਤੋਂ ਬਾਅਦ ਦੂਜੇ ਪਤੀ ਅਤੇ ਮਹਿਲਾ ਵਿੱਚ ਵਿਵਾਦ ਹੋ ਗਿਆ,ਨਾਰਾਜ਼ ਹੋਕੇ ਚੇਰਅਮੈਨ ਮਹਿਲਾ ਆਪਣੇ ਭਰਾ ਦੇ ਘਰ ਰਹਿਣ ਲੱਗੀ,ਕੁੱਝ ਦਿਨ ਪਹਿਲਾਂ ਮਹਿਲਾ ਨੇ ਆਪਣੇ ਦੂਜੇ ਪਤੀ ਦੇ ਖਿਲਾਫ਼ ਘਰੇਲੂ ਹਿੰਸਾ ਦਾ ਕੇਸ ਦਰਜ ਕਰਵਾਇਆ ਸੀ,ਮਹਿਲਾ ਨੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਕੁੱਝ ਦਿਨ ਪਹਿਲਾਂ ਉਸ ਦਾ ਭਰਾ ਘਰ ਤੋਂ ਬਾਹਰ ਗਿਆ ਸੀ ਤਾਂ ਦੂਜੇ ਪਤੀ ਨੇ ਆਪਣੇ ਭਰਾ ਨਾਲ ਉਸ ਦੇ ਘਰ ਵਿੱਚ ਜ਼ਬਰਨ ਵੜ ਕੇ ਉਸ ਨਾਲ ਜ਼ਬਰ ਜਿਨਾਹ ਕਰਨ ਦੀ ਕੋਸ਼ਿਸ਼ ਕੀਤੀ,ਮਹਿਲਾ ਹੁਣ ਆਪਣੇ ਦੂਜੇ ਪਤੀ ਖਿਲਾਫ਼ ਕਾਰਵਾਹੀ ਦੀ ਮੰਗ ਕਰ ਰਹੀ ਹੈ