Laal Singh Chaddha ਵਿਚ ਆਮਿਰ ਖਾਨ ਦੀ ਆਰਮੀ ਲੁੱਕ ! ਵੀਡੀਓ ਸ਼ੇਅਰ ਕਰ ਕਹੀ ਇਹ ਗੱਲ

ਅਦਾਕਾਰ ਕਰੀਨਾ ਕਪੂਰ ਖਾਨ ਵੀ ਆਮਿਰ ਖਾਨ ਦੀ ਇਸ ਫਿਲਮ ਵਿਚ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।ਮਿਸਟਰ ਪਰਫੈਕਸ਼ਨਿਸਟ ਦੀ ਇਹ ਆਉਣ ਵਾਲੀ ਫਿਲਮ ਹਾਲੀਵੁੱਡ ਫਿਲਮ ਫੋਰੈਸਟ ਗੰਪ ਦੀ ਹਿੰਦੀ ਰੀਮੇਕ ਹੈ। ਹਾਲਾਂਕਿ ਆਮਿਰ ਖਾਨ ਇਸ ਵੀਡੀਓ ਵਿਚ ਜ਼ਿਆਦਾਤਰ ਸਮੇਂ ਫਿਲਮ ਲਗਾਨ ਬਾਰੇ ਗੱਲ ਕਰਦੇ ਨਜ਼ਰ ਆਏ ਸਨ, ਪਰ ਉਨ੍ਹਾਂ ਦੀ ਲੁੱਕ ਦੱਸ ਰਹੀ ਹੈ ਕਿ ਦਰਸ਼ਕਾਂ ਨੂੰ ਜਲਦ ਹੀ ‘ਲਾਲ ਸਿੰਘ ਚੱਡਾ’ ਨੂੰ ਦੇਖਣ ਲਈ ਮਿਲ ਸਕਦੀ ਹੈ।

Laal Singh Chaddha ਵਿਚ ਆਮਿਰ ਖਾਨ ਦੀ ਆਰਮੀ ਲੁੱਕ ! ਵੀਡੀਓ ਸ਼ੇਅਰ ਕਰ ਕਹੀ ਇਹ ਗੱਲ
Aamir Khan New look

ਨਵੀਂ ਦਿੱਲੀ : ਫ਼ਿਲਮੀ ਸਿਤਾਰਿਆਂ ਨੂੰ ਪੁਲੀਸ ਅਤੇ ਸੈਨਾ ਦੇ ਅਧਿਕਾਰੀਆਂ ਵਜੋਂ ਦੇਖਣਾ ਪ੍ਰਸ਼ੰਸਕਾ ਨੂੰ ਕਾਫ਼ੀ ਪਸੰਦ ਆਉਂਦਾ ਹੈ ਅਤੇ ਉਹ ਇਸ ਦੀ ਪ੍ਰਸ਼ੰਸਾ ਵੀ ਵਧ ਚੜ ਕੇ ਕਰਦੇ ਹਨ,ਪਰ ਜੇਕਰ ਗੱਲ ਆਮਿਰ ਖਾਨ ਦੀ ਕੀਤੀ ਜਾਵੇ ਤਾਂ ਪ੍ਰਸ਼ੰਸਕਾਂ ਲਈ ਆਮਿਰ ਖਾਨ ਨੂੰ ਵਰਦੀ ਵਿੱਚ ਵੇਖਣਾ ਬਹੁਤ ਘੱਟ ਹੋਇਆ ਹੈ ਪਰ ਜਿਸ ਤਰੀਕੇ ਨਾਲ ਫ਼ਿਲਮ ਸਰਫਰੋਸ਼ ਵਿਚ ਏਸੀਪੀ ਅਜੇ ਸਿੰਘ ਰਾਠੌਰ ਦਾ ਕਿਰਦਾਰ ਆਮਿਰ ਖ਼ਾਨ ਵੱਲੋਂ ਨਿਭਾਇਆ ਗਿਆ ਸੀ ਉਸ ਦੀ ਛਾਪ ਹੁਣ ਵੀ ਲੋਕਾਂ ਦੇ ਮਨਾਂ ਵਿੱਚ ਮੌਜੂਦ ਹੈ ਅਤੇ ਹੁਣ ਇੱਕ ਵਾਰ ਫੇਰ ਅਦਾਕਾਰ ਆਮਿਰ ਖਾਨ ਉਸੇ ਅੰਦਾਜ਼ ਵਿੱਚ ਵਿਖਾਈ ਦੇਣ ਲਈ ਤਿਆਰ ਹਨ 

