ਦਸੰਬਰ ਦੇ 'ਚ 12 ਦਿਨ ਬੰਦ ਰਹਿਣਗੇ ਬੈਂਕ, ਪਰੇਸ਼ਾਨੀ ਤੋਂ ਬਚਣ ਦੇ ਲਈ ਇੱਥੋਂ ਜਾਣੋ Holiday List

ਭਾਰਤੀ ਰਿਜ਼ਰਵ ਬੈਂਕ (Reserve Bank of India) ਦੇ ਵੱਲੋਂ ਦਸੰਬਰ ਮਹੀਨੇ ਦੇ ਵਿੱਚ ਆਉਣ ਵਾਲੀਆਂ ਛੁੱਟੀਆਂ ਦੀ ਲਿਸਟ (December list of Holiday)  ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ  

ਦਸੰਬਰ ਦੇ 'ਚ 12 ਦਿਨ ਬੰਦ ਰਹਿਣਗੇ ਬੈਂਕ, ਪਰੇਸ਼ਾਨੀ ਤੋਂ ਬਚਣ ਦੇ ਲਈ ਇੱਥੋਂ  ਜਾਣੋ   Holiday List
ਭਾਰਤੀ ਰਿਜ਼ਰਵ ਬੈਂਕ (Reserve Bank of India) ਦੇ ਵੱਲੋਂ ਦਸੰਬਰ ਮਹੀਨੇ ਦੇ ਵਿੱਚ ਆਉਣ ਵਾਲੀਆਂ ਛੁੱਟੀਆਂ ਦੀ ਲਿਸਟ (December list of Holiday) ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ

ਨਵੀਂ ਦਿੱਲੀ:  ਦਸੰਬਰ ਮਹੀਨੇ ਦੀ ਸ਼ੁਰੂਆਤ ਹੈ ਪਰ ਹਰ ਵਾਰ ਦੀ ਤਰ੍ਹਾਂ ਇਸ ਮਹੀਨੇ ਵੀ ਬੈਂਕ ਬੰਦ ਰਹਿਣਗੇ ਮਿਲੀ ਜਾਣਕਾਰੀ ਦੇ ਮੁਤਾਬਿਕ ਵੱਖ ਵੱਖ ਸੂਬਿਆਂ ਦੇ ਵਿੱਚ ਦਸੰਬਰ ਮਹੀਨੇ ਵਿਚ 12 ਦਿਨ Bank Holoday ਹੈ ਅਗਲੇ ਮਹੀਨੇ ਦੀ ਪਲਾਨਿੰਗ ਕਰਦੇ ਹੋਏ ਇੱਕ ਵਾਰ ਤੁਸੀਂ ਵੀ ਇਸ ਲਿਸਟ ਨੂੰ ਜ਼ਰੂਰ ਚੈੱਕ ਕਰ ਲਵੋ।

ਸਾਡੀ ਸਹਿਯੋਗੀ ਵੈੱਬਸਾਈਟ India.com ਦੇ ਮੁਤਾਬਕ ਭਾਰਤੀ ਰਿਜ਼ਰਵ ਬੈਂਕ (Reserve Bank of India) ਦੇ ਵੱਲੋਂ ਦਸੰਬਰ ਮਹੀਨੇ ਵਿੱਚ ਆਉਣ ਵਾਲੀ ਛੁੱਟੀਆਂ ਦੀ ਲਿਸਟ (December list of Holiday) ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ ਸਾਰੇ ਐਤਵਾਰ ਨੂੰ ਤਾਂ ਦੇਸ਼ ਭਰ ਦੇ ਬੈਂਕਾਂ ਦੇ ਵਿੱਚ ਪਹਿਲਾਂ ਹੀ ਛੁੱਟੀ ਰਹਿੰਦੀ ਹੈ ਇਸ ਤੋਂ ਇਲਾਵਾ ਮਹੀਨੇ ਦਾ  ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਵੀ ਬੈਂਕਾਂ ਵਿੱਚ ਛੁੱਟੀ ਰਹਿੰਦੀ ਹੈ ਇਹ ਰੁਟੀਨ ਦੀ ਤਰ੍ਹਾਂ ਹੀ ਛੁੱਟੀਆਂ ਹਨ ਇਸ ਤੋਂ ਇਲਾਵਾ ਨੈਸ਼ਨਲ ਹਾਲੀਡੇਅ ਦੇ ਦਿਨ ਅਤੇ ਹੋਰ ਖੇਤਰੀ ਛੁੱਟੀ ਵਾਲੇ ਦਿਨ ਵੀ ਬੈਂਕ ਬੰਦ  (Bank Closed) ਰਹਿੰਦੇ ਹਨ। 

