ਅਨੁਪਮ ਖੇਰ ਦੇ ਘਰ ਵੀ ਪਹੁੰਚਿਆ ਕੋਰੋਨਾ, ਮਾਂ ਹਸਪਤਾਲ ਭਰਤੀ,ਭਰਾ,ਭਾਬੀ ਤੇ ਭਤੀਜਾ ਵੀ ਪੋਜ਼ੀਟਿਵ

ਬਾਲੀਵੁੱਡ ਦਾ ਇੱਕ ਹੋਰ ਪਰਿਵਾਰ ਕੋਰੋਨਾ ਪੋਜ਼ੀਟਿਵ

ਅਨੁਪਮ ਖੇਰ ਦੇ ਘਰ ਵੀ ਪਹੁੰਚਿਆ ਕੋਰੋਨਾ, ਮਾਂ ਹਸਪਤਾਲ ਭਰਤੀ,ਭਰਾ,ਭਾਬੀ ਤੇ ਭਤੀਜਾ ਵੀ ਪੋਜ਼ੀਟਿਵ
ਬਾਲੀਵੁੱਡ ਦਾ ਇੱਕ ਹੋਰ ਪਰਿਵਾਰ ਕੋਰੋਨਾ ਪੋਜ਼ੀਟਿਵ

ਮੁੰਬਈ : ਬਾਲੀਵੁੱਡ ਵਿੱਚ ਤੋਂ ਹੁਣ ਲਗਾਤਾਰ ਬੁਰੀ ਖ਼ਬਰਾਂ ਸਾਹਮਣੇ ਆ ਰਹੀਆਂ ਨੇ, ਅਮਿਤਾਭ ਅਤੇ ਅਭਿਸ਼ੇਕ ਤੋਂ ਬਾਅਦ ਹੁਣ ਖ਼ਬਰ ਆਈ ਹੈ ਕਿ ਅਨੁਪਮ ਖੇਰ ਦੀ ਮਾਂ, ਭਰਾ,ਭਾਬੀ ਅਤੇ ਭਤੀਜਾ ਕੋਰੋਨਾ ਪੋਜ਼ੀਟਿਵ ਹੋ ਗਿਆ ਹੈ,ਉਨ੍ਹਾਂ ਦੀ ਮਾਂ ਨੂੰ ਕੋਕਿਲਾਬੇਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਉਧਰ ਪਰਿਵਾਰ ਨੂੰ ਵੀ ਕੁਆਰੰਟੀਨ ਕੀਤਾ ਗਿਆ ਹੈ 

ਕੁੱਝ ਦੇਰ ਪਹਿਲਾਂ ਅਨੁਪਮ ਖੇਰ ਨੇ ਇੱਕ ਵੀਡੀਓ ਜਾਰੀ ਕਰ ਕੇ ਦੱਸਿਆ ਹੈ ਕਿ ਉਨ੍ਹਾਂ ਦੇ ਪਰਿਵਾਰ 'ਤੇ ਵੀ ਕੋਰੋਨਾ ਦਾ ਹਮਲਾ ਹੋਇਆ ਹੈ, ਉਨ੍ਹਾਂ ਦੀ ਮਾਂ, ਭਰਾ,ਭਾਬੀ ਅਤੇ ਭਤੀਜਾ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ,ਅਨੁਪਮ ਨੇ ਵੀਡੀਓ ਵਿੱਚ ਦੱਸਿਆ ਹੈ ਕਿ ਕਿਵੇਂ ਉਨ੍ਹਾਂ ਦੀ ਮਾਂ ਵਿੱਚ ਕੁੱਝ ਦਿਨਾਂ ਤੋਂ ਅਜਿਹੇ ਲੱਛਣ ਮਿਲ ਰਹੇ ਸਨ, ਜਦੋਂ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਤਾਂ ਰਿਪੋਰਟ ਕੋਵਿਡ ਪੋਜ਼ੀਟਿਵ ਆਈ 

ਭੁੱਖ ਨਹੀਂ ਲੱਗੀ 

ਵੀਡੀਓ ਮੁਤਾਬਿਕ ਅਨੁਪਮ ਖੇਰ ਦੀ ਮਾਂ ਨੂੰ ਕਈ ਦਿਨਾਂ ਤੋਂ ਭੁੱਖ ਨਹੀਂ ਲੱਗ ਰਹੀ ਸੀ,ਅਜਿਹੇ ਵਿੱਚ ਉਨ੍ਹਾਂ ਦਾ ਟੈਸਟ 
ਕਰਾਇਆ ਗਿਆ, ਜਿਸ ਵਿੱਚ ਉਨ੍ਹਾਂ ਦੀ ਰਿਪੋਰਟ ਪੋਜ਼ੀਟਿਵ ਆਈ ਹੈ, ਉਨ੍ਹਾਂ ਨੇ ਵੀਡੀਓ ਵਿੱਚ ਸਾਰਿਆਂ ਨੂੰ ਇਹ ਹੀ ਸਲਾਹ ਦਿੱਤੀ ਹੈ  ਕਿ ਅਗਰ ਤੁਹਾਡੇ ਆਲੇ-ਦੁਆਲੇ ਕੋਈ ਵੀ ਲੱਛਣ ਵਾਲਾ ਨਜ਼ਰ ਆਉਂਦਾ ਹੈ ਤਾਂ ਜ਼ਰੂਰ ਟੈਸਟ ਕਰਵਾਉ