ਆਰਮੀ ਦੇ ਜਵਾਨ ਬਣੇ ਨੇ ਆਮਿਰ ਖਾਨ
ਜਦੋਂ ਫਿਲਮ ਲਗਾਨ ਨੇ ਆਪਣੇ 20 ਸਾਲ ਪੂਰੇ ਕੀਤੇ ਤਾਂ ਆਮਿਰ ਖਾਨ ਦੀ ਇਕ ਵੀਡੀਓ ਸਾਹਮਣੇ ਆਈ. ਇਸ ਵੀਡੀਓ ਨੂੰ ਆਮਿਰ ਖਾਨ ਪ੍ਰੋਡਕਸ਼ਨਜ਼ ਨਾਮ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਪੋਸਟ ਕੀਤਾ ਗਿਆ  ਅਤੇ ਇਸ ਵਿੱਚ ਅਭਿਨੇਤਾ ਵਰਦੀ ਪਾ ਦਿਖਾਈ ਦੇ ਰਹੇ ਨੇ।ਦਰਅਸਲ ਆਮਿਰ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਲਾਲ ਸਿੰਘ ਚੱਡਾ' 'ਤੇ ਕੰਮ ਕਰ ਰਹੇ ਹਨ। 

ਫੋਰੈਸਟ ਗੰਪ ਦਾ ਹਿੰਦੀ ਰੀਮੇਕ
ਅਦਾਕਾਰ ਕਰੀਨਾ ਕਪੂਰ ਖਾਨ ਵੀ ਆਮਿਰ ਖਾਨ ਦੀ ਇਸ ਫਿਲਮ ਵਿਚ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।ਮਿਸਟਰ ਪਰਫੈਕਸ਼ਨਿਸਟ ਦੀ ਇਹ ਆਉਣ ਵਾਲੀ ਫਿਲਮ ਹਾਲੀਵੁੱਡ ਫਿਲਮ ਫੋਰੈਸਟ ਗੰਪ ਦੀ ਹਿੰਦੀ ਰੀਮੇਕ ਹੈ। ਹਾਲਾਂਕਿ ਆਮਿਰ ਖਾਨ ਇਸ ਵੀਡੀਓ ਵਿਚ ਜ਼ਿਆਦਾਤਰ ਸਮੇਂ ਫਿਲਮ ਲਗਾਨ ਬਾਰੇ ਗੱਲ ਕਰਦੇ ਨਜ਼ਰ ਆਏ ਸਨ, ਪਰ ਉਨ੍ਹਾਂ ਦੀ ਲੁੱਕ ਦੱਸ ਰਹੀ ਹੈ ਕਿ ਦਰਸ਼ਕਾਂ ਨੂੰ ਜਲਦ ਹੀ ‘ਲਾਲ ਸਿੰਘ ਚੱਡਾ’ ਨੂੰ ਦੇਖਣ ਲਈ ਮਿਲ ਸਕਦੀ ਹੈ।

ਜਲਦ ਹੀ ਰਿਲੀਜ਼ ਹੋਵੇਗੀ ਇਹ ਫਿਲਮ
ਇਸ ਖਾਸ ਮੌਕੇ 'ਤੇ ਆਮਿਰ ਖਾਨ ਨੇ ਆਪਣੀ ਲੁੱਕ ਦਾ ਖੁਲਾਸਾ ਕੀਤਾ ਹੈ। ਫਿਲਹਾਲ ਪ੍ਰਸ਼ੰਸਕਾਂ ਨੇ ਆਮਿਰ ਖਾਨ ਨੂੰ ਫਿਲਮ ਦੇ ਪੋਸਟਰ ਵਿਚ ਸਰਦਾਰ ਲੁੱਕ ਵਿਚ ਦੇਖਿਆ ਸੀ ਜੋ ਕਿ ਕਾਫੀ ਕਯੂਟ ਸੀ. ਦੱਸ ਦੇਈਏ ਕਿ ਆਮਿਰ ਖਾਨ ਦੀ ਫਿਲਮ 'ਲਾਲ ਸਿੰਘ ਚੱਡਾ' ਦਾ ਪੋਸਟਰ ਰਿਲੀਜ਼ ਹੋਣ ਤੋਂ ਬਾਅਦ ਕੋਵਿਦ ਕਾਰਨ ਇਹ ਇਹ ਫਿਲਮ ਸਮੇਂ 'ਤੇ ਪੂਰਾ ਨਹੀਂ ਹੋ ਸਕੀ ਸੀ। 

WATCH LIVE TV