ਹੁਣ ਕੋਰੋਨਾ ਜਾਂਚ ਕਰਵਾਉਣ ਦੇ ਲਈ ਡਾਕਟਰ ਦੀ ਪਰਚੀ ਦੀ ਜ਼ਰੂਰਤ ਨਹੀਂ,ਜਾਣੋ ਸਰਕਾਰ ਦੇ ਨਵੇਂ ਨਿਯਮ
Advertisement

ਹੁਣ ਕੋਰੋਨਾ ਜਾਂਚ ਕਰਵਾਉਣ ਦੇ ਲਈ ਡਾਕਟਰ ਦੀ ਪਰਚੀ ਦੀ ਜ਼ਰੂਰਤ ਨਹੀਂ,ਜਾਣੋ ਸਰਕਾਰ ਦੇ ਨਵੇਂ ਨਿਯਮ

ਸੂਬਿਆਂ ਨੇ ਡਾਕਟਰਾਂ ਤੋਂ ਪਰਚੀ ਲੈਣ 'ਤੇ ਜਤਾਇਆ ਸੀ ਇਤਰਾਜ਼

ਸੂਬਿਆਂ ਨੇ ਡਾਕਟਰਾਂ ਤੋਂ ਪਰਚੀ ਲੈਣ 'ਤੇ ਜਤਾਇਆ ਸੀ ਇਤਰਾਜ਼

ਦਿੱਲੀ : ਕੋਰੋਨਾ ਵਾਇਰਸ ( Coronavirus) ਦਾ ਡਰ ਇੰਨਾ ਜ਼ਿਆਦਾ ਹਰ ਇੱਕ ਦੇ ਮੰਨ ਵਿੱਚ ਹੈ ਕਿ ਅਨਲੌਕ ਦੀ ਸ਼ੁਰੂਆਤ ਦੇ ਬਾਅਦ ਹਰ ਕਿਸੇ ਨੂੰ ਲੱਗ ਦਾ ਸੀ ਕੀ ਇੱਕ ਨਾ ਇੱਕ ਦਿਨ ਕੋਰੋਨਾ ਵਾਇਰਸ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾ ਲਏਗਾ, ਅਜਿਹੇ ਵਿੱਚ ਟੈਸਟ (Test) ਕਰਾਉਣਾ ਹੀ ਤੁਹਾਨੂੰ ਸੰਤੁਸ਼ਟ ਕਰ ਸਕਦਾ ਹੈ, ਡਾਕਟਰਾਂ ਦੀ ਪਰਚੀ ਦੇ ਬਿਨਾਂ ਇਹ ਜਾਂਚ ਹੋ ਨਹੀਂ ਸਕਦੀ ਸੀ,ਇਸੇ ਲਈ ਲੋਕ ਕੋਰੋਨਾ ਜਾਂਚ ਕਰਵਾਉਣ ਤੋਂ ਡਰ ਰਹੇ ਸਨ,ਪਰ ਹੁਣ ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ, ਤੁਸੀਂ ਬਿਨਾਂ ਡਾਕਟਰਾਂ ਦੀ ਪਰਚੀ ਦੇ ਕੋਰੋਨਾ ਦੀ ਜਾਂਚ ਕਰਵਾ ਸਕਦੇ ਹੋ

ਨਵੀਂ ਗਾਈਡ ਲਾਈਨ ਜਾਰੀ 

ਹਾਲ ਹੀ ਵਿੱਚ ਇੰਡੀਅਨ ਕਾਉਂਸਿਲ ਆਫ਼ ਮੈਡੀਕਲ ਰਿਸਰਚ (ICMR) ਨੇ ਸਾਰੇ ਸੂਬਿਆਂ ਨੂੰ ਪੱਤਰ ਲਿਖ ਕੇ ਨਿਰਦੇਸ਼ ਦਿੱਤੇ ਨੇ ਕਿ ਕੋਰੋਨਾ ਜਾਂਚ ਦੇ ਲਈ ਡਾਕਟਰਾਂ ਦੀ ਪਰਚੀ ਦੀ ਜ਼ਰੂਰਤ ਨਹੀਂ, ਸੂਬਿਆਂ ਨੂੰ ਕਿਹਾ ਗਿਆ ਹੈ ਕਿ ਬੇਵਜਹਾ ਡਾਕਟਰਾਂ ਤੋਂ ਟੈਸਟ ਕਰਵਾਉਣ ਦੀ ਮਨਜ਼ੂਰੀ ਲੈਣ ਨਾਲ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ 'ਤੇ ਦਬਾਅ ਵਧ ਦਾ ਹੈ, ਇਸ ਨਿਯਮ ਦੀ ਵਜ੍ਹਾਂ ਕਰ ਕੇ ਆਮ ਲੋਕਾਂ ਨੂੰ ਕੋਰੋਨਾ ਟੈਸਟ (Corona Test) ਕਰਵਾਉਣ ਵਿੱਚ ਕਾਫ਼ੀ ਦੇਰ ਹੋ ਰਹੀ ਸੀ

ICMR ਨੇ ਕਿਹਾ ਸੂਬਿਆਂ ਵਿੱਚ ਸਾਰੇ ਟੈਸਟ ਲੈਬ ਨੂੰ ਬਿਨਾਂ ਡਾਕਟਰਾਂ ਦੀ ਪਰਚੀ ਦੇ ਟੈਸਟ ਕਰਨ ਦੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ, ਨਾਲ ਹੀ ਸਿਰਫ਼ ਸਰਕਾਰੀ ਡਾਕਟਰਾਂ ਤੋਂ ਹੀ ਜਾਂਚ ਦੀ ਪਰਚੀ ਲੈਣ ਦੇ ਨਿਯਮ ਨੂੰ ਖ਼ਤਮ ਕਰਦੇ ਹੋਏ ਸਾਰੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੂੰ ਜਾਂਚ ਦੀ ਇਜਾਜ਼ਤ ਦੇਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ

 

 

 

 

Trending news