ਐਸ਼ਵਰਿਆ ਰਾਏ ਅਤੇ ਅਰਾਧਿਆ ਦਾ ਕੋਰੋਨਾ ਟੈਸਟ ਨੈਗੇਟਿਵ,ਅਮਿਤਾਭ ਤੇ ਅਭਿਸ਼ੇਕ ਹੁਣ ਵੀ ਡਾਕਟਰਾਂ ਦੀ ਨਿਗਰਾਨੀ ਵਿੱਚ

ਐਸ਼ਵਰਿਆ ਅਤੇ ਅਰਾਧਿਆ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਐਸ਼ਵਰਿਆ ਰਾਏ ਅਤੇ ਅਰਾਧਿਆ ਦਾ ਕੋਰੋਨਾ ਟੈਸਟ ਨੈਗੇਟਿਵ,ਅਮਿਤਾਭ ਤੇ ਅਭਿਸ਼ੇਕ ਹੁਣ ਵੀ ਡਾਕਟਰਾਂ ਦੀ ਨਿਗਰਾਨੀ ਵਿੱਚ
ਐਸ਼ਵਰਿਆ ਅਤੇ ਅਰਾਧਿਆ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਮੁੰਬਈ : ਬਾਲੀਵੁੱਡ ਅਤੇ ਬੱਚਨ ਪਰਿਵਾਰ ਲਈ ਵੱਡੀ ਰਾਹਤ ਦੀ ਖ਼ਬਰ ਆਈ ਹੈ ਐਸ਼ਵਰਿਆ ਰਾਏ ਬੱਚਨ ਅਤੇ ਬੇਟੀ ਅਰਾਧਿਆ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ, ਦੋਵਾਂ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ, ਐਸ਼ਵਰਿਆ ਦੇ ਪਤੀ ਅਭਿਸ਼ੇਕ ਬੱਚਨ ਨੇ ਇਸ ਦੀ ਜਾਣਕਾਰੀ ਟਵੀਟ ਕਰ ਕੇ ਦਿੱਤੀ ਹੈ

 

ਅਭਿਸ਼ੇਕ ਬੱਚਨ ਨੇ ਟਵੀਟ ਕਰਦੇ ਹੋ ਲਿਖਿਆ ਕਿ "ਮੈਂ ਤੁਹਾਡੀ ਪ੍ਰਾਥਨਾ ਲਈ ਧੰਨਵਾਦ ਕਰਦਾ ਹਾਂ,ਐਸ਼ਵਰਿਆ ਅਤੇ ਅਰਾਧਿਆ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ ਉਨ੍ਹਾਂ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ, ਉਹ ਹੁਣ ਘਰ ਵਿੱਚ ਨੇ,ਮੈਂ ਅਤੇ ਮੇਰੇ ਪਿਤਾ ਫ਼ਿਲਹਾਲ ਡਾਕਟਰਾਂ ਦੀ ਨਿਗਰਾਨੀ ਵਿੱਚ ਹਾਂ" 

ਇਸ ਤਰੀਕ ਨੂੰ ਆਈ ਸੀ ਕੋਰੋਨਾ ਟੈਸਟ ਪੋਜ਼ੀਟਿਵ

12 ਜੁਲਾਈ ਨੂੰ ਐਸ਼ਵਰਿਆ ਰਾਏ ਬੱਚਨ ਅਤੇ ਅਰਾਧਿਆ (Aishwarya Rai Bachachan, Aaradya) ਦੀ ਕੋਰੋਨਾ ਰਿਪੋਰਟ ਪੋਜ਼ੀਟਿਵ (Corona Positive) ਆਈ ਸੀ, ਇਸ ਤੋਂ ਪਹਿਲਾਂ ਜਦੋਂ ਜਯਾ ਬੱਚਨ,(Jaya Bachachan)ਐਸ਼ਵਰਿਆ ਰਾਏ ਬਚਨ ਅਤੇ ਬੇਟੀ ਅਰਾਧਿਆ ਦਾ ਕੋਰੋਨਾ ਦਾ ਐਂਟੀਜੈਨ ਟੈਸਟ (Antigen Test) ਹੋਇਆ ਸੀ ਤਾਂ  ਤਿੰਨਾਂ ਦੀ  ਰਿਪੋਰਟ ਨੈਗੇਟਿਵ ਆਈ ਸੀ ਉਸ ਤੋਂ ਬਾਅਦ ਜਦੋਂ ਦੁਬਾਰਾ ਸਵੈਬ ਟੈਸਟ (Swab Test) ਹੋਇਆ ਤਾਂ ਜਯਾ ਬੱਚਨ ਦੀ ਰਿਪੋਰਟ ਨੈਗੇਟਿਵ ਆਈ ਜਦਕਿ ਐਸ਼ਵਰਿਆ ਰਾਏ ਅਤੇ ਬੇਟੀ ਅਰਾਧਿਆ ਦੀ ਰਿਪੋਰਟ ਪੋਜ਼ੀਟਿਵ ਆਈ ਸੀ, ਪਹਿਲਾਂ ਦੋਵਾਂ ਨੂੰ ਘਰ ਵਿੱਚ ਰੱਖਿਆ ਗਿਆ ਸੀ ਪਰ ਬਾਅਦ ਵਿੱਚੋਂ ਹਸਪਤਾਲ ਸ਼ਿਫ਼ਟ ਕਰ ਦਿੱਤਾ ਗਿਆ ਸੀ 

ਅਮਿਤਾਭ ਅਤੇ ਅਭਿਸ਼ੇਕ ਦਾ ਕੋਰੋਨਾ ਟੈਸਟ ਪੋਜ਼ੀਟਿਵ

11 ਜੁਲਾਈ ਨੂੰ ਸਭ ਤੋਂ ਪਹਿਲਾਂ ਅਮਿਤਾਭ ਬੱਚਨ (Amitabh Bachchan) ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਨਾਨਾਵਤੀ ਹਸਪਤਾਲ (Nanawati Hospital) ਭਰਤੀ ਕਰਵਾਇਆ ਗਿਆ ਥੋੜ੍ਹੀ ਦੇਰ ਬਾਅਦ ਅਭਿਸ਼ੇਕ ਬੱਚਨ ( Abishekh Bachachan) ਨੇ ਵੀ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦਾ ਕੋਰੋਨਾ ਟੈਸਟ ਵੀ ਪੋਜ਼ੀਟਿਵ (Corona Test Positive) ਆਇਆ ਹੈ ਅਤੇ ਉਹ ਵੀ ਨਾਨਾਵਤੀ ਹਸਪਤਾਲ ਵਿੱਚ ਭਰਤੀ ਹੋਏ ਨੇ, ਅਮਿਤਾਭ ਬੱਚਨ ਦਾ ਲੀਵਰ 25 ਫ਼ੀਸਦੀ ਹੀ ਕੰਮ ਕਰਦਾ ਹੈ ਇਸ ਦੇ ਨਾਲ ਉਨ੍ਹਾਂ ਦੀ ਉਮਰ ਜ਼ਿਆਦਾ ਹੋਣ ਦੀ ਵਜ੍ਹਾਂ ਕਰ ਕੇ ਡਾਕਟਰਾਂ ਨੇ ਉਨ੍ਹਾਂ ਨੂੰ ਆਪਣੀ ਨਿਗਰਾਨੀ ਵਿੱਚ ਰੱਖਿਆ ਹੋਇਆ ਹੈ