Ashish Vidyarthi 2nd Wedding: ਅਦਾਕਾਰ ਆਸ਼ੀਸ਼ ਵਿਦਿਆਰਥੀ ਨੇ 60 ਸਾਲ ਦੀ ਉਮਰ 'ਚ ਕਰਵਾਇਆ ਦੂਜਾ ਵਿਆਹ
topStories0hindi1711173

Ashish Vidyarthi 2nd Wedding: ਅਦਾਕਾਰ ਆਸ਼ੀਸ਼ ਵਿਦਿਆਰਥੀ ਨੇ 60 ਸਾਲ ਦੀ ਉਮਰ 'ਚ ਕਰਵਾਇਆ ਦੂਜਾ ਵਿਆਹ

Ashish Vidyarthi 2nd Wedding: ਅਦਾਕਾਰ ਆਸ਼ੀਸ਼ ਵਿਦਿਆਰਥੀ ਰੂਪਾਲੀ ਬਰੂਆ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ ਅਤੇ ਇਹ ਆਸ਼ੀਸ਼ ਵਿਦਿਆਰਥੀ ਦਾ ਦੂਜਾ ਵਿਆਹ। 

Ashish Vidyarthi 2nd Wedding: ਅਦਾਕਾਰ ਆਸ਼ੀਸ਼ ਵਿਦਿਆਰਥੀ ਨੇ 60 ਸਾਲ ਦੀ ਉਮਰ 'ਚ ਕਰਵਾਇਆ ਦੂਜਾ ਵਿਆਹ

Ashish Vidyarthi 2nd Wedding: ਬਾਲੀਵੁੱਡ ਫਿਲਮਾਂ 'ਚ ਖਲਨਾਇਕ ਦਾ ਕਿਰਦਾਰ ਨਿਭਾਉਣ ਵਾਲੇ ਆਸ਼ੀਸ਼ ਵਿਦਿਆਰਥੀ ਨੇ 60 ਸਾਲ ਦੀ ਉਮਰ 'ਚ ਦੂਜਾ ਵਿਆਹ ਕਰਵਾ ਲਿਆ ਹੈ। ਉਸ ਦਾ ਵਿਆਹ ਅਸਾਮ ਦੀ ਰਹਿਣ ਵਾਲੀ ਰੂਪਾਲੀ ਬਰੂਆ ਨਾਲ ਹੋਇਆ। ਉਨ੍ਹਾਂ ਨੇ ਕੋਲਕਾਤਾ 'ਚ ਆਪਣੇ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ 'ਚ ਕੋਰਟ ਮੈਰਿਜ ਕੀਤੀ। ਇਨ੍ਹਾਂ ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਆਸ਼ੀਸ਼ ਵਿਦਿਆਰਥੀ ਨੇ ਆਪਣੇ ਕਰੀਅਰ 'ਚ ਹੁਣ ਤੱਕ 11 ਵੱਖ-ਵੱਖ ਭਾਸ਼ਾਵਾਂ 'ਚ ਲਗਭਗ 300 ਫਿਲਮਾਂ 'ਚ ਕੰਮ ਕੀਤਾ ਹੈ। ਉਸਨੇ ਕੰਨੜ, ਮਲਿਆਲਮ, ਅੰਗਰੇਜ਼ੀ, ਉੜੀਆ, ਹਿੰਦੀ, ਤੇਲਗੂ, ਤਾਮਿਲ, ਮਰਾਠੀ ਅਤੇ ਬੰਗਾਲੀ ਫਿਲਮਾਂ ਵਿੱਚ ਵੀ ਆਪਣੇ ਕੰਮ ਨਾਲ ਆਪਣੀ ਪਛਾਣ ਬਣਾਈ ਹੈ। ਉਨ੍ਹਾਂ ਨੇ ਬਾਲੀਵੁੱਡ ਫਿਲਮਾਂ 'ਅਰਜੁਨ ਪੰਡਿਤ', 'ਵਾਸਤਵ', 'ਜ਼ਿੱਦੀ', ਬਿੱਛੂ', 'ਬਾਦਲ' ਵਰਗੀਆਂ ਕਈ ਫਿਲਮਾਂ 'ਚ ਕੰਮ ਕੀਤਾ ਹੈ।

