ਹੌਂਸਲੇ ਨੂੰ ਸਲਾਮ, ਈ-ਰਿਕਸ਼ਾ ਚਲਾ ਘਰ ਦਾ ਖਰਚਾ ਚਲਾਉਂਦੀ ਹੈ ਮਾਇਆ, ਪਰਿਵਾਰ ਨੇ ਛੱਡਿਆ ਸਾਥ

ਪਰਿਵਾਰ ਨੇ ਸਾਥ ਛੱਡ ਦਿੱਤਾ ਕਿਉਂਕਿ ਕੰਮ ਨੂੰ ਛੋਟਾ ਸਮਝਦੇ ਨੇ, ਬੀਤੇ ਛੇ ਸਾਲ ਤੋਂ ਮਾਇਆ ਇਹ ਕੰਮ ਕਰਦੀ ਹੈ ਅਤੇ ਸਵੇਰ ਤੋਂ ਲੈ ਕੇ ਸ਼ਾਮ ਤਕ ਈ ਰਿਕਸ਼ਾ ਚਲਾਉਂਦੀ ਹੈ।   

ਹੌਂਸਲੇ ਨੂੰ ਸਲਾਮ, ਈ-ਰਿਕਸ਼ਾ ਚਲਾ ਘਰ ਦਾ ਖਰਚਾ ਚਲਾਉਂਦੀ ਹੈ ਮਾਇਆ, ਪਰਿਵਾਰ ਨੇ ਛੱਡਿਆ ਸਾਥ
ਹੌਂਸਲੇ ਨੂੰ ਸਲਾਮ, ਈ-ਰਿਕਸ਼ਾ ਚਲਾ ਘਰ ਦਾ ਖਰਚਾ ਚਲਾਉਂਦੀ ਹੈ ਮਾਇਆ, ਪਰਿਵਾਰ ਨੇ ਛੱਡਿਆ ਸਾਥ

ਭਰਤ ਸ਼ਰਮਾ/ ਲੁਧਿਆਣਾ : ਲੁਧਿਆਣਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਰਅਸਲ, ਇਥੇ ਰਹਿਣ ਵਾਲੀ ਮਾਇਆ ਈ ਰਿਕਸ਼ਾ ਚਲਾ ਕੇ ਆਪਣੇ ਘਰ ਦਾ ਖਰਚਾ ਚਲਾ ਕੇ ਨਾ ਸਿਰਫ ਮਹਿਲਾਵਾਂ ਲਈ ਵੱਡੀ ਮਿਸਾਲ ਬਣ ਰਹੀ ਹੈ ਸਗੋਂ ਆਤਮ ਨਿਰਭਰਤਾ ਦੀ ਵੀ ਵੱਡੀ ਉਦਾਹਰਨ ਪੇਸ਼ ਕਰ ਰਹੀ ਹੈ।  ਕਲਕੱਤਾ ਤੋਂ ਲੁਧਿਆਣਾ ਘੁੰਮਣ ਲਈ ਆਈ ਮਾਇਆ ਨੂੰ ਨਹੀਂ ਪਤਾ ਸੀ ਕਿ ਇਕ ਦਿਨ ਉਹ ਇਨ੍ਹਾਂ ਸੜਕਾਂ ਤੇ ਹੀ ਰਿਕਸ਼ਾ ਚਲਾ ਕੇ ਲੋਕਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਦਾ ਕੰਮ ਕਰੇਗੀ। ਪਰਿਵਾਰ ਨੇ ਸਾਥ ਛੱਡ ਦਿੱਤਾ ਕਿਉਂਕਿ ਕੰਮ ਨੂੰ ਛੋਟਾ ਸਮਝਦੇ ਨੇ, ਬੀਤੇ ਛੇ ਸਾਲ ਤੋਂ ਮਾਇਆ ਇਹ ਕੰਮ ਕਰਦੀ ਹੈ ਅਤੇ ਸਵੇਰ ਤੋਂ ਲੈ ਕੇ ਸ਼ਾਮ ਤਕ ਈ ਰਿਕਸ਼ਾ ਚਲਾਉਂਦੀ ਹੈ। 

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਸ ਨੂੰ ਇਹ ਰਿਕਸ਼ਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ 6 ਸਾਲ ਤੋਂ ਇਹ ਰਿਕਸ਼ਾ ਚਲਾ ਰਹੀ ਹੈ। ਪਰਿਵਾਰ ਇਸ ਕੰਮ ਨੂੰ ਚੰਗਾਂ ਨਹੀਂ ਸਮਝਿਆ ਜਾਂਦਾ ਸੀ, ਜਿਸ ਕਰਕੇ ਉਸ ਨੂੰ ਅਲੱਗ ਹੀ ਰਹਿਣਾ ਪੈ ਰਿਹਾ ਹੈ। 

ਮਾਇਆ ਮੁਤਾਬਕ ਕਰਫਿਊ ਦੌਰਾਨ ਤਿੰਨ ਮਹੀਨੇ ਉਸ ਦਾ ਕੰਮਕਾਰ ਪੂਰੀ ਤਰ੍ਹਾਂ ਠੱਪ ਸੀ ਪਰ ਹੁਣ ਕੰਮ ਚੱਲਣ ਲੱਗਾ ਹੈ ਆਪਣੇ ਗੁਜ਼ਾਰੇ ਜਿੰਨਾ ਕਮਾ ਲੈਂਦੀ ਹੈ, ਉਨ੍ਹਾਂ ਕਿਹਾ ਕਿ ਪਹਿਲਾਂ ਇੱਕ ਦੋ ਵਾਰ ਉਸ ਨੂੰ ਸਵਾਰੀਆਂ ਚੜ੍ਹਾਉਣ ਦੀ ਸਮੱਸਿਆ ਜ਼ਰੂਰ ਆਈ,  ਪਰ ਹੁਣ ਉਸ ਨੂੰ ਜਾਣਦੇ ਨੇ ਉਸ ਤੇ ਵਿਸ਼ਵਾਸ਼ ਕਰਦੇ ਨੇ। 

ਮਾਇਆ ਨੇ ਦੱਸਿਆ ਕਿ ਉਸ ਨੂੰ ਇਹ ਕੰਮ ਕਰਨਾ ਚੰਗਾ ਲੱਗਦਾ ਹੈ ਅਤੇ ਇਸ ਵਿੱਚ ਕੋਈ ਸ਼ਰਮ ਨਹੀਂ ਆਉਂਦੀ। ਉਨ੍ਹਾਂ ਦੱਸਿਆ ਕਿ ਕਰੋਨਾ ਤੋਂ ਪਹਿਲਾਂ 500-600 ਰੁਪਏ ਕਮਾਉਂਦੀ ਸੀ ਪਰ ਹੁਣ 300 ਰੁਪਏ ਤੱਕ ਬਣ ਜਾਂਦੇ ਹਨ। ਹਲਾਤਾਂ ਨੇ ਉਸ ਵਿਚ ਇਹ ਜਜ਼ਬਾ ਜਗਾਇਆ ਹੈ ਜਿਸ ਦੇ ਨਾਲ ਉਹ ਬਿਨਾਂ ਇਸ ਡਰ ਤੋਂ ਲੁਧਿਆਣਾ ਦੀਆਂ ਸੜਕਾਂ ਤੇ ਇਹ ਰਿਕਸ਼ਾ ਚਲਾਉਂਦੀ ਹੈ।

Watch Live Tv-