ਸ਼ੁਰੂ ਹੋ ਰਹੀ ਹੈ ਗੱਦੀ ਦੀ ਦੁੱਧ ਦੀ ਡੇਰੀ,1 ਲੀਟਰ ਦੀ ਕੀਮਤ 7000 ਰੁਪਏ, ਜਾਣੋ ਇਸ ਦੇ ਫ਼ਾਇਦੇ
Advertisement

ਸ਼ੁਰੂ ਹੋ ਰਹੀ ਹੈ ਗੱਦੀ ਦੀ ਦੁੱਧ ਦੀ ਡੇਰੀ,1 ਲੀਟਰ ਦੀ ਕੀਮਤ 7000 ਰੁਪਏ, ਜਾਣੋ ਇਸ ਦੇ ਫ਼ਾਇਦੇ

ਹੁਣ ਤੱਕ ਤੁਸੀਂ ਸਿਰਫ਼ ਗਾਹ,ਮੱਝ ਦੀ ਡੇਰੀ ਵੇਖੀ ਹੋਵੇਗੀ, ਪਰ ਹੁਣ ਬਹੁਤ ਜਲਦ ਗੱਦੀ ਦੇ ਦੁੱਧ ਦੀ ਡੇਅਰੀ ਖੁੱਲਣ ਵਾਲੀ ਹੈ 

ਹੁਣ ਤੱਕ ਤੁਸੀਂ ਸਿਰਫ਼ ਗਾਹ,ਮੱਝ ਦੀ ਡੇਰੀ ਵੇਖੀ ਹੋਵੇਗੀ, ਪਰ ਹੁਣ ਬਹੁਤ ਜਲਦ ਗੱਦੀ ਦੇ ਦੁੱਧ ਦੀ ਡੇਅਰੀ ਖੁੱਲਣ ਵਾਲੀ ਹੈ

ਦਿੱਲੀ : ਭਾਰਤ ਵਿੱਚ ਕਈ ਦੁੱਧ ਦੇਣ ਵਾਲੇ ਪਸ਼ੂਆਂ ਦਾ ਪਾਲਨ ਕੀਤਾ ਜਾਂਦਾ ਹੈ, ਇਸ ਵਿੱਚ ਗਾਅ,ਮੱਝ ਜਾਂ ਫਿਰ ਬਕਰੀ ਸ਼ਾਮਲ ਹੈ, ਵੈਸੇ ਹੁਣ ਤੱਕ ਤੁਸੀਂ ਗਾਹ,ਮੱਝ,ਬੱਕਰੀ ਜਾਂ ਫ਼ਿਰ ਵਧ ਤੋਂ ਵਧ ਉਂਟ ਦਾ ਦੁੱਧ ਪੀਤਾ ਹੋਵੇਗਾ ਜਾਂ ਫਿਰ ਸੁਣਿਆ ਹੋਵੇਗਾ, ਪਰ ਦੇਸ਼ ਵਿੱਚ  ਪਹਿਲੀ ਵਾਰ ਕੁੱਝ ਅਜਿਹਾ ਹੋਣ ਵਾਲਾ ਹੈ ਜੋ ਤੁਹਾਨੂੰ ਹੈਰਾਨ ਕਰ ਦੇਵੇਗਾ, ਜੀ ਹਾਂ ਅੱਜ ਤੱਕ ਗਾਹ,ਮੱਝ ਦੀ ਡੇਰੀ ਵੇਖੀ ਹੋਵੇਗੀ, ਹੁਣ ਜਲਦ ਗਦੇ ਦੇ ਦੁੱਧ ਦੀ ਡੇਰੀ ਖੁੱਲਣ ਵਾਲੀ ਹੈ 

ਦੇਸ਼ ਦੇ ਕੌਮੀ ਰਿਸਰਚ ਕੇਂਦਰ (NRCI) ਹਿਸਾਰ ਵਿੱਚ ਗੱਦੀ ਦੇ ਦੁੱਧ  ਦੀ ਡੇਰੀ ਸ਼ੁਰੂ ਹੋਣ ਜਾ ਰਹੀ ਹੈ,  ਜਿਸ ਦੇ ਲਈ NRCI ਨੇ 10 ਹਲਾਰੀ ਨਸਲ ਦੀਆਂ ਗੱਦੀਆਂ ਨੂੰ ਪਹਿਲਾਂ ਹੀ ਮੰਗਾ ਲਿਆ ਹੈ, ਫ਼ਿਲਹਾਲ ਇੰਨਾ ਦੀ ਬ੍ਰੀਡਿੰਗ ਕੀਤੀ ਜਾ ਰਹੀ ਹੈ

