ਦਿੱਲੀ ਵਿੱਚ ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਵਿੱਚ LG ਨੇ ਬਦਲਿਆ Quarantine Protocol,ਜਾਰੀ ਕੀਤੇ ਹੁਕਮ

ਅਨਿਲ ਬੈਜਲ ਦਿੱਲੀ ਡਿਜਾਸਟਰ ਮੈਨੇਜਮੈਂਟ ਅਥਾਰਿਟੀ ਦੇ ਪ੍ਰਧਾਨ ਨੇ

ਦਿੱਲੀ ਵਿੱਚ ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਵਿੱਚ LG ਨੇ ਬਦਲਿਆ Quarantine Protocol,ਜਾਰੀ ਕੀਤੇ ਹੁਕਮ
ਅਨਿਲ ਬੈਜਲ ਦਿੱਲੀ ਡਿਜਾਸਟਰ ਮੈਨੇਜਮੈਂਟ ਅਥਾਰਿਟੀ ਦੇ ਪ੍ਰਧਾਨ ਨੇ

ਦਿੱਲੀ : ਦਿੱਲੀ ਵਿੱਚ ਹਰ ਕੋਰੋਨਾ ਪੋਜ਼ੀਟਿਵ ਸ਼ਖ਼ਸ ਨੂੰ ਪੰਜ ਦਿਨ ਕੁਆਰੰਟੀਨ ਸੈਂਟਰ ਵਿੱਚ ਬਿਤਾਉਣੇ ਹੋਣਗੇ,ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਨੇ ਇਹ ਹੁਕਮ ਜਾਰੀ ਕੀਤੇ ਨੇ, ਉਨ੍ਹਾਂ ਨੇ ਇਹ ਹੁਕਮ ਦਿੱਲੀ ਡਿਜਾਸਟਰ ਮੈਨੇਜਮੈਂਟ ਅਥਾਰਿਟੀ ਦੇ ਪ੍ਰਧਾਨ ਦੇ ਤੌਰ 'ਤੇ ਦਿੱਤਾ ਹੈ,ਪ੍ਰੈਸ ਰਿਲੀਜ਼ ਮੁਤਾਬਿਕ ਦਿੱਲੀ ਵਿੱਚ ਹੁਣ ਹਰ ਕੋਰੋਨਾ ਪੋਜ਼ੀਟਿਵ ਸਖ਼ਸ ਨੂੰ ਘੱਟੋ-ਘੱਟ 5 ਦਿਨ ਕੁਆਰੰਟੀਨ ਸੈਂਟਰ ਵਿੱਚ ਬਿਤਾਉਣੇ ਹੋਣਗੇ, ਇਸ ਦੇ ਬਾਅਦ ਉਹ ਹੋਮ ਕੁਆਰੰਟੀਨ ਵਿੱਚ ਇਲਾਜ ਕਰਵਾ ਸਕਦਾ ਹੈ, ਉੱਪ ਰਾਜਪਾਲ ਵੱਲੋਂ ਜਾਰੀ ਨਿਰਦੇਸ਼ ਵਿੱਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਸ਼ਖ਼ਸ ਵਿੱਚ ਲੱਛਣ ਨੇ ਤਾਂ ਉਸ ਨੂੰ ਹਸਪਤਾਲ ਜਾਂ ਫਿਰ ਕੁਆਰੰਟੀਨ ਸੈਂਟਰ ਵਿੱਚ ਭੇਜਿਆ ਜਾਵੇਗਾ 

ਅਨਿਲ ਬੈਜਲ ਨੇ  ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਹੋਮ ਆਈਸੋਲੇਸ਼ਨ ਵਿੱਚ ਰਹਿਣ ਵਾਲੇ ਮਰੀਜ਼ਾਂ ਦੇ ਨਾਲ ਬਿਨਾਂ ਫ਼ਿਜ਼ੀਕਲ ਕਾਂਟੈਕਟ ਦੇ ਮਾਨਿਟਰਿੰਗ ਦੇ ਚੱਲਦਿਆਂ ਵੀ ਦਿੱਲੀ ਵਿੱਚ ਕੋਰੋਨਾ ਦੀ ਰਫ਼ਤਾਰ ਵਧ ਰਹੀ ਹੈ,ਇਸ ਲਈ ਫ਼ਿਜ਼ੀਕਲ ਵੈਰੀਫਿਕੇਸ਼ਨ ਦੀ ਦਿੱਲੀ ਵਿੱਚ ਬਹੁਤ ਜ਼ਰੂਰਤ ਹੈ

ਤੁਹਾਨੂੰ ਦੱਸ ਦੇਈਏ ਕਿ ਦਿੱਲੀ ਵਿੱਚ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ, ਦੇਸ਼ ਦੀ ਰਾਜਧਾਨੀ ਵਿੱਚ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ 53,116 ਪਹੁੰਚ ਗਈ ਹੈ, ਸਿਹਤ ਮੰਤਰਾਲੇ ਮੁਤਾਬਿਕ ਦਿੱਲੀ ਵਿੱਚ ਹੁਣ ਤੱਕ  ਮੌਤ ਦਾ ਅੰਕੜਾ 2,036 ਹੋ ਗਿਆ ਹੈ,ਜਦਕਿ ਕੋਵਿਡ19 ਤੋਂ 23569 ਮਰੀਜ਼ ਠੀਕ ਹੋਕੇ ਘਰ ਪਹੁੰਚ ਗਏ ਨੇ