CURFEW IN PUNJAB : ਜਲੰਧਰ 'ਚ ਰੋਜ਼ਾਨਾ ਇਨ੍ਹਾਂ ਤਿੰਨ ਘੰਟਿਆਂ ਲਈ ਖੋਲ੍ਹਿਆਂ ਜਾਣਗੀਆਂ ਦਵਾਈਆਂ ਦੀਆਂ ਦੁਕਾਨਾਂ

ਰੋਜ਼ਾਨਾ ਦੁਪਹਿਰ 2 ਵਜੇ ਤੋਂ 5 ਵਜੇ ਤੱਕ ਖੁੱਲ੍ਹਣੀਆਂ ਦੁਕਾਨਾਂ 

CURFEW IN PUNJAB : ਜਲੰਧਰ 'ਚ ਰੋਜ਼ਾਨਾ ਇਨ੍ਹਾਂ ਤਿੰਨ ਘੰਟਿਆਂ ਲਈ ਖੋਲ੍ਹਿਆਂ ਜਾਣਗੀਆਂ ਦਵਾਈਆਂ ਦੀਆਂ ਦੁਕਾਨਾਂ
ਰੋਜ਼ਾਨਾ ਦੁਪਹਿਰ 2 ਵਜੇ ਤੋਂ 5 ਵਜੇ ਤੱਕ ਖੁੱਲ੍ਹਣੀਆਂ ਦੁਕਾਨਾਂ

ਜਲੰਧਰ : (COVID 19) ਪੰਜਾਬ ਵਿੱਚ ਕੋਰੋਨਾ ਵਾਇਰਸ ਦੀ ਵਜ੍ਹਾਂ ਕਰਕੇ ਕਰਫ਼ਿਊ ਲੱਗੇ ਤਕਰੀਬਨ ਇੱਕ ਹਫ਼ਤੇ ਦਾ ਸਮਾਂ ਹੋਣ ਵਾਲਾ ਹੈ, ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਰੋਜ਼ਾਨਾ ਹਾਲਾਤਾਂ ਮੁਤਾਬਿਕ ਫ਼ੈਸਲੇ ਲੈ ਰਿਹਾ ਹੈ, ਜਲੰਧਰ ਪ੍ਰਸ਼ਾਸਨ ਨੇ ਦਵਾਈਆਂ ਦੀ ਦੁਕਾਨਾਂ ਖੋਲ੍ਹਣ ਨੂੰ ਲੈਕੇ ਇੱਕ ਟਾਈਮ ਟੇਬਲ ਤਿਆਰ ਕੀਤਾ ਹੈ ਜਿਸ ਦੇ ਮੁਤਾਬਿਕ ਹੀ ਦਵਾਈ ਦੀਆਂ ਦੁਕਾਨਾਂ ਖੁੱਲ੍ਹਣਗੀਆਂ, ਸਥਾਨਕ ਲੋਕਾਂ ਨੂੰ ਵੀ ਇਸੇ ਟਾਈਮ ਟੇਬਲ ਮੁਤਾਬਿਕ ਹੀ ਦੁਕਾਨਾਂ 'ਤੇ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ,ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਵੀ ਤੈਅ ਕੀਤਾ ਗਿਆ ਹੈ ਇੱਕ ਘਰ ਤੋਂ ਕਿਨ੍ਹੇ ਲੋਕ ਬਾਹਰ ਨਿਕਲ ਸਕਣਗੇ   

ਜਲੰਧਰ ਦੇ ਡੀਸੀ ਵੱਲੋਂ ਨਿਰਦੇਸ਼ 

ਜਲੰਧਰ ਸ਼ਹਿਰ ਵਿੱਚ ਕਰਫ਼ਿਊ ਦੇ ਨਿਯਮਾਂ ਦਾ ਸਖ਼ਤੀ ਨਾਲ ਪਾਲਨ ਕਰਵਾਇਆ ਜਾ ਰਿਹਾ ਹੈ, ਕਿਸੇ ਵੀ ਚੀਜ਼ ਦੀ ਕੋਈ ਪਰੇਸ਼ਾਨੀ ਨਾ ਹੋਵੇ ਇਸ ਦੇ ਲਈ ਪ੍ਰਸ਼ਾਸਨ ਵੱਲੋਂ ਹੁਣ ਜ਼ਰੂਰੀ ਵਸਤੂਆਂ ਨੂੰ ਲੈਕੇ ਟਾਈਮ ਟੇਬਲ ਤਿਆਰ ਕੀਤਾ ਗਿਆ ਹੈ,ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦਵਾਈ ਦੀਆਂ ਦੁਕਾਨਾਂ ਨੂੰ ਹੁਕਮ ਜਾਰੀ ਕੀਤੇ ਨੇ ਕਿ ਉਹ ਰੋਜ਼ਾਨਾ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਯਾਨੀ 3 ਘੰਟੇ ਤੱਕ ਦੁਕਾਨ ਖੁੱਲੀ ਰੱਖ ਸਕਦੇ ਨੇ,ਪਰ ਨਾਲ ਡਿਪਟੀ ਕਮਿਸ਼ਨਰ ਨੇ ਸਾਫ਼ ਕਰ ਦਿੱਤਾ ਹੈ ਕੀ ਕਰਫ਼ਿਊ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਦਿੱਤੀ ਜਾ ਰਹੀ ਹੈ ਇਹ ਸਿਰਫ਼ ਤਾਂ ਸਿਰਫ਼ ਐਮਰਜੈਂਸੀ ਵਿੱਚ ਹੀ ਲਾਗੂ ਹੋਵੇਗਾ, ਡਿਪਟੀ ਕਮਿਸ਼ਨ ਨੇ ਇਹ ਵੀ ਸਾਫ਼ ਕੀਤਾ ਕੀ ਇੱਕ ਪਰਿਵਾਰ ਤੋਂ ਸਿਰਫ਼  ਇੱਕ ਹੀ ਸ਼ਖ਼ਸ ਨੂੰ ਬਾਹਰ ਨਿਕਲਣ ਦੀ ਇਜਾਜ਼ਤ ਹੋਵੇਗੀ, ਜਲੰਧਰ ਦੇ ਡੀਸੀ ਨੇ ਚੇਤਾਵਨੀ ਦਿੱਤੀ ਜੇਕਰ ਲੋਕਾਂ ਨੇ ਨਿਯਮ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਇਸ ਢਿੱਲ ਨੂੰ ਖ਼ਤਮ ਵੀ ਕੀਤਾ ਜਾ ਸਕਦਾ ਹੈ