ਨਾਨਾਵਤੀ ਹਸਪਤਾਲ ਨੇ ਦਿੱਤਾ ਹੈਲਥ ਅੱਪਡੇਟ: ਅਮਿਤਾਭ ਬਚਨ ਦੀ ਸਿਹਤ ਨੂੰ ਲੈਕੇ ਦੱਸੀ ਇਹ ਗੱਲ

ਨਾਨਾਵਤੀ ਹਸਪਤਾਲ ਨੇ ਜਾਰੀ ਕੀਤਾ ਹੈਲਥ ਬੁਲੇਟਿਨ

ਨਾਨਾਵਤੀ ਹਸਪਤਾਲ ਨੇ ਦਿੱਤਾ ਹੈਲਥ ਅੱਪਡੇਟ: ਅਮਿਤਾਭ ਬਚਨ ਦੀ ਸਿਹਤ ਨੂੰ ਲੈਕੇ ਦੱਸੀ ਇਹ ਗੱਲ
ਨਾਨਾਵਤੀ ਹਸਪਤਾਲ ਨੇ ਜਾਰੀ ਕੀਤਾ ਹੈਲਥ ਬੁਲੇਟਿਨ

ਮੁੰਬਈ : ਪੂਰਾ ਦੇਸ਼ ਬਚਨ ਪਰਿਵਾਰ ਦੇ ਲਈ ਦੁਆਵਾਂ ਮੰਗ ਰਿਹਾ ਹੈ, ਕਿਉਂਕਿ ਅਮਿਤਾਭ ਬਚਨ(Amitabh Bachchan) ਅਤੇ ਅਭਿਸ਼ੇਕ ਬਚਨ (Abishekh Bachchan) ਦੀ ਰਿਪੋਰਟ ਵੀ ਕੋਰੋਨਾ ਪੋਜ਼ੀਟਿਵ ਆਈ ਹੈ,ਇਸ ਦੇ ਬਾਅਦ ਐਸ਼ਵਰਿਆ ਅਤੇ ਅਰਾਧਿਆ ਬਚਨ ਦਾ ਮੁੜ ਤੋਂ ਕੋਰੋਨਾ ਟੈਸਟ ਹੋਇਆ ਅਤੇ ਰਿਪੋਰਟ ਪੋਜ਼ੀਟਿਵ ਆਈ, ਇਸ ਦੇ ਨਾਲ ਦੇਸ਼ ਹੀ ਨਹੀਂ ਦੁਨੀਆ ਭਰ ਵਿੱਚ ਅਮਿਤਾਭ ਦੀ ਸਿਹਤ ਨੂੰ ਲੈਕੇ ਚਿੰਤਾ ਹੋ ਰਹੀ ਨੇ, ਹੁਣ ਨਾਨਾਵਤੀ ਹਸਪਤਾਲ ਨੇ ਆਪਣਾ ਹੈਲਥ ਬੁਲੇਟਿਨ ਜਾਰੀ ਕਰਕੇ ਅਮਿਤਾਭ ਅਤੇ ਅਭਿਸ਼ੇਕ ਬਚਨ ਦੀ ਸਿਹਤ ਬਾਰੇ ਜਾਰੀ ਦਿੱਤੀ ਹੈ

ਹਸਪਤਾਲ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ, ਅਮਿਤਾਭ ਬਚਨ ਅਤੇ ਅਭਿਸ਼ੇਕ ਬਚਨ ਦੀ ਹਾਲਤ ਸਥਿਰ ਹੈ, ਡਾਕਟਰ ਅੰਸਾਰੀ ਮੁਤਾਬਿਕ ਦੋਵੇਂ ਠੀਕ ਨੇ, ਜ਼ਿਆਦਾ ਖ਼ਤਰੇ ਵਾਲੀ ਉਮਰ ਦੇ ਕਾਰਨ ਅਮਿਤ ਜੀ ਦਾ ਇਲਾਜ ਦੇ ਦੌਰਾਨ ਖ਼ਾਸ ਧਿਆਨ ਰੱਖਿਆ ਜਾ ਰਿਹਾ ਹੈ

ਉਧਰ BMC ਪੱਛਮੀ ਵਾਰਡ ਨੇ ਪੁਸ਼ਟੀ ਕੀਤੀ ਕਿ ਪਰਿਵਾਰ ਦਾ ਕੋਈ ਵੀ ਹੋਰ ਮੈਂਬਰ ਹਸਪਤਾਲ ਵਿੱਚ ਨਹੀਂ ਹੈ,ਅਸੀਂ ਉਨ੍ਹਾਂ ਨੂੰ ਘਰ ਵਿੱਚ ਕੁਆਰੰਟੀਨ ਰਹਿਣ ਦੀ ਸਲਾਹ ਦੇ ਰਹੇ ਹਾਂ 

ਤੁਹਾਨੂੰ ਦੱਸ ਦੇਈਏ ਕੀ ਅਮਿਤਾਭ ਬਚਨ ਨੂੰ ਹਲਕਾ ਬੁਖ਼ਾਰ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ, ਜਿਸ ਦੇ ਬਾਅਦ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ, ਜਿਸ ਦੀ ਰਿਪੋਰਟ ਪੋਜ਼ੀਟਿਵ ਆਈ ਹੈ, ਐਤਵਾਰ ਸ਼ਾਮ ਨੂੰ ਅਮਿਤਾਭ ਨੇ ਟਵੀਟ ਕਰ ਕੇ ਆਪਣੇ ਫੈਨਸ ਨੂੰ ਰਾਹਤ ਦਿੱਤੀ, ਕਿਉਂਕਿ ਉਨ੍ਹਾਂ ਨੇ ਇੱਕ ਮੈਸੇਜ ਲਿਖਿਆ ਜਿਸ ਵਿੱਚ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ,ਅਮਿਤਾਭ ਦੇ ਟਵੀਟ ਨੂੰ ਪੜ ਕੇ ਬਿਗ ਬੀ ਦੇ ਫੈਨ ਕਾਫ਼ੀ ਭਾਵੁਕ ਹੋ ਗਏ,ਨਾਲ ਹੀ ਉਨ੍ਹਾਂ ਨੂੰ ਤਸਲੀ ਮਿਲੀ ਕਿ ਉਹ ਠੀਕ ਨੇ