10 ਹਜ਼ਾਰ ਤੋਂ ਵਧ ਕਿੱਲੋਮੀਟਰ ਸਾਈਕਲ ਚਲਾਉਣ ਵਾਲੇ ਸ਼ਖ਼ਸ ਨਾਲ ਮਿਲੋ

ਵਿਕਟਰ ਜ਼ਿਕਰੋ,ਹੰਗਰੀ ਤੋਂ ਪੈਦਲ ਯਾਤਰਾ ਕਰਨ ਵਾਲੇ ਏਲੇਕ ਜੇਂਡਰ ਤੋਂ ਪ੍ਰੇਰਿਤ ਸਨ 

10 ਹਜ਼ਾਰ ਤੋਂ ਵਧ ਕਿੱਲੋਮੀਟਰ ਸਾਈਕਲ ਚਲਾਉਣ ਵਾਲੇ ਸ਼ਖ਼ਸ ਨਾਲ ਮਿਲੋ
10 ਹਜ਼ਾਰ ਤੋਂ ਵਧ ਕਿੱਲੋਮੀਟਰ ਸਾਈਕਲ ਚਲਾਉਣ ਵਾਲੇ ਸ਼ਖ਼ਸ ਨਾਲ ਮਿਲੋ

ਹੁਸ਼ਿਆਰਪੁਰ :ਜਜ਼ਬਾ ਹੋਵੇ ਤਾਂ ਕੁੱਝ ਵੀ ਨਾਮੁਮਕਿਨ ਨਹੀਂ ਹੁੰਦਾ,ਅਸੀਂ ਗੱਲ ਕਰ ਰਹੇ ਹਾਂ ਸਾਈਕਲਿੰਗ ਉੱਤੇ ਜ਼ਿਲ੍ਹਾ ਹੁਸ਼ਿਆਰਪੁਰ ਪੁੱਜੇ ਵਿਕਟਰ ਜ਼ਿਕਕੋ ਦੀ, ਵਿਕਟਰ ਨੇ 1819 ਵਿੱਚ ਹੰਗਰੀ ਤੋਂ ਪੈਦਲ ਯਾਤਰਾ ਕਰਨ ਵਾਲੇ ਏਲੇਕ ਜੇਂਡਰ ਜਾਹਨ ਤੋਂ ਪ੍ਰੇਰਣਾ ਲੈਂਦਿਆਂ ਭਾਰਤ ਪੁੱਜੇ ਨੇ, ਸਾਈਕਲਿੰਗ ਉੱਤੇ ਜਿਲਾ ਹੁਸ਼ਿਆਰਪੁਰ ਪੁੱਜੇ ਵਿਕਟਰ ਜ਼ਿਕਕੋ ਨੇ ਆਪਣੀ ਦਿਲੀ ਇੱਛਾ ਜ਼ਾਹਿਰ ਕੀਤੀ ਕਿ ਜਿਸ ਰਸਤਿਓਂ ਏਲੇਕ ਜੇਂਡਰ ਜਾਹਨ ਲੇਹ ਲੱਦਾਖ ਗਏ ਸਨ,  ਉਸੇ ਰਸਤਿਓਂ ਹੀ ਉਹ ਵੀ ਲਦਾਖ਼ ਜਾਣਗੇ ਵਿਕਟਰ ਨੇ ਦੱਸਿਆ ਕਿ ਹੁਣ ਤੱਕ ਉਨਾਂ ਕਰੀਬ 10500 ਕਿੱਲੋ ਮੀਟਰ ਦਾ ਸਫ਼ਰ ਤੈਹ ਕਰ ਲਿਆ ਹੈ

 ਬਚਪਨ ਤੋਂ ਸੀ ਸਾਈਕਲਿੰਗ ਦਾ ਸ਼ੌਂਕ

ਵਿਕਟਰ ਨੇ ਦੱਸਿਆ ਕਿ ਕਰੀਬ ਛੇ ਸਾਲ ਦੀ ਉਮਰ ਤੋਂ ਹੀ ਉਨ੍ਹਾਂ ਦੀ ਸਾਈਕਿਲਿੰਗ ਵਿੱਚ ਰੁਚੀ ਹੈ ਜਿਸ ਦੇ ਬਾਅਦ ਉਹ ਲਗਾਤਾਰ ਸਾਈਕਿਲਿੰਗ ਕਰ ਰਹੇ ਹਨ,ਉਨ੍ਹਾਂ ਦਾ ਵਿਦੇਸ਼ ਦਾ ਪਹਿਲਾ ਦੌਰਾ ਹੈ ਅਤੇ ਵਿਕਟਰ ਨੂੰ ਪੰਜਾਬ ਤੋਂ ਬਾਅਦ ਹਿਮਾਚਲ ਜਾਣਗੇ 

ਕੌਣ ਸਨ ਏਲੇਕ ਜੇਂਡਰ ?

ਜ਼ਿਕਰਯੋਗ ਹੈ ਕਿ ਏਲੇਕ ਜੇਂਡਰ ਜਾਹਨ ਉਹੀ ਦੁਨੀਆ  ਦੇ ਪਹਿਲੇ ਇਨਸਾਨ ਹਨ, ਜੋ  ਹੰਗਰੀ ਤੋਂ  ਚਾਰ ਸਾਲ ਦੀ ਪੈਦਲ ਯਾਤਰਾ ਕਰਦੇ ਹੋਏ ਲਦਾਖ਼ ਪਹੁੰਚੇ ਸਨ ਅਤੇ ਛੇ ਸਾਲ ਦਾ ਸਮਾਂ ਲਗਾਤਾਰ ਤਿੱਬਤੀ ਭਾਸ਼ਾ ਤੋਂ ਇੰਗਲਿਸ਼ ਗਰੈਮਰ ਦਾ ਅਨੁਵਾਦ ਕੀਤਾ ਸੀ