Lockdown : 50 ਹਜ਼ਾਰ ਲੋਕਾਂ ਨੂੰ ਨੌਕਰੀ ਦੇਵੇਗੀ ਅਮੇਜਨ ਇੰਡੀਆ

 ਈ-ਕਾਮਰਸ ਕੰਪਨੀ ਅਮੇਜਨ ਇੰਡੀਆ ਨੇ ਕਿਹਾ ਕੋਰੋਨਾ ਮਹਾਂਮਾਰੀ ਦੇ ਕਾਰਨ ਆਨ ਲਾਈਨ ਦੀ ਡਿਮਾਂਡ ਵਧੀ

 Lockdown : 50 ਹਜ਼ਾਰ ਲੋਕਾਂ ਨੂੰ ਨੌਕਰੀ ਦੇਵੇਗੀ ਅਮੇਜਨ ਇੰਡੀਆ
ਈ-ਕਾਮਰਸ ਕੰਪਨੀ ਅਮੇਜਨ ਇੰਡੀਆ ਨੇ ਕਿਹਾ ਕੋਰੋਨਾ ਮਹਾਂਮਾਰੀ ਦੇ ਕਾਰਨ ਆਨ ਲਾਈਨ ਦੀ ਡਿਮਾਂਡ ਵਧੀ

ਦਿੱਲੀ : ਈ- ਕਾਮਰਸ ਕੰਪਨੀ ਅਮੇਜਨ ਇੰਡੀਆ (Amazone India) ਨੇ ਕਿਹਾ ਹੈ ਕੀ ਉਹ ਕੋਰੋਨਾ ਵਾਇਰਸ
(Coronavirus) ਮਹਾਂਮਾਰੀ ਦੇ ਕਾਰਨ ਆਨਲਾਈਨ ( Online) ਮੰਗ ਵਿੱਚ ਆਈ ਤੇਜ਼ੀ ਦੀ ਵਜ੍ਹਾਂ ਕਰਕੇ ਅਸਥਾਈ ਤੌਰ 'ਤੇ 50 ਹਜ਼ਾਰ ਲੋਕਾਂ ਨੂੰ ਨੌਕਰੀ 'ਤੇ ਰੱਖੇਗੀ 

ਕੰਪਨੀ ਨੇ ਇੱਕ ਬਿਆਨ ਵਿੱਚ ਦੱਸਿਆ ਕੀ ਨੌਕਰੀਆਂ ਵੇਅਰਹਾਉਸਿੰਗ ਅਤੇ ਡਿਲਿਵਰੀ ਨੈੱਟਵਰਕ ਨਾਲ ਜੁੜੀਆਂ ਹੋਣਗੀਆਂ

ਕਪੰਨੀ ਨੇ ਕਿਹਾ ਕੀ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਲੋਕ ਆਨ ਲਾਈਨ ਖ਼ਰੀਦਦਾਰੀ ਕਰ ਰਹੇ ਨੇ ਅਜਿਹੇ ਵਿੱਚ ਉਤਪਾਦਾਂ ਦੀ ਆਨ ਲਾਈਨ ਮੰਗ ਤੇਜ਼ੀ ਆਈ ਹੈ, ਇਸੇ ਵਧੀ ਹੋਈ ਮੰਗ ਨੂੰ ਪੂਰਾ ਕਰਨ ਦੇ ਲਈ 50 ਹਜ਼ਾਰ ਲੋਕ ਅਸਥਾਈ ਤੌਰ 'ਤੇ ਨਿਯੁਕਤ ਕੀਤੇ ਜਾਣਗੇ 