ਅਜਿਹੇ ਵਿਚ ਆਪਣੇ ਜ਼ਰੂਰੀ ਕੰਮ ਨਿਪਟਾਉਣ ਬੈਂਕ ਜਾਣ ਦੀ ਯੋਜਨਾ ਬਣਾ ਰਹੇ ਗਾਹਕਾਂ ਨੂੰ ਇਹ ਜ਼ਰੂਰ ਜਾਣ ਲੈਣਾ ਪਵੇਗਾ ਕਿ ਇਸ ਮਹੀਨੇ ਉਨ੍ਹਾਂ ਦੇ ਇਲਾਕੇ ਦੇ ਵਿੱਚ  ਕਿਹੜੀ ਛੁੱਟੀ ਕਿਸ ਦਿਨ ਪੈਣ ਵਾਲੀ ਹੈ ਇਸ ਦੇ ਲਈ ਉਨ੍ਹਾਂ ਨੂੰ ਆਪਣੀ ਬੈਂਕ ਅਤੇ ਬ੍ਰਾਂਚ ਦੀ ਅਧਿਕਾਰਿਕ ਵੈੱਬਸਾਈਟ ਉੱਤੇ ਜਾਣਾ ਹੋਵੇਗਾ  

List of Bank Holidays in December 2020:

ਦਸੰਬਰ 1:  ਨਾਗਾਲੈਂਡ ਵਿਚ ਸੂਬਾ ਸਥਾਪਨਾ ਦਿਹਾੜੇ ਦੀ ਛੁੱਟੀ ਦਸੰਬਰ 1:  ਅਰੁਣਾਚਲ ਪ੍ਰਦੇਸ਼ ਵਿੱਚ ਫੇਥ ਦਿਵਸ ਦੀ ਛੁੱਟੀ  
ਦਸੰਬਰ 03 : ਕਰਨਾਟਕਾ ਵਿਚ ਕਨਾਕਾਡਸਾ ਜੈਅੰਤੀ  Kanakadasa Jayanti)
ਦਸੰਬਰ 03 : ਤ੍ਰਿਪੁਰਾ ਵਿਚ ਵਰਲਡ  ਡਿਸਏਬਲਡ ਡੇਅ
 ਦਸੰਬਰ  03 : ਗੋਆ ਵਿਚ Feast of St. Francis Xavire ਦੀ ਛੁੱਟੀ 
ਦਸੰਬਰ 5 - ਸ਼ੇਖ ਮੁਹੰਮਦ ਅਬਦੁੱਲਾ ਦਾ ਜਨਮਦਿਨ
 ਦਸੰਬਰ 5 : ਐਤਵਾਰ 
ਦਸੰਬਰ 6:  ਦੂਜਾ ਸ਼ਨਿੱਚਰਵਾਰ 
ਦਸੰਬਰ 12 : ਐਤਵਾਰ 
ਦਸੰਬਰ 13 : ਮੇਘਾਲਿਆ ਵਿਚ ਯੂ ਸੋ ਥਾਮ ਦੀ ਬਰਸੀ
ਦਸੰਬਰ 18 : ਛੱਤੀਸਗੜ੍ਹ ਵਿਖੇ ਗੁਰੂਘਾਸੀ ਦਾਸ ਜੈਯੰਤੀ
ਦਸੰਬਰ 18: ਗੋਆ ਲਿਬਰੇਸ਼ਨ ਡੇਅ
ਦਸੰਬਰ 19 : ਪੰਜਾਬ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ  
ਦਸੰਬਰ 20 : ਐਤਵਾਰ 
ਦਸੰਬਰ 25 : ਕ੍ਰਿਸਮਸ (ਰਾਸ਼ਟਰੀ ਛੁੱਟੀ)
ਦਸੰਬਰ 27 : ਐਤਵਾਰ