NEET UG results 2023 Punjab AIR 4 Topper Pranjal Aggarwal news: ਸੋਮਵਾਰ ਨੂੰ ਐਲਾਨੇ ਗਏ NEET ਦੇ ਨਤੀਜਿਆਂ ਵਿੱਚ AIR 4 ਪ੍ਰਾਪਤ ਕਰਨ ਵਾਲੀਆਂ ਔਰਤਾਂ ਵਿੱਚੋਂ ਆਲ ਇੰਡੀਆ ਟਾਪਰ ਪ੍ਰਾਂਜਲ ਅਗਰਵਾਲ ਦਾ ਨਾਮ ਵੀ ਸ਼ਾਮਿਲ ਹੈ। ਦੱਸਣਯੋਗ ਹੈ ਕਿ ਪ੍ਰਾਂਜਲ ਪੰਜਾਬ ਦੇ ਮਲੇਰਕੋਟਲਾ ਦੇ ਇੱਕ ਦੁਕਾਨਦਾਰ ਦੀ ਧੀ ਹੈ। 


COMMERCIAL BREAK
SCROLL TO CONTINUE READING

ਜ਼ਿਕਰਯੋਗ ਹੈ ਕਿ ਮਲੇਰਕੋਟਲਾ ਦੇ ਇੱਕ ਅਜਿਹੇ ਕਸਬੇ ਦੀ ਰਹਿਣ ਵਾਲੀ ਹੈ ਜਿੱਥੇ ਬਹੁਤ ਸਾਰੀਆਂ ਵਿਦਿਅਕ ਅਤੇ ਹੋਰ ਬੁਨਿਆਦੀ ਸਹੂਲਤਾਂ ਦਾ ਮਾਣ ਨਹੀਂ ਹੈ। ਪ੍ਰਾਂਜਲ ਨੇ ਆਪਣੀ ਸਕੂਲੀ ਪੜ੍ਹਾਈ ਦਿੱਲੀ ਪਬਲਿਕ ਸਕੂਲ, ਧੂਰੀ ਤੋਂ ਕੀਤੀ ਅਤੇ ਹੈਲਿਕਸ ਕੋਚਿੰਗ ਇੰਸਟੀਚਿਊਟ, ਚੰਡੀਗੜ੍ਹ ਵਿੱਚ ਦਾਖਲਾ ਲੈਣ ਤੋਂ ਬਾਅਦ ਦੋ ਸਾਲ ਪਹਿਲਾਂ 11ਵੀਂ ਜਮਾਤ ਵਿੱਚ NEET ਦੀ ਤਿਆਰੀ ਸ਼ੁਰੂ ਕੀਤੀ।  


ਪ੍ਰਾਂਜਲ ਨੇ ਹੁਣ NEET ਦਾ ਪੇਪਰ ਦਿੱਤਾ ਸੀ ਜਿਸ ਵਿੱਚ ਪੰਜਾਬ ਨੋਰਥ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਪ੍ਰਾਂਜਲ ਅਗਰਵਾਲ ਨੇ ਗੱਲ ਕਰਦੇ ਹੋਏ ਕਿਹਾ ਕਿ "ਮੇਰੇ ਇਹਨੇ ਚੰਗੇ ਅੰਕ ਆਉਣ 'ਚ ਮੇਰੇ ਪਰਿਵਾਰ ਦਾ ਬਹੁਤ ਵੱਡਾ ਸਹਿਯੋਗ ਹੈ, ਜਿਸ ਨਾਲ ਮੇਰੀ ਇੰਨੀਂ ਚੰਗੀ ਰੈਂਕ ਆਈ ਹੈ ਅਤੇ ਉਸਨੇ ਦੱਸਿਆ ਕਿ "ਮੇਰੇ 720 'ਚੋਂ 715 ਅੰਕ ਆਏ ਹਨ ਅਤੇ ਪੰਜਾਬ 'ਚੋਣ ਪਹਿਲਾ ਸਥਾਨ ਹਾਸਿਲ ਕੀਤਾ।  


ਇਹ ਵੀ ਪੜ੍ਹੋ: New Zealand Recession news: 2020 ਤੋਂ ਬਾਅਦ ਪਹਿਲੀ ਵਾਰ ਨਿਊਜ਼ੀਲੈਂਡ ਵੇਖ ਰਿਹਾ ਹੈ ਆਰਥਿਕ ਮੰਦੀ!  


ਮਲੇਰਕੋਟਲਾ ਦੀ ਪ੍ਰਾਂਜਲ ਅਗਰਵਾਲ ਨੇ ਇਹ ਵੀ ਕਿਹਾ ਕਿ "ਮੇਰੇ ਵੱਲੋਂ ਇਹ ਚੰਗੇ ਅੰਕ ਹਾਸਿਲ ਕਰਨ ਲਈ ਮੇਰੇ ਟੀਚਰਾਂ ਦਾ ਵੀ ਵੱਡਾ ਸਹਿਯੋਗ ਰਿਹਾ ਹੈ, ਜਿਸ ਨਾਲ ਮੈ ਇਹ ਸਥਾਨ ਹਾਸਲ ਕਰ ਪਾਈ ਹਾਂ।  


ਉਸਨੇ ਇਹ ਵੀ ਦੱਸਿਆ ਕਿ ਉਸਨੇ NEET ਦੀ ਪੜ੍ਹਾਈ ਕਰਨ ਲਈ ਇੰਟਰਨੈਟ ਦੀ ਸਹਾਇਤਾ ਵੀ ਨਹੀਂ ਲਈ ਅਤੇ ਫਿਰ ਵੀ ਇਹ ਅੰਕ ਹਾਸਲ ਕੀਤੇ ਹਨ। ਪ੍ਰਾਂਜਲ ਨੇ ਇਹ ਵੀ ਕਿਹਾ ਕਿ ਉਸਨੇ ਸ਼ੋਸ਼ਲ ਮੀਡੀਆ ਦੀ ਵੀ ਕਦੋਂ ਵਰਤੋ ਨਹੀਂ ਕੀਤੀ ਅਤੇ ਉਸਦਾ ਸਾਰਾ ਧਿਆਨ ਆਪਣੇ ਪੜਾਈ ਵੱਲ ਹੈ। ਉਹ ਅੱਗੇ ਵੀ ਚੰਗੀ ਸਿੱਖਿਆ ਹਾਸਿਲ ਕਰ ਡਾਕਟਰ ਬਣਨ ਦਾ ਟਿੱਚਾ ਰੱਖਦੀ ਹੈ। 


ਇਹ ਵੀ ਪੜ੍ਹੋ: Sidhu Moosewala murder case: ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਵੱਡਾ ਅਪਡੇਟ, ਮਾਨਸਾ ਦੀ ਅਦਾਲਤ ਨੇ ਜਾਰੀ ਕੀਤੇ ਇਹ ਨਿਰਦੇਸ਼


(For more news apart from NEET UG results 2023 Punjab AIR 4 Topper Pranjal Aggarwal news, stay tuned to Zee PHH)