ਕੰਪਨੀ ਨੇ ਇਹ ਐਲਾਨ ਅਜਿਹੇ ਵਕਤ ਕੀਤਾ ਹੈ ਜਦੋਂ ਲਾਕਡਾਊਨ ਦੀ ਪਾਬੰਦੀਆਂ ਵਿੱਚ ਢਿੱਲ ਦੇ ਨਾਲ ਕੋਰੋਨਾ ਵਾਇਰਸ ਦੇ ਪ੍ਰਭਾਵਿਤ ਖੇਤਰਾਂ ਨੂੰ ਛੱਡ ਕੇ ਬਾਕੀ ਦੇਸ਼ ਵਿੱਚ ਈ-ਕਾਮਰਸ ਗਿਤਿਵਿਦਿਆਂ ਵਿੱਚ ਹਾਲਾਤ ਬੇਹਤਰ ਹੁੰਦੇ ਨਜ਼ਰ ਆ ਰਹੇ ਨੇ, Amazone India ਦਾ ਇਹ ਐਲਾਨ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਕੀ ਪਿਛਲੇ ਦਿਨਾਂ ਵਿੱਚ ਜੋਮੈਟੋ,ਔਲਾ ,ਸਵਿਗੀ,ਸ਼ੇਯਰਚੈੱਟ ਵਰਗੀ ਕੰਪਨੀਆਂ ਨੇ ਛੱਟਣੀ ਦਾ ਐਲਾਨ ਕੀਤਾ ਸੀ, Amazone India ਨੇ ਕਿਹਾ ਕੋਵਿਡ-19 ਮਹਾਂਮਾਰੀ ਨਾਲ ਅਸੀਂ ਇੱਕ ਚੀਜ਼ ਸਿੱਖੀ ਹੈ ਕੀ ਅਮੇਜਨ ਅਤੇ ਈ-ਕਾਮਰਸ ਆਪਣੇ ਗਾਹਕਾਂ,  ਛੋਟੇ ਵਪਾਰੀਆਂ ਅਤੇ ਦੇਸ਼ ਦੇ ਲਈ ਕਿੰਨੀ ਅਹਿਮ ਭੂਮਿਕਾ ਨਿਭਾ ਸਕਦਾ ਹੈ,Amazone ਨੇ ਕਿਹਾ ਅਸੀਂ  ਇਸ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਨਿਭਾਇਆ ਹੈ ਸਾਨੂੰ ਉਸ 'ਤੇ ਮਾਣ ਹੈ, ਅਸੀਂ ਪੂਰੇ ਭਾਰਤ ਦੇ ਗਾਹਕਾਂ ਨੂੰ ਉਨ੍ਹਾਂ ਦੀ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਪਹੁੰਚਾਉਣਾ ਜਾਰੀ ਰੱਖਾਂਗੇ ਤਾਕੀ ਲੋਕ ਆਪਣੇ ਵਿੱਚ ਸੁਰੱਖਿਅਤ ਦੂਰੀ ਦਾ ਪਾਲਨ ਕਰ ਸਕਣ,Amazone India ਨੇ ਕਿਹਾ ਕੀ ਅਸੀਂ ਇਸ ਦੇ ਵਿੱਚ 50 ਹਜ਼ਾਰ ਲੋਕਾਂ ਨੂੰ ਹੋਰ  ਜੋੜ ਰਹੇ ਹਾਂ, ਇਸ ਨਾਲ ਲੋਕਾਂ ਨੂੰ ਕੰਮ ਮਿਲੇਗਾ 

ਕੰਪਨੀ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਅਸਥਾਈ ਨੌਕਰੀ ਵਿੱਚ ਦਿਲਚਸਪੀ ਰੱਖਣ ਵਾਲੇ ਲੋਕ 1800-208-9900 'ਤੇ ਕਾਲ ਕਰ ਸਕਦੇ ਨੇ ਜਾਂ ਸੀਜ਼ਨਲਹਾਇਰਿੰਗਇੰਡੀਆ@ਅਮੇਜਨ ਡਾਟ ਕਾਮ 'ਤੇ ਈ-ਮੇਲ ਭੇਜ ਸਕਦੇ ਨੇ