ਕਿਸਾਨਾਂ ਦੇ ਹੱਕਾਂ ਲਈ ਡਟੇ ਬੱਬੂ ਮਾਨ, ਕਿਹਾ- ਸਾਡਾ ਐਲਾਨ ਸ਼ਰੇਆਮ, 25 ਤਾਰੀਕ ਨੂੰ ਚੱਕਾ ਜਾਮ
Advertisement

ਕਿਸਾਨਾਂ ਦੇ ਹੱਕਾਂ ਲਈ ਡਟੇ ਬੱਬੂ ਮਾਨ, ਕਿਹਾ- ਸਾਡਾ ਐਲਾਨ ਸ਼ਰੇਆਮ, 25 ਤਾਰੀਕ ਨੂੰ ਚੱਕਾ ਜਾਮ

ਉਥੇ ਹੀ ਹੁਣ ਪੰਜਾਬੀ ਗਾਇਕ ਅਤੇ ਅਦਾਕਾਰ ਵੀ ਕਿਸਾਨਾਂ ਦੇ ਹੱਕ ਲਈ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ। 

 

ਕਿਸਾਨਾਂ ਦੇ ਹੱਕਾਂ ਲਈ ਡਟੇ ਬੱਬੂ ਮਾਨ, ਕਿਹਾ- ਸਾਡਾ ਐਲਾਨ ਸ਼ਰੇਆਮ, 25 ਤਾਰੀਕ ਨੂੰ ਚੱਕਾ ਜਾਮ

ਚੰਡੀਗੜ੍ਹ: ਪੰਜਾਬ ਦੇ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਸੜਕਾਂ 'ਤੇ ਉਤਰ ਆਏ ਹਨ। ਖੇਤੀ ਬਿੱਲਾਂ ਦੇ ਵਿਰੋਧ 'ਚ ਲਗਾਤਾਰ ਜਿਥੇ ਕਿਸਾਨਾਂ ਨੇ ਕੇਂਦਰ ਖਿਲਾਫ ਧਾਵਾ ਬੋਲਿਆ ਹੋਇਆ ਹੈ, ਉਥੇ ਹੀ ਹੁਣ ਪੰਜਾਬੀ ਗਾਇਕ ਅਤੇ ਅਦਾਕਾਰ ਵੀ ਕਿਸਾਨਾਂ ਦੇ ਹੱਕ ਲਈ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ। 

ਕਿਸਾਨਾਂ ਵੱਲੋਂ 25 ਸਤੰਬਰ ਨੂੰ 'ਪੰਜਾਬ ਬੰਦ' ਦਾ ਐਲਾਨ ਕੀਤਾ ਹੈ, ਜਿਸ ਦੇ ਸਮਰਥਨ 'ਚ ਕਲਾਕਾਰਾਂ ਨੇ ਧਰਨੇ ‘ਚ ਸ਼ਾਮਲ ਹੋਣ ਦਾ ਐਲਾਨ ਵੀ ਕੀਤਾ ਹੈ।

 
 
 
 

 
 
 
 
 
 
 
 
 

Saada ailaan shareaam 25 tareek chakka jaam Kisaan Majdoor Ekta Zindabaad

A post shared by Babbu Maan (@babbumaaninsta) on

ਪੰਜਾਬੀ ਗਾਇਕ ਬੱਬੂ ਮਾਨ ਨੇ ਵੀ 25 ਤਾਰੀਕ ਨੂੰ ਧਰਨੇ ‘ਚ ਸ਼ਾਮਲ ਹੋਣ ਦੀ ਗੱਲ ਕਹਿੰਦੇ ਹੋਏ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕੀਤਾ। ਜਿਸ 'ਚ ਉਹਨਾਂ ਨੇ ਪੂੰਜੀ ਪਤੀਆਂ ਨੂੰ ਅੱਗੇ ਲਾਉਣ ਦੀ ਵੀ ਗੱਲ ਕਹੀ ਹੈ।  

ਉਹਨਾਂ ਕਿਹਾ ਕਿ ਸਾਲ 2 ਸਾਲ ਫਸਲ ਰੋਕਣੀ ਪੈਣੀ ਹੈ, ਜੇ ਫਸਲਾਂ ਦੀ ਮੂੰਹ ਬੋਲੀ ਕੀਮਤ ਲੈਣੀ ਹੈ। ਇਸ ਤੋਂ ਇਲਾਵਾ ਬੱਬੂ ਮਾਨ ਨੇ ਕਿਹਾ ਕਿ ਰਾਜਧਾਨੀ ਤਾਂ AC 'ਚ ਬਹਿ ਕੇ ਮੱਚੂਗੀ, ਕੈੜੇ ਹੋਜੋ ਦਿੱਲੀ ਤਾਂ ਝਾਂਜਰ ਪਾ ਕੇ ਨੱਚੇਗੀ ਇਹ ਬੋਲ ਕਹਿੰਦਿਆਂ ਉਹਨਾਂ ਨੇ ਕਿਸਾਨਾਂ ਨੂੰ ਇਕੱਠੇ ਹੋ ਕੇ ਹੱਕਾਂ ਲਈ ਲੜਨ ਦੀ ਅਪੀਲ ਕੀਤੀ। 

ਕਿਸਾਨਾਂ ਵੱਲੋ ਰੋਸ ਪ੍ਰਦਰਸ਼ਨ 

ਰਾਜਸਭਾ 'ਚ 3 ਖੇਤੀ ਬਿੱਲ ਪਾਸ ਹੋਣ ਮਗਰੋਂ ਪੰਜਾਬ ਦੇ ਕਿਸਾਨਾਂ ਦਾ ਗੁੱਸਾ ਹੋਰ ਵੱਧ ਗਿਆ ਹੈ। ਲਗਾਤਾਰ ਕਿਸਾਨ ਸੂਬੇ ਭਰ 'ਚ ਕੇਂਦਰ ਸਰਕਾਰ ਖਿਲਾਫ ਧਰਨੇ ਪ੍ਰਦਰਸ਼ਨ ਕਰ ਕਿਸਾਨ ਮਾਰੂ ਨੀਤੀਆਂ ਨੂੰ ਉਜਾਗਰ ਕਰ ਰਹੇ ਹਨ ਅਤੇ ਮੰਗ ਕਰ ਰਹੇ ਹਨ ਕਿ ਇਹਨਾਂ ਆਰਡੀਨੈਸ ਨੂੰ ਰੱਦ ਕੀਤਾ ਜਾਵੇ। 

Watch Live Tv-

Trending news