ਆਸ਼ੀਸ਼ ਵਿਦਿਆਰਥੀ ਦੀ ਪਤਨੀ ਰੂਪਾਲੀ ਬਰੂਆ ਅਸਾਮ ਵਿੱਚ ਫੈਸ਼ਨ ਇੰਡਸਟਰੀ ਨਾਲ ਜੁੜੀ ਹੋਈ ਹੈ। ਨਾਲ ਹੀ, ਉਹ ਕੋਲਕਾਤਾ ਵਿੱਚ ਇੱਕ ਫੈਸ਼ਨ ਸਟੋਰ ਦੀ ਮਾਲਕ ਹੈ। ਅਦਾਕਾਰ ਨੇ ਪਹਿਲਾਂ ਅਦਾਕਾਰਾ ਰਾਜੋਸ਼ੀ ਵਿਦਿਆਰਥੀ ਨਾਲ ਵਿਆਹ ਕੀਤਾ ਸੀ। ਰਾਜੋਸ਼ੀ ਇੱਕ ਮਸ਼ਹੂਰ ਅਦਾਕਾਰਾ, ਗਾਇਕਾ ਅਤੇ ਥੀਏਟਰ ਕਲਾਕਾਰ ਹੈ। ਆਪਣੇ ਵਿਆਹ ਦੇ ਮੌਕੇ 'ਤੇ ਆਸ਼ੀਸ਼ ਕਹਿੰਦੇ ਹਨ, ''ਜ਼ਿੰਦਗੀ ਦੇ ਇਸ ਪੜਾਅ 'ਤੇ, ਰੂਪਾਲੀ ਨਾਲ ਵਿਆਹ ਕਰਨਾ ਇੱਕ ਅਸਾਧਾਰਨ ਅਹਿਸਾਸ ਹੈ।'

ਰੁਪਾਲੀ ਨੂੰ ਮਿਲਣ ਬਾਰੇ ਆਸ਼ੀਸ਼ ਨੇ ਕਿਹਾ ਕਿ ਇਹ ਬਹੁਤ ਲੰਬੀ ਕਹਾਣੀ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਕਿਵੇਂ ਹੋਈ ਇਸ ਬਾਰੇ ਉਹ ਬਾਅਦ ਵਿੱਚ ਦੱਸਣਗੇ। ਉਨ੍ਹਾਂ ਨੇ ਕਿਹਾ, “ਅਸੀਂ ਕੁਝ ਸਮਾਂ ਪਹਿਲਾਂ ਮਿਲੇ ਸੀ ਅਤੇ ਰਿਸ਼ਤੇ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਸੀ। ਪਰ ਅਸੀਂ ਦੋਵੇਂ ਚਾਹੁੰਦੇ ਸੀ ਕਿ ਵਿਆਹ ਜ਼ਿਆਦਾ ਧੂਮ-ਧਾਮ ਨਾਲ ਨਾ ਹੋਵੇ, ਸਿਰਫ ਪਰਿਵਾਰ ਦੇ ਮੈਂਬਰ ਹੀ ਰਹਿਣ।

ਇਹ ਵੀ ਪੜ੍ਹੋ : Faridkot Immigration scam: ਫਰੀਦਕੋਟ ਦੀ ਇੱਕ ਨਿੱਜੀ ਇਮੀਗ੍ਰੇਸ਼ਨ ਸੰਸਥਾ ਦਾ ਮੁਖੀ ਕਰੋੜਾਂ ਰੁਪਏ ਦੀ 'ਠੱਗੀ' ਮਾਰ ਕੇ ਹੋਇਆ ਫਰਾਰ!

ਆਸ਼ੀਸ਼ ਨੇ ਦੂਜਾ ਵਿਆਹ ਬਹੁਤ ਹੀ ਸਾਦੇ ਤਰੀਕੇ ਨਾਲ ਕੀਤਾ ਹੈ। ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਅਤੇ ਕੁਝ ਕਰੀਬੀ ਦੋਸਤਾਂ ਦੀ ਮੌਜੂਦਗੀ 'ਚ ਵਿਆਹ ਰਜਿਸਟਰਡ ਕਰਵਾਇਆ। ਆਸ਼ੀਸ਼ ਵਿਦਿਆਰਥੀ ਨਾਲ ਵਿਆਹ ਕਰਨ ਤੋਂ ਬਾਅਦ, ਰੂਪਾਲੀ ਬਰੂਆ ਨੇ ਕਿਹਾ ਕਿ ਉਹ ਇੱਕ ਸੁੰਦਰ ਅਤੇ ਇੱਕ ਅਜਿਹਾ ਵਿਅਕਤੀ ਹੈ ਜਿਸ ਨਾਲ ਰਹਿਣਾ ਚੰਗਾ ਲੱਗਦਾ ਹੈ।

ਇਹ ਵੀ ਪੜ੍ਹੋ : PSEB Class 12th Board Result 2023: 12ਵੀਂ 'ਚ ਅੱਵਲ ਵਿਦਿਆਥਣਾਂ ਨੂੰ ਪੰਜਾਬ ਸਰਕਾਰ ਵੱਲੋਂ ਮਿਲੇਗਾ ਇਨਾਮ!

 

Trending news