ਗਦੇ ਨੂੰ ਤੁਸੀਂ ਅਕਸਰ ਮਜ਼ਾਕ ਦਾ ਪਾਤਰ ਸਮਝ ਦੇ ਸੀ ਤਾਂ ਤੁਹਾਨੂੰ ਆਪਣੀ ਸੋਚ ਬਦਲਣ ਦੀ ਜ਼ਰੂਰਤ ਹੈ,ਕਿਉਂਕਿ ਗਦੀ ਦਾ ਦੁੱਧ ਇਨਸਾਨਾਂ ਦੇ ਲਈ ਨਾ ਸਿਰਫ਼ ਫ਼ਾਇਦੇਮੰਦ  ਹੈ ਬਲਕਿ ਸਰੀਰ ਦੀ ਇਮਯੂਨਿਟੀ ਸਿਸਟਮ ਠੀਕ ਕਰਨ ਵਿੱਚ ਕਾਫ਼ੀ ਅਹਿਮ ਭੂਮਿਕਾ ਨਿਭਾਉਂਦਾ ਹੈ

ਹਲਾਰੀ ਨਸਲ ਦੀ ਖ਼ਾਸੀਅਤ 

ਇਹ ਨਸਲ ਗੁਜਰਾਤ ਵਿੱਚ ਪਾਈ ਜਾਂਦੀ ਹੈ, ਜਿਸ ਦੇ ਦੁੱਧ ਨੂੰ ਦਵਾਈਆਂ ਦਾ ਖ਼ਜ਼ਾਨਾ ਮੰਨਿਆ ਜਾਂਦਾ ਹੈ,ਲਹਾਰੀ ਨਸਲ ਦੀ ਗੱਦੀ ਵਿੱਚ ਕੈਂਸਰ,ਮੋਟਾਪਾ,ਐਲਰਜੀ ਵਰਗੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਹੁੰਦੀ ਹੈ

ਬੱਚਿਆਂ ਨੂੰ ਨਹੀਂ ਹੁੰਦੀ ਗੱਦੀ ਦੇ ਦੁੱਧ ਨਾਲ ਐਲਰਜੀ 

ਕਈ ਵਾਰ ਗਾਅ,ਮੱਝ ਦੇ ਦੁੱਧ ਨਾਲ ਛੋਟੇ ਬੱਚਿਆਂ ਨੂੰ ਐਲਰਜੀ ਹੁੰਦੀ ਹੈ, ਪਰ ਹਲਾਰੀ ਨਸਲ ਦੀ ਗੱਦੀ ਦੇ ਦੁੱਧ ਨਾਲ ਕਦੇ ਵੀ ਐਲਰਜੀ ਨਹੀਂ ਹੁੰਦੀ ਹੈ,ਗੱਦੀ ਦੇ ਦੁੱਧ ਵਿੱਚ ਏਂਟੀਆਕਸਿਡੇਟ,ਐਨਟੀਏਜਿੰਗ ਤੱਤ ਹੁੰਦੇ ਨੇ, ਜਦਕਿ ਦੂੱਧ ਵਿੱਚ ਫੈਟ ਨਾ ਦੇ ਬਰਾਬਰ ਹੁੰਦਾ ਹੈ, ਗੱਦੀ ਦੇ ਦੁੱਧ ਦਾ ਸੋਧ ਦਾ ਕੰਮ NRCE ਦੇ ਸਾਬਕਾ ਡਾਇਰੈਕਟਰ ਡਾਕਰ ਬੀਐਨ ਤ੍ਰਿਪਾਠੀ ਨੇ ਸ਼ੁਰੂ ਕਰਵਾਈ ਹੈ

1 ਲੀਟਰ ਦੁੱਧ ਦੀ ਕੀਮਤ 7 ਹਜ਼ਾਰ 

ਬ੍ਰੀਡਿੰਗ ਦੇ ਬਾਅਦ ਹਾਈ ਡੇਰੀ ਦਾ ਕੰਮ ਜਲਦ ਸ਼ੁਰੂ ਹੋ ਜਾਵੇਗਾ, ਗੱਦੀ ਦਾ ਦੁੱਧ ਬਾਜ਼ਾਰ ਵਿੱਚ 2 ਹਜ਼ਾਰ ਤੋਂ ਲੈਕੇ 7 ਹਜ਼ਾਰ ਫ਼ੀ ਲੀਟਰ ਵਿਕ ਦਾ ਹੈ, ਇਸ ਨਾਲ ਬਿਊਟੀ ਪ੍ਰੋਡਕਟ ਵੀ ਬਣਾਏ ਜਾਂਦੇ ਨੇ,ਜੋ ਕਾਫ਼ੀ ਮਹਿੰਗੇ ਹੁੰਦੇ ਨੇ,ਗੱਦੀ ਦੇ ਦੁੱਧ ਨਾਲ ਸਾਬਣ,ਲਿਪ ਬਾਮ,ਬਾਡੀ ਲੋਸ਼ਨ ਤਿਆਰ ਕੀਤੇ ਜਾ ਰਹੇ ਨੇ 

 

 

 

Trending news