80 ਰੁਪਏ ਦੇ ਨਜ਼ਦੀਕ ਪੰਜਾਬ 'ਚ ਪੈਟਰੋਲ,ਹਰਿਆਣਾ 'ਚ ਵੀ 21 ਵੇਂ ਦਿਨ ਵਧੀਆਂ ਕੀਮਤਾਂ
Advertisement

80 ਰੁਪਏ ਦੇ ਨਜ਼ਦੀਕ ਪੰਜਾਬ 'ਚ ਪੈਟਰੋਲ,ਹਰਿਆਣਾ 'ਚ ਵੀ 21 ਵੇਂ ਦਿਨ ਵਧੀਆਂ ਕੀਮਤਾਂ

ਲਗਾਤਾਰ 21 ਵੇਂ ਦਿਨ ਵਧੀਆਂ ਦੇਸ਼ 'ਚ ਪੈਟਰੋਲ,ਡੀਜ਼ਲ ਦੀਆਂ ਕੀਮਤਾਂ

ਲਗਾਤਾਰ 21 ਵੇਂ ਦਿਨ ਵਧੀਆਂ ਦੇਸ਼ 'ਚ ਪੈਟਰੋਲ,ਡੀਜ਼ਲ ਦੀਆਂ ਕੀਮਤਾਂ

ਚੰਡੀਗੜ੍ਹ : ਵਿਰੋਧੀਆਂ ਵੱਲੋਂ ਸੜਕਾਂ 'ਤੇ ਉਤਰਨ ਦੇ ਬਾਵਜੂਦ ਸਰਕਾਰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਨੂੰ ਕੰਟਰੋਲ ਕਰਨ ਵਿੱਚ ਅਸਮਰਥ ਨਜ਼ਰ ਆ ਰਹੀ ਹੈ, ਲਗਾਤਾਰ 21ਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਦੇਸ਼ ਵਿੱਚ ਵਾਧਾ ਦਰਜ ਕੀਤਾ ਗਿਆ,ਦਿੱਲੀ ਵਿੱਚ ਡੀਜ਼ਲ ਹੁਣ ਵੀ ਪੈਟਰੋਲ ਤੋਂ ਅੱਗੇ ਚੱਲ ਰਿਹਾ ਹੈ, ਜੋ ਸ਼ਾਇਦ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ, ਦਿੱਲੀ ਨੂੰ ਛੱਡ ਕੇ ਡੀਜ਼ਲ ਦੀ ਕੀਮਤ ਕਿਸੇ ਵੀ ਸੂਬੇ ਵਿੱਚ ਪੈਟਰੋਲ ਜ਼ਿਆਦਾ ਨਹੀਂ ਸੀ, ਉਧਰ ਪੰਜਾਬ ਵਿੱਚ ਵੀ ਪੈਟਰੋਲ ਦੀਆਂ ਕੀਮਤ ਹੁਣ 80 ਰੁਪਏ ਫ਼ੀ ਲੀਟਰ ਕੁੱਝ ਹੀ ਪੈਸੇ ਦੂਰ ਹੈ, ਡੀਜ਼ਲ ਵੀ ਰਫ਼ਤਾਰ ਨਾਲ ਪਿਛਲੇ 21 ਦਿਨਾਂ ਤੋਂ ਪਹਿਲਾਂ ਹੀ ਵਧ ਰਹੀ ਹੈ 

ਪੰਜਾਬ ਵਿੱਚ ਪੈਟਰੋਲ,ਡੀਜ਼ਲ ਦੀ ਕੀਮਤ

27 ਜੂਨ ਨੂੰ ਪੰਜਾਬ ਵਿੱਚ ਪੈਟਰੋਲ ਦੀ ਕੀਮਤ ਵਿੱਚ 24 ਪੈਸੇ ਫ਼ੀ ਲੀਟਰ ਦਾ ਵਾਧਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਪੈਟਰੋਲ ਦੀ ਕੀਮਤ 79.71 ਰੁਪਏ ਫ਼ੀ ਲੀਟਰ ਪਹੁੰਚ ਗਈ ਹੈ, ਯਾਨੀ ਪੈਟਰੋਲ 80 ਰੁਪਏ ਫ਼ੀ ਲੀਟਰ ਤੋਂ ਸਿਰਫ਼ 29 ਪੈਸੇ ਹੀ ਦੂਰ ਹੈ, ਉਧਰ ਪੰਜਾਬ ਵਿੱਚ ਡੀਜ਼ਲ ਦੀ ਕੀਮਤ ਵਿੱਚ ਹੁਣ ਪੈਟਰੋਲ ਦੀ ਤੁਲਨਾ ਵਿੱਚ ਕਾਫ਼ੀ ਅੰਤਰ ਹੈ, 27 ਜੂਨ ਨੂੰ ਪੰਜਾਬ ਵਿੱਚ ਡੀਜ਼ਲ 18 ਪੈਸੇ ਵਧਿਆ ਜਿਸ ਤੋਂ ਬਾਅਦ ਸੂਬੇ ਵਿੱਚ ਡੀਜ਼ਲ ਦੀ ਕੀਮਤ 73.06 ਰੁਪਏ ਫ਼ੀ ਲੀਟਰ ਹੋ ਗਿਆ ਹੈ 

ਹਰਿਆਣਾ,ਹਿਮਾਚਲ 'ਚ ਪੈਟਰੋਲ,ਡੀਜ਼ਲ ਦੀ ਕੀਮਤ 

27 ਜੂਨ ਨੂੰ ਹਰਿਆਣਾ ਵਿੱਚ ਪੈਟਰੋਲ ਦੀ ਕੀਮਤ ਵਿੱਚ 24 ਪੈਸੇ ਫ਼ੀ ਲੀਟਰ ਦਾ ਵਾਧਾ ਹੋਇਆ ਜਿਸ ਤੋਂ ਬਾਅਦ ਹੁਣ ਸੂਬੇ ਵਿੱਚ ਪੈਟਰੋਲ ਦੀ ਕੀਮਤ 78.71 ਰੁਪਏ ਫ਼ੀ ਲੀਟਰ ਹੋ ਗਈ ਹੈ, ਜਦਕਿ ਹਿਮਾਚਲ ਵਿੱਚ ਪੈਟਰੋਲ ਦੀ ਕੀਮਤ ਵਿੱਚ ਕੋਈ ਵਾਧਾ ਦਰਜ ਨਹੀਂ ਕੀਤਾ ਗਿਆ ਹੈ,ਹਰਿਆਣਾ ਵਿੱਚ ਡੀਜ਼ਲ ਦੀ ਕੀਮਤ ਵਿੱਚ 19 ਪੈਸੇ ਦਾ ਵਾਧਾ ਦਰਜ ਕੀਤੀ ਗਿਆ ਜਿਸ ਤੋਂ ਬਾਅਦ ਸੂਬੇ ਵਿੱਚ ਡੀਜ਼ਲ ਦੀ ਕੀਮਤ 72.77 ਰੁਪਏ ਫ਼ੀ ਲੀਟਰ ਪਹੁੰਚ ਗਈ ਹੈ,ਜਦਕਿ 27 ਜੂਨ ਨੂੰ ਪੈਟਰੋਲ ਵਾਂਗ ਡੀਜ਼ਲ ਦੀ ਕੀਮਤ ਵਿੱਚ ਵੀ ਕੋਈ ਵਾਧਾ ਦਰਜ ਨਹੀਂ ਹੋਇਆ ਹੈ

 

 

 

Trending news