Anushka Sharma ਤੇ Virat Kohli ਦੇ ਘਰ ਗੂੰਜਿਆਂ ਕਿਲਕਾਰੀਆਂ,ਵਿਰਾਟ ਨੇ ਫੈਨਸ ਨੂੰ ਕੀਤੀ ਖ਼ਾਸ ਅਪੀਲ

ਵਿਰਾਟ ਕੋਹਲੀ ਅਤੇ ਬਾਲੀਵੁੱਡ ਅਦਾਕਾਰਾਂ ਅਨੁਸ਼ਕਾ ਸ਼ਰਮਾ ਦੇ ਘਰ ਕੁੜੀ ਹਈ ਹੈ

Anushka Sharma ਤੇ  Virat Kohli ਦੇ ਘਰ ਗੂੰਜਿਆਂ ਕਿਲਕਾਰੀਆਂ,ਵਿਰਾਟ ਨੇ ਫੈਨਸ ਨੂੰ ਕੀਤੀ ਖ਼ਾਸ ਅਪੀਲ
ਵਿਰਾਟ ਕੋਹਲੀ ਅਤੇ ਬਾਲੀਵੁੱਡ ਅਦਾਕਾਰਾਂ ਅਨੁਸ਼ਕਾ ਸ਼ਰਮਾ ਦੇ ਘਰ ਕੁੜੀ ਹਈ ਹੈ

ਦਿੱਲੀ : ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਦੀ ਅਦਾਕਾਰਾ ਅਨੁਸ਼ਕਾ ਦੇ ਘਰ ਕਿਲਕਾਰੀਆਂ ਗੂੰਜਿਆਂ ਨੇ, ਅਨੁਸ਼ਕਾ ਸ਼ਰਮਾ ਦੇ ਘਰ ਹੈਲਦੀ ਬੇਬੀ ਹੋਈ ਹੈ,ਵਿਰਾਟ ਕੋਹਲੀ ਪਾਪਾ ਬਣ ਗਏ ਨੇ, ਅਨੁਸ਼ਕਾ ਅਤੇ ਵਿਰਾਟ ਦੀ ਧੀ  ਦਾ ਜਨਮ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦੁਪਹਿਰ ਨੂੰ ਹੋਇਆ ਹੈ,ਵਿਰਾਟ ਨੇ ਸੋਸ਼ਲ ਮੀਡੀਆ ਤੇ ਇਸ ਦੀ ਖ਼ੁਸ਼ਖ਼ਬਰੀ ਦਿੱਤੀ ਹੈ

 

ਵਿਰਾਟ ਕੋਹਲੀ ਨੇ ਆਪਣੇ ਪੋਸਟ ਵਿੱਚ ਲਿਖਿਆ ਸਾਨੂੰ ਦੋਵਾਂ ਨੂੰ ਇਹ ਦੱਸ ਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅੱਜ ਸਾਡੇ ਘਰ ਧੀਅ ਨੇ ਜਨਮ ਲਿਆ ਹੈ, ਅਸੀਂ ਤੁਹਾਡੀ ਦੁਆਵਾਂ ਲਈ ਸ਼ੁਕਰਗੁਜ਼ਾਰ ਹਾਂ,ਅਨੁਸ਼ਕਾ ਅਤੇ ਧੀ  ਦੋਵੇਂ ਠੀਕ ਨੇ,ਸਾਡੀ ਖ਼ੁਸ਼ਕਿਸਮਤੀ ਹੈ ਕਿ ਸਾਨੂੰ ਜ਼ਿੰਦਗੀ ਦੀ ਇਸ ਸਭ ਤੋਂ ਚੰਗੀ ਘੜੀ ਦਾ ਆਨੰਦ ਮਾਣਨ ਦਾ ਮੌਕਾ ਮਿਲਿਆ ਹੈ,ਮੈਂ ਜਾਣ ਦਾ ਹਾਂ ਕਿ ਤੁਸੀਂ ਜ਼ਰੂਰ ਸਮਝੋਗੇ ਕਿ ਇਸ ਵਕਤ ਸਾਡੇ ਦੋਵਾਂ ਨੂੰ ਪ੍ਰਾਈਵੇਸੀ ਦੀ ਜ਼ਰੂਰਤ ਹੈ

ਵਿਰਾਟ ਕੋਹਲੀ ਅਤੇ ਅਨੁਸ਼ਕਾ ਦੀ ਘਰ ਧੀ  ਦੀ ਖ਼ਬਰ ਤੋਂ ਬਾਅਦ ਕ੍ਰਿਕਟਰ ਅਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਵਧਾਈ ਦੇ ਰਹੀਆਂ ਨੇ