ਦਲੇਰ ਮਹਿੰਦੀ ਨੂੰ ਤਾਂ ਬ੍ਰਾਉਨ ਬਰੈੱਡ ਮਿਲ ਜਾਂਦੇ ਨੇ, ਉਤੋਂ ਜੈਮ ਲਾ ਲੈਂਦੇ ਨੇ, ਉਹਨਾਂ ਨੂੰ ਕੀ ਪਤਾ ਫਸਲ ਕਿਵੇਂ ਤਿਆਰ ਹੁੰਦੀ ਹੈ: R.Nait

ਉਥੇ ਹੀ ਬੀਤੇ ਦਿਨੀਂ ਮਸ਼ਹੂਰ ਗਾਇਕ ਦਲੇਰ ਮਹਿੰਦੀ ਨੇ ਨਵੇਂ ਕਿਸਾਨੀ ਬਿੱਲਾਂ ਦਾ ਸਮਰਥਨ ਕੀਤਾ ਸੀ।   

ਦਲੇਰ ਮਹਿੰਦੀ ਨੂੰ ਤਾਂ ਬ੍ਰਾਉਨ ਬਰੈੱਡ ਮਿਲ ਜਾਂਦੇ ਨੇ, ਉਤੋਂ ਜੈਮ ਲਾ ਲੈਂਦੇ ਨੇ, ਉਹਨਾਂ ਨੂੰ ਕੀ ਪਤਾ ਫਸਲ ਕਿਵੇਂ ਤਿਆਰ ਹੁੰਦੀ ਹੈ: R.Nait
ਦਲੇਰ ਮਹਿੰਦੀ ਨੂੰ ਤਾਂ ਬ੍ਰਾਉਨ ਬਰੈੱਡ ਮਿਲ ਜਾਂਦੇ ਨੇ, ਉਤੋਂ ਜੈਮ ਲਾ ਲੈਂਦੇ ਨੇ, ਉਹਨਾਂ ਨੂੰ ਕੀ ਪਤਾ ਫਸਲ ਕਿਵੇਂ ਤਿਆਰ ਹੁੰਦੀ ਹੈ: R.Nait

ਨੀਤਿਕਾ ਮਹੇਸ਼ਵਰੀ/ਮਾਨਸਾ: ਨਵੇਂ ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਅਜਿਹੇ 'ਚ ਸਿਆਸੀ ਆਗੂ ਅਤੇ ਕਈ ਨਾਮਵਾਰ ਗਾਇਕ ਵਬੀ ਕਿਸਾਨਾਂ ਦੇ ਹੱਕ 'ਚ ਨਿੱਤਰ ਰਹੇ ਹਨ, ਪਰ ਜਿਥੇ ਸਾਰੇ ਪੰਜਾਬੀ ਗਾਇਕ ਇਕਜੁਟ ਹੋ ਕੇ ਕਿਸਾਨੀ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੇ ਹਨ, ਉਥੇ ਹੀ ਬੀਤੇ ਦਿਨੀਂ ਮਸ਼ਹੂਰ ਗਾਇਕ ਦਲੇਰ ਮਹਿੰਦੀ ਨੇ ਨਵੇਂ ਕਿਸਾਨੀ ਬਿੱਲਾਂ ਦਾ ਸਮਰਥਨ ਕੀਤਾ ਸੀ। 

ਜਿਸ ਦਾ ਜਵਾਬ ਅੱਜ ਪੰਜਾਬੀ ਗਾਇਕ ਆਰ ਨੇਤ ਨੇ ਦਿੱਤਾ ਹੈ। ਜ਼ੀ ਮੀਡੀਆ ਦੀ ਰਿਪੋਰਟਰ ਨੀਤਿਕਾ ਮਹੇਸ਼ਵਰੀ ਨੇ ਆਰ ਨੇਤ ਨਾਲ ਗੱਲਬਾਤ ਕਰਦਿਆਂ ਸਵਾਲ ਪੁੱਛਿਆ ਕਿ ਦਲੇਰ ਮਹਿੰਦੀ ਨੇ ਕਿਸਾਨੀ ਬਿਲਾਂ ਦਾ ਸਮਰਥਨ ਕੀਤਾ ਹੈ ਤਾਂ ਤੁਸੀਂ ਕਿਵੇਂ ਦੇਖਦੇ ਹੋ ਤਾਂ ਆਰ ਨੇਤ ਜਵਾਬ ਦਿੱਤਾ ਕਿ ਉਹ ਪੰਜਾਬ 'ਚ ਵਿਚਰਦੇ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਕਣਕ ਕਿੰਨੇ ਸਮੇਂ 'ਚ ਕਿੰਨ੍ਹੇ ਰੇਹ ਦੇ ਗੱਟੇ ਪਾ ਕੇ, ਕਿੰਨੇ ਪਾਣੀ ਲਾ ਕੇ ਤਿਆਰ ਹੁੰਦੀ ਹੈ, ਕਿਉਂਕਿ ਉਹਨਾਂ ਨੂੰ ਉਥੇ ਬੈਠਿਆ ਨੂੰ ਬ੍ਰਾਉਨ ਬਰੈੱਡ ਮਿਲ ਜਾਂਦੇ ਨੇ ਉਤੋਂ ਜੈਮ ਲਾ ਲੈਂਦੇ ਨੇ...ਉਹਨਾਂ ਨੂੰ ਸੌਖਾ ਹੈ ਜਿਹੜੀ ਚੀਜ਼ ਪੈਕਿੰਗ ਹੋ ਕੇ ਆਉਂਦੀ ਹੈ, ਸਾਨੂੰ ਪਤਾ ਇਹ ਚੀਜ਼ਾਂ ਤਿਆਰ ਕਿਵੇਂ ਹੁੰਦੀਆਂ ਹਨ....

ਤੁਹਾਨੂੰ ਦੱਸ ਦੇਈਏ ਕਿ ਅੱਜ ਕਿਸਾਨਾਂ ਵੱਲੋਂ ਸੂਬੇ ਭਰ 'ਚ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ 'ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ, ਆਰ ਨੇਤ ਵੱਲੋਂ ਰੈਲੀ ਕੱਢੀ ਜਾ ਰਹੀ ਹੈ। ਇਸ ਰੈਲੀ 'ਚ ਪੰਜਾਬ ਭਰ ਵਿੱਚੋਂ ਪੰਜਾਬੀ ਗਾਇਕ ਤੇ ਉਹਨਾਂ ਨੇ ਸਮਰਥਕ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨਗੇ। 

Watch Live Tv-